Home Desh Delhi ਵਿਧਾਨਸਭਾ ਚੋਣਾਂ ਲਈ 5 ਫਰਵਰੀ ਨੂੰ ਵੋਟਿੰਗ, 8 ਨੂੰ ਨਤੀਜਾ

Delhi ਵਿਧਾਨਸਭਾ ਚੋਣਾਂ ਲਈ 5 ਫਰਵਰੀ ਨੂੰ ਵੋਟਿੰਗ, 8 ਨੂੰ ਨਤੀਜਾ

15
0

ਦਿੱਲੀ ਵਿਧਾਨਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਦਿੱਲੀ ਵਿਧਾਨਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦਿੱਲੀ ਵਿਧਾਨਸਭਾ ਚੋਣਾਂ ਲਈ 5 ਫਰਵਰੀ ਨੂੰ ਵੋਟਿੰਗ ਹੋਵੇਗੀ ਜਦਕਿ 8 ਫਰਵਰੀ ਨੂੰ ਨਤੀਜਾ ਐਲਾਨ ਦਿੱਤਾ ਜਾਵੇਗਾ।
ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਰਵਾਇਤੀ ਤੌਰ ‘ਤੇ ਇੱਕੋ ਪੜਾਅ ਵਿੱਚ ਹੁੰਦੀਆਂ ਰਹੀਆਂ ਹਨ ਅਤੇ ਇਸ ਵਾਰ ਵੀ ਇੱਕ ਹੀ ਪੜਾਅ ਵਿੱਚ ਵੋਟਿੰਗ ਹੋਵੇਗੀ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਦਿੱਲੀ ਦੀਆਂ ਸਾਰੀਆਂ 70 ਸੀਟਾਂ ‘ਤੇ 5 ਫਰਵਰੀ ਨੂੰ ਇਕੋ ਪੜਾਅ ‘ਚ ਵੋਟਿੰਗ ਹੋਵੇਗੀ।
85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਅਤੇ ਅਪੰਗ ਵੋਟਰਾਂ ਲਈ ਘਰ ਤੋਂ ਵੋਟ ਪਾਉਣ ਦੀ ਸਹੂਲਤ ਹੋਵੇਗੀ। ਵੋਟਿੰਗ ਦੀ ਸੌਖ ਲਈ ਪੋਲਿੰਗ ਸਟੇਸ਼ਨਾਂ ‘ਤੇ ਵਾਲੰਟੀਅਰ, ਵ੍ਹੀਲਚੇਅਰ ਅਤੇ ਰੈਂਪ ਬਣਾਏ ਜਾਣਗੇ।
ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਸਲਾਹ ਵੀ ਦਿੱਤੀ ਹੈ। ਚੋਣ ਪ੍ਰਚਾਰ ਵਿੱਚ ਭਾਸ਼ਾ ਦਾ ਧਿਆਨ ਰੱਖੋ। ਔਰਤਾਂ ਪ੍ਰਤੀ ਭੱਦੀ ਭਾਸ਼ਾ ਨਾ ਵਰਤੋ।
’13 ਹਜ਼ਾਰ ਤੋਂ ਵੱਧ ਪੋਲਿੰਗ ਬੂਥ’
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਦਿੱਲੀ 13 ਹਜ਼ਾਰ ਤੋਂ ਵੱਧ ਪੋਲਿੰਗ ਬੂਥ ਹਨ। ਦਿੱਲੀ ਵਿੱਚ ਕੁੱਲ 1 ਕਰੋੜ 55,24,858 ਵੋਟਰ ਹਨ। ਇਸ ਵਿੱਚ ਪੁਰਸ਼ ਵੋਟਰ 85,49,645 ਹਨ, ਜਦੋਂ ਕਿ 71,73,952 ਮਹਿਲਾ ਵੋਟਰ ਹਨ। ਦਿੱਲੀ ਵਿੱਚ ਦੋ ਲੱਖ ਫਰਸਟ ਟਾਇਮ ਵੋਟਰ ਹਨ।

ਯੂਪੀ: ਮਿਲਕੀਪੁਰ ਸੀਟ ‘ਤੇ 5 ਫਰਵਰੀ ਨੂੰ ਉਪ ਚੋਣ

ਉੱਤਰ ਪ੍ਰਦੇਸ਼ ਵਿੱਚ ਅਯੁੱਧਿਆ ਵਿੱਚ ਮਿਲਕੀਪੁਰ ਵਿਧਾਨ ਸਭਾ ਸੀਟ ਅਤੇ ਤਾਮਿਲਨਾਡੂ ਵਿੱਚ ਇਰੋਡ ਵਿਧਾਨ ਸਭਾ ਸੀਟ ਉੱਤੇ 5 ਫਰਵਰੀ ਨੂੰ ਹੀ ਉਪ ਚੋਣਾਂ ਕਰਵਾਈਆਂ ਜਾਣਗੀਆਂ। ਜਦੋਂਕਿ ਵੋਟਾਂ ਦੀ ਗਿਣਤੀ ਵੀ 8 ਫਰਵਰੀ ਨੂੰ ਹੀ ਹੋਵੇਗੀ। ਮੁੱਖ ਚੋਣ ਕਮਿਸ਼ਨਰ ਰਾਜੀਵ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀਆਂ 2 ਸੀਟਾਂ ‘ਤੇ ਬਾਅਦ ‘ਚ ਜ਼ਿਮਨੀ ਚੋਣਾਂ ਕਰਵਾਈਆਂ ਜਾਣਗੀਆਂ, ਕਿਉਂਕਿ ਉਥੇ ਮੌਸਮ ਅਜੇ ਵੀ ਖਰਾਬ ਹੈ।

‘ਸ਼ੱਕ ਦਾ ਇਲਾਜ ਕਿਸੇ ਕੋਲ ਨਹੀਂ’

ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਵੋਟਰਾਂ ਦੀ ਵੋਟਿੰਗ ਵਿੱਚ ਧਾਂਦਲੀ ਕਰਵਾਉਣ ਦਾ ਹੌਵਾ ਹੈ। ਸ਼ਾਮ 5 ਵਜੇ ਤੋਂ ਬਾਅਦ ਵੋਟਿੰਗ ਵਧਣ ਨੂੰ ਲੈ ਕੇ ਗਲਤ ਬਿਆਨਬਾਜ਼ੀ ਹੈ। ਲੋਕ ਸਭਾ ਅਤੇ ਮਹਾਰਾਸ਼ਟਰ ਚੋਣਾਂ ਵਿੱਚ ਕਰੋੜਾਂ ਵੋਟਰਾਂ ਦੇ ਨਾਂ ਗਲਤ ਤਰੀਕੇ ਨਾਲ ਜੋੜਣ ਦੇ ਆਰੋਪ ਲਗਾਏ ਗਏ ਸਨ। ਸ਼ੱਕ ਦਾ ਇਲਾਜ ਕਿਸੇ ਕੋਲ ਨਹੀਂ ਹੈ। ਵੋਟਾਂ ‘ਤੇ ਝੂਠ ਦੇ ਗੁਬਾਰੇ ਨਾ ਉਡਾਓ। ਅਸੀਂ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਦਾ ਜਵਾਬ ਦੇਵਾਂਗੇ। ਚੋਣਾਂ ਸਬੰਧੀ ਸ਼ੰਕਿਆਂ ਨੂੰ ਖਾਰਜ ਕਰਦੇ ਹਾਂ। ਚੋਣਾਂ ਸਾਡੀ ਸਾਰਿਆਂ ਦੀ ਸਾਂਝੀ ਵਿਰਾਸਤ ਹਨ।

‘ਈਵੀਐਮ ਨਾਲ ਛੇੜਛਾੜ ਦੇ ਆਰੋਪ ਬੇਬੁਨਿਆਦ’

ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ EVM ਪੂਰੀ ਤਰ੍ਹਾਂ ਸੁਰੱਖਿਅਤ ਹਨ। ਈਵੀਐਮ ਨਾਲ ਛੇੜਛਾੜ ਦੇ ਆਰੋਪ ਬੇਬੁਨਿਆਦ ਹਨ, ਅਸੀਂ ਹੁਣ ਇਸ ਲਈ ਬੋਲ ਰਹੇ ਹਾਂ ਕਿਉਂਕਿ ਅਸੀਂ ਚੋਣਾਂ ਸਮੇਂ VVPAT ਪ੍ਰਣਾਲੀ ਵਾਲੀ EVM ਵੋਟਿੰਗ ਪ੍ਰਣਾਲੀ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਂਦੇ ਹਨ। ਪੁਰਾਣੇ ਕਾਗਜ਼ੀ ਬੈਲਟਾਂ ਦੀ ਵਾਪਸੀ ਅਨੁਚਿਤ ਅਤੇ ਪਿਛਾਖੜੀ ਹੈ। ਇਸ ਦਾ ਉਦੇਸ਼ ਚੋਣ ਪ੍ਰਕਿਰਿਆ ਨੂੰ ਪਟੜੀ ਤੋਂ ਉਤਾਰਨਾ ਹੈ।
Previous articleChandigarh ‘ਚ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਦਰਸ਼ਨ, Police ਨੇ ਕੀਤਾ ਲਾਠੀਚਾਰਚ
Next articleਜੇਲ੍ਹ ਚ ਬੰਦ Asaram ਨੂੰ ਮਿਲੀ ਜ਼ਮਾਨਤ, ਰੇਪ ਕੇਸ ‘ਚ ਕੱਟ ਰਹੇ ਉਮਰ ਕੈਦ ਦੀ ਸਜ਼ਾ

LEAVE A REPLY

Please enter your comment!
Please enter your name here