Home Desh ਫਿਰ ਲਾਏਂਗੇ Kejriwal… ‘AAP’ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਜਾਰੀ...

ਫਿਰ ਲਾਏਂਗੇ Kejriwal… ‘AAP’ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤਾ ਕੈਂਪੇਨ ਸਾਂਗ

19
0

ਆਮ ਆਦਮੀ ਪਾਰਟੀ ਨੇ ਅੱਜ ਆਪਣਾ ਕੈਂਪੇਨ ਗੀਤ ਲਾਂਚ ਕੀਤਾ।

ਰਾਜਧਾਨੀ ਦਿੱਲੀ ਵਿੱਚ ਫਰਵਰੀ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੀ ਜੰਗ ਹੋਰ ਤੇਜ਼ ਹੋ ਗਈ ਹੈ। ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਅੱਜ ਚੋਣ ਕਮਿਸ਼ਨ ਨੇ ਦਿੱਲੀ ਵਿੱਚ ਵੋਟਾਂ ਦੀ ਤਰੀਕ ਦਾ ਐਲਾਨ ਵੀ ਕਰ ਦਿੱਤਾ ਹੈ ਪਰ ਇਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਆਪਣਾ ਪ੍ਰਚਾਰ ਗੀਤ ਲਾਂਚ ਕਰ ਦਿੱਤਾ। ਕੈਂਪੇਨ ਗੀਤ ਦੀ ਪਹਿਲੀ ਲਾਈਨ ਹੈਫਿਰ ਲਾਏਂਗੇ ਕੇਜਰੀਵਾਲ…ਜਨਤਾ ਕੇ ਕਾਮ ਕਰਦਾ ਹੈ ਬਸ ਕੇਜਰੀਵਾਲ, ਸਵਾਸਥ, ਸ਼ਿਕਸ਼ਾ ਕਾ ਖਿਆਲ ਰਖਦਾ ਹੈ ਕੇਜਰੀਵਾਲ…। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਲੋਕਾਂ ਨੂੰ ਸੰਬੋਧਨ ਕਰਦਿਆਂ ਗੀਤ ਨੂੰ ਹਰ ਵਿਅਕਤੀ ਤੱਕ ਪਹੁੰਚਾਉਣ ਦੀ ਅਪੀਲ ਕੀਤੀ।
ਕੈਂਪੇਨ ਗੀਤ ਲਾਂਚ ਕਰਨ ਸਮੇਂ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਸੀਐੱਮ ਆਤਿਸ਼ੀ, ਸਾਬਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ, ਗੋਪਾਲ ਰਾਏ ਅਤੇ ਸੌਰਭ ਭਾਰਦਵਾਜ ਵੀ ਮੌਜੂਦ ਸਨ। ਕੇਜਰੀਵਾਲ ਨੇ ਕੈਂਪੇਨ ਗੀਤ ਨੂੰ ਖਾਸ ਦੱਸਿਆ। ਜਿਸ ਦੀਆਂ ਹੋਰ ਸਤਰਾਂ ਇਸ ਪ੍ਰਕਾਰ ਹਨ- ਇਨਕੇ ਰੋਕੇ ਨਹੀਂ ਰੁਕਤਾ, ਚਲਤਾ ਰਹਿਤਾ ਹੈ ਅਪਨੀ ਚਾਲ….ਸਾਹਮਣੇ ਵਾਲੇ ਸ਼ੋਰ ਮਚਾਏਂ…ਕਰ ਲੇਂ ਚਾਹੇ ਜਿਤਨਾ ਬਵਾਲ…ਫਿਰ ਲਾਏਂਗੇ ਕੇਜਰੀਵਾਲ। ਦਿੱਲੀ ਦੀਆਂ ਔਰਤਾਂ ਦੀ ਇੱਜ਼ਤ ਦਾ ਖਿਆਲ ਰੱਖਦਾ ਹੈ, ਸਾਡਾ ਕੇਜਰੀਵਾਲ।

ਦੇਸ਼ ਨੂੰ ਆਪ ਦੇ ਸਾਂਗ ਦਾ ਰਹਿੰਦਾ ਹੈ ਇੰਤਜਾਰ – ਕੇਜਰੀਵਾਲ

ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਪ੍ਰਚਾਰ ਨਾਲੋਂ ਜਸ਼ਨ ਵਰਗੀਆਂ ਹਨ। ਅਸੀਂ ਸਾਰੇ ਬਹੁਤ ਨੱਚਦੇ ਹਾਂ, ਗਾਉਂਦੇ ਅਤੇ ਝੂੰਮਦੇ ਹਾਂ। ਉਨ੍ਹਾਂ ਕਿਹਾ ਕਿ ਦਿੱਲੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਕੈਂਪੇਨ ਸਾਂਗ ਦਾ ਸਿਰਫ਼ ਰਾਜਧਾਨੀ ਹੀ ਨਹੀਂ ਸਗੋਂ ਪੂਰਾ ਦੇਸ਼ ਉਡੀਕ ਕਰ ਰਿਹਾ ਹੈ। ਅੱਜ ਉਹ ਇੰਤਜ਼ਾਰ ਖਤਮ ਹੋ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਤੀਜਾ ਸਾਂਗ ਹੈ। ਇੱਕ 2015 ਵਿੱਚ, ਦੂਜੀ 2020 ਵਿੱਚ ਅਤੇ ਤੀਜੀ ਹੁਣ 2025 ਵਿੱਚ ਰਿਲੀਜ਼ ਕੀਤੀ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਆਹਾਂ ਅਤੇ ਜਨਮ ਦਿਨ ਦੀਆਂ ਪਾਰਟੀਆਂ ਵਿੱਚ ਇਸ ਗੀਤ ਨੂੰ ਵੱਡੇ ਪੱਧਰ ‘ਤੇ ਚਲਾਉਣ।

 

Previous articleਜੇਲ੍ਹ ਚ ਬੰਦ Asaram ਨੂੰ ਮਿਲੀ ਜ਼ਮਾਨਤ, ਰੇਪ ਕੇਸ ‘ਚ ਕੱਟ ਰਹੇ ਉਮਰ ਕੈਦ ਦੀ ਸਜ਼ਾ
Next articleAustralia ਵਿੱਚ ਕਿਉਂ ਹਾਰ ਗਏ? BCCI ਕਰ ਸਕਦੀ ਹੈ ਗੌਤਮ ਗੰਭੀਰ ਤੋਂ ਸਵਾਲ

LEAVE A REPLY

Please enter your comment!
Please enter your name here