Home latest News ਆਂਡੇ ਵੇਚਣ ਵਾਲੇ ਦੀ ਧੀ ਬਣੀ Punjab Cricket Team ਦੀ ਕਪਤਾਨ, ਪਿਤਾ...

ਆਂਡੇ ਵੇਚਣ ਵਾਲੇ ਦੀ ਧੀ ਬਣੀ Punjab Cricket Team ਦੀ ਕਪਤਾਨ, ਪਿਤਾ ਨੇ ਇੰਝ ਪ੍ਰਗਟਾਈ ਖੁਸ਼ੀ

20
0

ਪ੍ਰਿਅੰਕਾ ਦੇ ਪਿਤਾ ਨੇ ਕਿਹਾ ਹੈ ਕਿ ਉਨ੍ਹਾਂ ਧੀ ਪੁੱਤਰ ਤੋਂ ਘੱਟ ਨਹੀਂ ਹੈ।

ਫਾਜ਼ਿਲਕਾ ਦੇ ਲਾਲ ਬੱਤੀ ਚੌਕ ਨੇੜੇ ਆਂਡੇ ਵੇਚਕੇ ਆਪਣਾ ਘਰ ਚਲਾਉਣ ਵਾਲੇ ਟੇਕਚੰਦ ਉਰਫ ਬਬਲੀ ਨਾਂ ਦੇ ਵਿਅਕਤੀ ਦੀ ਬੇਟੀ ਨੂੰ ਪੰਜਾਬ ਕ੍ਰਿਕਟ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਇਸ ਤੋਂ ਬਾਅਦ ਉਸ ਦੇ ਗਲੀ-ਮੁਹੱਲੇ ‘ਤੇ ਆਏ ਲੋਕਾਂ ਨੇ ਬਬਲੀ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ, ਬਬਲੀ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਨੇ ਫਾਜ਼ਿਲਕਾ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਰਾਜਕੋਟ ਵਿੱਚ ਹੋਏ ਪਹਿਲੇ ਮੈਚ ਵਿੱਚ ਵੀ ਜਿੱਤ ਦਰਜ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਪ੍ਰਿਅੰਕਾ ਦੇ ਪਿਤਾ ਟੇਕਚੰਦ ਉਰਫ ਬਬਲੀ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਪ੍ਰਿਅੰਕਾ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਬਹੁਤ ਸ਼ੌਕ ਸੀ। ਉਸ ਦਾ ਇਹ ਜਨੂੰਨ ਫਾਜ਼ਿਲਕਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਨੇ ਪੂਰਾ ਕੀਤਾ।
ਕੋਚ ਅਰਪਿਤ ਨੇ ਐਸੋਸੀਏਸ਼ਨ ਰਾਹੀਂ ਉਸ ਨੂੰ ਕ੍ਰਿਕਟ ਸਿਖਾ ਕੇ ਮਾਹਿਰ ਬਣਾਇਆ। ਪ੍ਰਿਅੰਕਾ ਨੇ ਫਰੀਦਕੋਟ ‘ਚ ਪੜ੍ਹਦਿਆਂ ਸਭ ਤੋਂ ਪਹਿਲਾਂ ਮੋਗਾ ਕ੍ਰਿਕਟ ਐਸੋਸੀਏਸ਼ਨ ਨਾਲ ਜੁੜੀ ਸੀ। ਇਸ ਤੋਂ ਬਾਅਦ ਉਸ ਨੇ ਪੜ੍ਹਾਈ ਦੌਰਾਨ ਮੋਗਾ ਕ੍ਰਿਕਟ ਐਸੋਸੀਏਸ਼ਨ ਅਤੇ ਬਰਨਾਲਾ ਕ੍ਰਿਕਟ ਐਸੋਸੀਏਸ਼ਨ ਨਾਲ ਖੇਡ ਕੇ ਖੇਡ ਪ੍ਰਤੀ ਆਪਣੇ ਜਨੂੰਨ ਦਾ ਸਬੂਤ ਦਿੱਤਾ।
17 ਸਾਲ ਦੀ ਉਮਰ ‘ਚ ਖੇਡਣਾ ਸ਼ੁਰੂ ਕੀਤਾ ਸੀ
ਟੇਕਚੰਦ ਨੇ ਕਿਹਾ ਕਿ ਅੱਜ ਉਸ ਦਾ ਜਨੂੰਨ ਉਸ ਨੂੰ ਇਸ ਮੁਕਾਮ ਤੱਕ ਲੈ ਗਿਆ ਹੈ। ਅੱਜ ਉਹ ਮਹਿਲਾ ਅੰਡਰ-23 ਅੰਤਰਰਾਜੀ ਟੀ-20 ਟੀਮ ਪੰਜਾਬ ਦੀ ਕਪਤਾਨ ਚੁਣੇ ਜਾਣ ‘ਤੇ ਮਾਣ ਮਹਿਸੂਸ ਕਰ ਰਹੀ ਹੈ। ਬਬਲੀ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਪ੍ਰਿਅੰਕਾ ਨੇ ਨਾ ਸਿਰਫ ਫਾਜ਼ਿਲਕਾ ਸ਼ਹਿਰ ਸਗੋਂ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਦੀ ਬੇਟੀ ਨੂੰ 17 ਸਾਲ ਦੀ ਉਮਰ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਕ ਸੀ। ਹਾਲਾਂਕਿ ਉਨ੍ਹਾਂ ਨੇ ਆਪਣੀ ਬੇਟੀ ਨੂੰ ਵੀ ਕਾਫੀ ਸਪੋਰਟ ਕੀਤਾ ਹੈ।
ਪਿਤਾ ਨੇ ਕਿਹਾ ਕੀ ਸਾਨੂੰ ਮਾਣ ਹੈ
ਪ੍ਰਿਅੰਕਾ ਦੇ ਪਿਤਾ ਨੇ ਕਿਹਾ ਹੈ ਕਿ ਉਨ੍ਹਾਂ ਧੀ ਪੁੱਤਰ ਤੋਂ ਘੱਟ ਨਹੀਂ ਹੈ। ਬਬਲੀ ਨੇ ਦੱਸਿਆ ਕਿ ਉਸ ਦੀ ਬੇਟੀ ਦੀ ਲਗਨ ਅਤੇ ਮਿਹਨਤ ਸਦਕਾ ਅੱਜ ਉਹ ਪੰਜਾਬ ਟੀਮ ਦੀ ਕਪਤਾਨ ਚੁਣੀ ਗਈ ਹੈ। ਜਿਸ ਦਾ ਉਸਨੂੰ ਬਹੁਤ ਮਾਣ ਹੈ।
Previous articleਵਿਰੋਧ ਤੋਂ ਬਾਅਦ Kangana ਦੀ Team ਨੂੰ ਆਈ ਅਕਲ, ‘Emergency’ ਦੇ ਦੂਜੇ ਟ੍ਰੇਲਰ ਚੋਂ ਹਟਾਏ ਗਏ ਵਿਵਾਦਿਤ ਸੀਨ
Next articleNIA ਨੇ ਅੱਤਵਾਦੀ ਹੈਪੀ ਪਾਸੀਆ ‘ਤੇ ਰੱਖਿਆ 5 ਲੱਖ ਰੁਪਏ ਦਾ ਇਨਾਮ

LEAVE A REPLY

Please enter your comment!
Please enter your name here