Home Desh ‘ਜਾਨਲੇਵਾ’ ਧੁੰਦ: Jalandhar ਚ ਟਕਰਾਈਆਂ ਬੱਸਾਂ ਤਾਂ Sangrur ‘ਚ PRTC ਕੰਡਕਟਰ ਦੀ... Deshlatest NewsPanjab ‘ਜਾਨਲੇਵਾ’ ਧੁੰਦ: Jalandhar ਚ ਟਕਰਾਈਆਂ ਬੱਸਾਂ ਤਾਂ Sangrur ‘ਚ PRTC ਕੰਡਕਟਰ ਦੀ ਮੌਤ By admin - January 10, 2025 17 0 FacebookTwitterPinterestWhatsApp ਸੜਕ ਸੁਰੱਖਿਆ ਫੋਰਸ ਦੇ ਜਵਾਨ ਨੇ ਦੱਸਿਆ ਕਿ ਇਹ ਬੱਸ ਸੰਗਰੂਰ ਤੋਂ ਬਰਨਾਲੇ ਵੱਲ ਜਾ ਰਹੀ ਸੀ ਪੰਜਾਬ ਵਿੱਚ ਪੈ ਰਹੀ ਧੁੰਦ ਕਾਰਨ ਸੜਕ ਹਾਦਸਿਆਂ ਵਿੱਚ ਵਾਧਾ ਹੋ ਗਿਆ ਹੈ। ਜਿੱਥੇ ਜਲੰਧਰ ਵਿੱਚ ਸੰਘਣੀ ਧੁੰਦ ਕਾਰਨ 2 ਬੱਸਾਂ ਆਪਸ ਵਿੱਚ ਟਕਰਾ ਗਈਆਂ ਤਾਂ ਉੱਥੇ ਹੀ ਬਠਿੰਡਾ ਵਿੱਚ ਵੀ ਕਾਰ ਤੇ ਟਰੱਕ ਦੀ ਟੱਕਰ ਹੋ ਗਈ। ਗੁਰੂਨਗਰੀ ਅੰਮ੍ਰਿਤਸਰ ਵਿੱਚ ਵੀ ਧੁੰਦ ਦਾ ਅਸਰ ਦਿਖਾਈ ਦੇ ਰਿਹਾ ਹੈ। ਪਿੰਡ ਬਹਾਦਰਪੁਰ ਨਜ਼ਦੀਕ ਪੀਆਰਟੀਸੀ ਦੀ ਬੱਸ ਅਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਕੰਡਕਟਰ ਦੀ ਮੌਤ ਹੋ ਗਈ ਅਤੇ 11 ਵਿਅਕਤੀ ਜ਼ਖਮੀ ਹੋ ਗਏ ਜਿਨਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਮਦਦ ਦੇ ਨਾਲ ਸੰਗਰੂਰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਮੌਕੇ ਉੱਤੇ ਪਹੁੰਚੀ ਗੁਰਦੁਆਰਾ ਮਸਤੂਆਣਾ ਸਾਹਿਬ ਦੀ ਐਬੂਲੈਂਸ ਦਾ ਵੀ ਐਕਸੀਡੈਂਟ ਹੋ ਗਿਆ। ਜਿਨਾਂ ਨੂੰ ਵੀ ਸੰਗਰੂਰ ਸਰਕਾਰੀ ਹਸਪਤਾਲ ਚ ਭਰਤੀ ਕਰਵਾਇਆ ਗਿਆ। ਮੀਡੀਆ ਨਾਲ ਗੱਲ ਕਰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਜਵਾਨ ਨੇ ਦੱਸਿਆ ਕਿ ਇਹ ਬੱਸ ਸੰਗਰੂਰ ਤੋਂ ਬਰਨਾਲੇ ਵੱਲ ਜਾ ਰਹੀ ਸੀ ਜਿਸ ਦਾ ਸੰਘਣੀ ਧੁੰਦ ਕਾਰਨ ਇੱਟਾਂ ਵਾਲੀ ਟਰਾਲੀ ਦੇ ਨਾਲ ਐਕਸੀਡੈਂਟ ਹੋ ਗਿਆ ਜਿਸ ਵਿੱਚ ਬੱਸ ਦੇ ਕੰਡਕਟਰ ਦੀ ਮੌਤ ਹੋ ਗਈ ਬੱਸ ਵਿੱਚ ਬੈਠੀਆਂ ਸਵਾਰੀਆਂ ਨੇ ਦੱਸਿਆ ਕਿ ਬੱਸ ਬੜੇ ਆਰਾਮ ਨਾਲ ਜਾ ਰਹੇ ਸੀ। ਟਰੈਕਟਰ ਟਰਾਲੀ ਵਾਲਿਆਂ ਨੇ ਇੱਕੋ ਦਮ ਹੀ ਸੜਕ ਉੱਤੇ ਟਰੈਕਟਰ ਟਰਾਲੀ ਚੜ੍ਹਾ ਦਿੱਤੀ। ਧੁੰਦ ਕਾਰਨ ਬੱਸ ਡਰਾਇਵਰ ਟਰਾਲੀ ਨੂੰ ਨਹੀਂ ਦੇਖ ਸਕਿਆ।