Home Desh Governor ਨੂੰ ਮਿਲਿਆ AAP ਦਾ ਵਫ਼ਦ, ਚੀਮਾ ਬੋਲੇ- Punjab ਨਾਲ ਹੋ ਰਿਹਾ...

Governor ਨੂੰ ਮਿਲਿਆ AAP ਦਾ ਵਫ਼ਦ, ਚੀਮਾ ਬੋਲੇ- Punjab ਨਾਲ ਹੋ ਰਿਹਾ ਮਤਰੇਈ ਮਾਂ ਵਾਲਾ ਸਲੂਕ

25
0

ਆਮ ਆਦਮੀ ਪਾਰਟੀ ਦਾ ਇੱਕ ਵਫ਼ਦ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਅਗੁਵਾਈ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ।

ਚੰਡੀਗੜ੍ਹ ਵਿੱਚ ਮੁੱਖ ਸਕੱਤਰ ਲਗਾਏ ਜਾਣ ਦਾ ਮਾਮਲਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਨੂੰ ਲੈਕੇ ਆਮ ਆਦਮੀ ਪਾਰਟੀ ਦਾ ਇੱਕ ਵਫ਼ਦ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਸੂਬਾ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਵਿੱਚ ਗਏ ਇਸ ਵਫ਼ਦ ਵਿੱਚ ਖ਼ਜਾਨਾ ਮੰਤਰੀ ਹਰਪਾਲ ਚੀਮਾ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਸਮੇਤ ਆਮ ਆਦਮੀ ਪਾਰਟੀ ਦੇ ਕਈ ਹੋਰ ਲੀਡਰ ਸ਼ਾਮਿਲ ਰਹੇ।
ਜਾਣਕਾਰੀ ਦਿੰਦੇ ਹੋਏ ਇਸ ਬਾਰੇ ਅਮਨ ਅਰੋੜਾ ਨੇ ਕਿਹਾ ਕਿ ਅਸੀਂ ਰਾਜਪਾਲ ਰਾਹੀਂ ਕੇਂਦਰ ਨੂੰ ਇੱਕ ਪੱਤਰ ਭੇਜਿਆ ਹੈ ਕਿ ਅਸੀਂ ਇਸ ਮੁੱਖ ਸਕੱਤਰ ਅਹੁਦੇ ਦਾ ਵਿਰੋਧ ਕਰਦੇ ਹਾਂ ਜਿਸ ਵਿੱਚ ਕੇਂਦਰ ਨੇ ਪਹਿਲਾਂ ਪੰਜਾਬ ਯੂਨੀਵਰਸਿਟੀ ਬਾਰੇ ਗੱਲ ਕੀਤੀ ਸੀ ਜਾਂ ਹਰਿਆਣਾ ਨੂੰ ਜਗ੍ਹਾ ਦਿੱਤੀ ਸੀ ਅਤੇ ਹੁਣ ਇਹ ਨਾਮ ਬਦਲਣ ਬਾਰੇ ਹੈ। ਹੁਣ ਇਹ ਪੰਜਾਬ ਦੇ ਪੱਖ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ।

UT ਦਾ ਦਰਜਾ ਅਸਥਾਈ- ਅਮਨ

ਅਮਨ ਅਰੋੜਾ ਨੇ ਕਿਹਾ ਕਿ ਚੰਡੀਗੜ੍ਹ ਨੂੰ ਦਿੱਤਾ ਗਿਆ ਯੂਟੀ ਦਰਜਾ 5 ਸਾਲਾਂ ਲਈ ਅਸਥਾਈ ਸੀ। ਹੁਣ ਮੁੱਖ ਸਕੱਤਰ ਲਗਾਉਣਾ ਇਹ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਦੀ ਸਾਜ਼ਿਸ਼ ਹੈ। ਅਮਨ ਅਰੋੜਾ ਨੇ ਸਵਾਲ ਕਰਦਿਆਂ ਪੁੱਛਿਆ ਕਿ ਮੁੱਖ ਸਕੱਤਰ ਕਿਵੇਂ ਨਿਯੁਕਤ ਕੀਤਾ ਜਾ ਸਕਦਾ ਹੈ ਕਿਉਂਕਿ ਜੇਕਰ ਕੱਲ੍ਹ ਨੂੰ ਸਾਨੂੰ ਚੰਡੀਗੜ੍ਹ ਮਿਲ ਜਾਂਦਾ ਹੈ ਤਾਂ ਕੀ ਫਿਰ ਦੋ ਮੁੱਖ ਸਕੱਤਰ ਹੋਣਗੇ ਜਿਨ੍ਹਾਂ ‘ਤੇ ਰਾਜਪਾਲ ਸਹਿਮਤ ਹੋ ਗਏ ਹਨ।
ਇੱਕ ਪਾਸੇ ਤਾਂ ਭਾਜਪਾ ਆਗੂ ਕਹਿੰਦੇ ਸਨ ਕਿ ਜਦੋਂ ਦਿੱਲੀ ਵਿੱਚ ਸਰਕਾਰ ਬਣੇਗੀ, ਤਾਂ ਉਹ ਪੂਰੇ ਰਾਜ ਦਾ ਦਰਜਾ ਦੇਣਗੇ, ਪਰ ਜਦੋਂ ਭਾਜਪਾ ਦੀ ਸਰਕਾਰ ਨਹੀਂ ਬਣੇਗੀ, ਤਾਂ ਹੁਣ ਉਹ ਉਸ ਬਿਆਨ ਤੋਂ ਪਿੱਛੇ ਹਟ ਗਏ ਹਨ। ਹੁਣ ਲੋਕਾਂ ਦੇ ਅਧਿਕਾਰਾਂ ‘ਤੇ ਡਾਕਾ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਬਾਰੇ ਕੇਂਦਰ ਨੂੰ ਵੀ ਸੂਚਿਤ ਕੀਤਾ ਗਿਆ ਹੈ। ਸਾਨੂੰ ਇਸਨੂੰ ਰੋਕਣਾ ਚਾਹੀਦਾ ਹੈ, ਬਿਨਾਂ ਸ਼ੱਕ ਪ੍ਰਸ਼ਾਸਕੀ ਜਾਂ ਕਾਨੂੰਨੀ ਤਰੀਕਿਆਂ ਨਾਲ, ਪਰ ਜੇਕਰ ਕੋਈ ਲੜਾਈ ਲੜਨੀ ਪੈਂਦੀ ਹੈ ਜਾਂ ਅੰਦੋਲਨ ਦੀ ਲੋੜ ਪੈਂਦੀ ਹੈ, ਤਾਂ ਕਿਸੇ ਵੀ ਹੱਦ ਤੱਕ ਜਾਵਾਂਗੇ।

ਕੇਂਦਰ ਕਿਸਾਨਾਂ ਅਤੇ ਪੰਜਾਬ ਦੇ ਵਿਰੁੱਧ ਲੈ ਰਿਹਾ ਫੈਸਲੇ-ਚੀਮਾ

ਕੇਂਦਰੀ ਖੇਤੀਬਾੜੀ ਮੰਤਰੀ ਦੀ ਨੀਤੀ ਬਾਰੇ ਹਰਪਾਲ ਚੀਮਾ ਨੇ ਕਿਹਾ ਕਿ ਕੇਂਦਰ ਪੰਜਾਬ ਵਿਰੁੱਧ ਫੈਸਲੇ ਲੈ ਰਿਹਾ ਹੈ। ਕੇਂਦਰ ਕਿਸਾਨਾਂ ਦੇ ਵਿਰੁੱਧ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਵਪਾਰੀਆਂ ਦੇ ਹਵਾਲੇ ਕਰਨਾ ਚਾਹੁੰਦਾ ਹੈ, ਜਿਸ ਕਾਰਨ ਉਹ ਇਸ ਮੰਡੀ ਨੂੰ ਖਤਮ ਕਰਨਾ ਚਾਹੁੰਦੇ ਹਨ। ਅਸੀਂ ਨਿੱਜੀ ਮੰਡੀਆਂ ਵਿੱਚ ਕਿਸਾਨਾਂ ਦੇ ਸ਼ੋਸ਼ਣ ਦਾ ਵਿਰੋਧ ਕਰਾਂਗੇ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਹ ਕਦਮ ਧਿਆਨ ਨਾਲ ਅਧਿਐਨ ਕਰਨ ਤੋਂ ਬਾਅਦ ਚੁੱਕਿਆ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕੇਂਦਰ ਦਾ ਵਿਰੋਧ ਕੀਤਾ ਹੈ।
Previous article30 ਸਾਲ ਬਾਅਦ Badal Family ਹੱਥੋਂ ਗਈ Party ਦੀ ਕਮਾਨ
Next articleHardeep Singh Nijjar ਕਤਲ ਕਾਂਡ ‘ਚ ਕਿਸੇ ਵੀ ਮੁਲਜ਼ਮ ਨੂੰ ਨਹੀਂ ਮਿਲੀ ਜ਼ਮਾਨਤ

LEAVE A REPLY

Please enter your comment!
Please enter your name here