Home latest News Team India ‘ਤੇ ਸਖਤ BCCI, ਟੀਮ ਬੱਸ ਰਾਹੀਂ ਯਾਤਰਾ ਕਰਨਗੇ ਖਿਡਾਰੀ; ਜਾਣੋ...

Team India ‘ਤੇ ਸਖਤ BCCI, ਟੀਮ ਬੱਸ ਰਾਹੀਂ ਯਾਤਰਾ ਕਰਨਗੇ ਖਿਡਾਰੀ; ਜਾਣੋ ਕਿਉਂ ਕੱਟੀ ਜਾਏਗੀ ਤਨਖਾਹ ?

18
0

ਟੀਮ ਇੰਡੀਆ ਹੁਣ ਵਿਦੇਸ਼ੀ ਦੌਰੇ ‘ਤੇ ਗਈ, ਤਾਂ ਟੀਮ ਬੱਸ ਤੋਂ ਹੀ ਯਾਤਰਾ ਕਰੇਗੀ।

ਟੀਮ ਇੰਡੀਆ ਹੁਣ ਵਿਦੇਸ਼ੀ ਦੌਰੇ ‘ਤੇ ਗਈ, ਤਾਂ ਟੀਮ ਬੱਸ ਤੋਂ ਹੀ ਯਾਤਰਾ ਕਰੇਗੀ। 45 ਜਾਂ ਇਸ ਤੋਂ ਵੱਧ ਦਿਨਾਂ ਦਾ ਟੂਰ ਹੋਇਆ ਤਾਂ ਪਰਿਵਾਰ ਅਤੇ ਪਤਨੀਆਂ ਸਿਰਫ਼ 14 ਦਿਨ ਹੀ ਇਕੱਠੇ ਰਹਿ ਸਕਣਗੇ, ਪੂਰੇ ਟੂਰ ਦੌਰਾਨ ਅਜਿਹਾ ਨਹੀਂ ਹੋਏਗਾ। ਆਸਟ੍ਰੇਲੀਆ ਵਿੱਚ ਬਾਰਡਰ-ਗਾਵਸਕਰ ਟਰਾਫੀ ਵਿੱਚ 3-1 ਦੀ ਹਾਰ ਤੋਂ ਬਾਅਦ ਬੀਸੀਸੀਆਈ ਨੇ ਕੁਝ ਨਵੇਂ ਨਿਯਮ ਲਾਗੂ ਕੀਤੇ ਹਨ। ਇਸਦਾ ਉਦੇਸ਼ ਟੀਮ ਵਿੱਚ ਆਪਸੀ ਸਾਂਝ ਵਧਾਉਣਾ ਅਤੇ ਖੇਡ ‘ਤੇ ਧਿਆਨ ਕੇਂਦਰਿਤ ਕਰਨਾ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਮੁੰਬਈ ਵਿੱਚ ਸਾਲਾਨਾ ਜਨਰਲ ਮੀਟਿੰਗ ਦੌਰਾਨ ਬੀਸੀਸੀਆਈ ਨੇ ਇਨ੍ਹਾਂ ਫੈਸਲਿਆਂ ‘ਤੇ ਵਿਚਾਰ ਕੀਤਾ ਹੈ। ਆਸਟ੍ਰੇਲੀਆ ਦੌਰੇ ਦੌਰਾਨ, ਬਹੁਤ ਸਾਰੇ ਸੀਨੀਅਰ ਖਿਡਾਰੀਆਂ ਨੂੰ ਆਪਣੇ ਵਾਹਨਾਂ ਵਿੱਚ ਯਾਤਰਾ ਕਰਦੇ ਦੇਖਿਆ ਗਿਆ ਅਤੇ ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਵਰਗੇ ਖਿਡਾਰੀਆਂ ਦੇ ਪਰਿਵਾਰ ਪੂਰੇ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਸਨ।
ਟੀਮ ਇੰਡੀਆ ਲਈ ਨਵੇਂ ਬਦਲਾਅ
ਦੈਨਿਕ ਜਾਗਰਣ ਨੇ ਬੀਸੀਸੀਆਈ ਦਫ਼ਤਰ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਬੋਰਡ ਨੇ ਕੋਵਿਡ-19 ਦੌਰਾਨ ਖਤਮ ਕੀਤੇ ਗਏ ਨਿਯਮਾਂ ਨੂੰ ਬਹਾਲ ਕਰ ਦਿੱਤਾ ਹੈ।
ਪੂਰੇ ਦੌਰੇ ਦੌਰਾਨ ਪਰਿਵਾਰ ਅਤੇ ਪਤਨੀਆਂ ਖਿਡਾਰੀਆਂ ਨਾਲ ਯਾਤਰਾ ਨਹੀਂ ਕਰ ਸਕਣਗੀਆਂ। ਇਹ ਨਿਯਮ ਵਿਦੇਸ਼ੀ ਦੌਰਿਆਂ ‘ਤੇ ਖਾਸ ਤੌਰ ‘ਤੇ ਲਾਭਦਾਇਕ ਹੋਵੇਗਾ ਤਾਂ ਜੋ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਕੋਈ ਅਸਰ ਨਾ ਪਵੇ। 45 ਦਿਨਾਂ ਤੋਂ ਘੱਟ ਦੇ ਟੂਰ ਲਈ, ਪਰਿਵਾਰ ਅਤੇ ਪਤਨੀਆਂ 7 ਦਿਨਾਂ ਲਈ ਇਕੱਠੇ ਰਹਿ ਸਕਣਗੇ।
ਟੀਮ ਦੀ ਏਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਕਿਸੇ ਵੀ ਖਿਡਾਰੀ ਨੂੰ ਆਪਣੀ ਗੱਡੀ ਵਿੱਚ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ, ਭਾਵੇਂ ਉਹ ਕਿੰਨਾ ਵੀ ਵੱਡਾ ਖਿਡਾਰੀ ਕਿਉਂ ਨਾ ਹੋਵੇ।
ਗੰਭੀਰ ਦੇ ਮੈਨੇਜਰ ਵਿਰੁੱਧ ਕੀਤੀ ਜਾਵੇਗੀ ਕਾਰਵਾਈ 
ਕੋਚ ਗੌਤਮ ਗੰਭੀਰ ਦੇ ਮੈਨੇਜਰ ਗੌਰਵ ਅਰੋੜਾ ਟੀਮ ਇੰਡੀਆ ਨਾਲ ਯਾਤਰਾ ਕਰਦੇ ਨਜ਼ਰ ਆ ਰਹੇ ਸੀ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਬੀਸੀਸੀਆਈ ਨੇ ਇਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਹੁਣ ਅਰੋੜਾ ਨੂੰ ਟੀਮ ਹੋਟਲ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ। ਉਹ ਵੀਆਈਪੀ ਬਾਕਸ ਵਿੱਚ ਵੀ ਨਹੀਂ ਬੈਠ ਸਕਣਗੇ। ਉਨ੍ਹਾਂ ਨੂੰ ਟੀਮ ਬੱਸ ਵਿੱਚ ਯਾਤਰਾ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਤਨਖਾਹ ਕੱਟਣ ਦਾ ਸੁਝਾਅ, ਅਜੇ ਕੋਈ ਫੈਸਲਾ ਨਹੀਂ
ਇੰਡੀਅਨ ਐਕਸਪ੍ਰੈਸ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ AGM ਦੌਰਾਨ ਤਨਖਾਹਾਂ ਵਿੱਚ ਕਟੌਤੀ ਦਾ ਸੁਝਾਅ ਵੀ ਪੇਸ਼ ਕੀਤਾ ਗਿਆ ਸੀ। ਭਾਵ ਜੇਕਰ ਪ੍ਰਦਰਸ਼ਨ ਚੰਗਾ ਨਹੀਂ ਹੁੰਦਾ ਤਾਂ ਖਿਡਾਰੀ ਦੀ ਤਨਖਾਹ ਘਟਾਈ ਜਾ ਸਕਦੀ ਹੈ। ਇਸਦਾ ਮਕਸਦ ਖਿਡਾਰੀ ਨੂੰ ਉਸਦੀ ਜ਼ਿੰਮੇਵਾਰੀ ਤੋਂ ਜਾਣੂ ਕਰਵਾਉਣਾ ਹੈ। ਇਸ ਬਾਰੇ ਅਜੇ ਫੈਸਲਾ ਨਹੀਂ ਹੋਇਆ ਹੈ।
Previous articleਸਾਡੇ ਪੁਰਖੇ ਐਵੇਂ ਹੀ ਨਹੀਂ ਸੀ ਖਾਂਦੇ ਦੇਸੀ ਘਿਓ! ਫਾਇਦੇ ਜਾਣ ਕੇ ਉੱਡ ਜਾਣਗੇ ਹੋਸ਼
Next articleArjun Tendulkar ਹੁਣ ਕਿਉਂ Yograj Singh ਤੋਂ ਨਹੀਂ ਲੈਂਦੇ ਟ੍ਰੈਨਿੰਗ ? ਸੱਚਾਈ ਤੋਂ ਉੱਠਿਆ ਪਰਦਾ

LEAVE A REPLY

Please enter your comment!
Please enter your name here