Home Desh 26 January ਨੂੰ Faridkot ਜਾਣਗੇ Bhagwant Mann, ਜਾਣੋਂ ਬਾਕੀ ਮੰਤਰੀ ਕਿਹੜੇ ਸ਼ਹਿਰਾਂ...

26 January ਨੂੰ Faridkot ਜਾਣਗੇ Bhagwant Mann, ਜਾਣੋਂ ਬਾਕੀ ਮੰਤਰੀ ਕਿਹੜੇ ਸ਼ਹਿਰਾਂ ਵਿੱਚ ਲਹਿਰਾਉਣਗੇ ਤਿਰੰਗਾ

15
0

Punjab ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਜਲੰਧਰ ਵਿੱਚ ਝੰਡਾ ਲਹਿਰਾਉਣਗੇ।

ਸਰਕਾਰ ਵੱਲੋਂ ਗਣਤੰਤਰ ਦਿਵਸ 2025 ‘ਤੇ ਪੰਜਾਬ ਭਰ ਵਿੱਚ ਹੋਣ ਵਾਲੇ ਪ੍ਰਮੁੱਖ ਸਮਾਗਮਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਸਭ ਤੋਂ ਵੱਡਾ ਪ੍ਰੋਗਰਾਮ ਲੁਧਿਆਣਾ ਅਤੇ ਫਰੀਦਕੋਟ ਵਿੱਚ ਹੋਵੇਗਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਲੁਧਿਆਣਾ ਵਿੱਚ ਝੰਡਾ ਲਹਿਰਾਉਣਗੇ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਫਰੀਦਕੋਟ ਵਿੱਚ ਝੰਡਾ ਲਹਿਰਾਉਣਗੇ।
ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਜਲੰਧਰ ਵਿੱਚ ਝੰਡਾ ਲਹਿਰਾਉਣਗੇ। ਇਸੇ ਤਰ੍ਹਾਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੋਹਾਲੀ ਵਿੱਚ ਝੰਡਾ ਲਹਿਰਾਉਣਗੇ। ਕੁੱਲ 19 ਜ਼ਿਲ੍ਹਿਆਂ ਵਿੱਚ ਇਸੇ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਕੌਣ ਕਿੱਥੇ ਲਹਿਰਾਏਗਾ ਝੰਡਾ ?
  1. ਰੂਪਨਗਰ ਵਿੱਚ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ
  2. ਸੰਗਰੂਰ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
  3. ਬਰਨਾਲਾ ਵਿੱਚ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ
  4. ਗੁਰਦਾਸਪੁਰ ਵਿੱਚ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ
  5. ਮੋਗਾ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ
  6. ਬਠਿੰਡਾ ਵਿੱਚ ਮਾਲ ਤੇ ਮੁੜ ਵਸੇਵਾ ਅਤੇ ਆਫ਼ਤਾ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆ
  7. ਸ੍ਰੀ ਮੁਕਤਸਰ ਸਾਹਿਬ ਵਿੱਚ ਖੁਰਾਕ ਅਤੇ ਸਪਲਾਈ ਮੰਤਰੀ ਲਾਲ ਚੰਦ
  8. ਫਾਜ਼ਿਲਕਾ ਵਿੱਚ ਜੇਲ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ
  9. ਹੁਸ਼ਿਆਰਪੁਰ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ
  10. ਫਿਰੋਜ਼ਪੁਰ ਵਿੱਚ ਊਰਜਾ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ
  11. ਪਟਿਆਲਾ ਵਿੱਚ ਜਲ ਸਰੋਤ ਅਤੇ ਭੂਮੀ ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ
  12. ਅੰਮ੍ਰਿਤਸਰ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ
  13. ਮਲੇਰਕੋਟਲਾ ਵਿੱਚ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਰਵਜੋਤ ਸਿੰਘ
  14. ਤਰਨਤਾਰਨ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ
  15. ਨਵਾਂਸ਼ਹਿਰ ਵਿੱਚ ਰੱਖਿਆ ਸੇਵਾਵਾਂ ਭਲਾਈ ਅਜਾਦੀ ਘੁਟਾਲੀਏ ਅਤੇ ਬਾਗਵਾਨੀ ਮੰਤਰੀ ਮਹਿੰਦਰ ਭਗਤ
Previous articleਭਲਕੇ ਨਹੀਂ ਹੋਵੇਗੀ ਮੁਲਾਜ਼ਮਾਂ ਦੀ ਹੜਤਾਲ, ਮੰਤਰੀ ਨਾਲ ਬੈਠਕ ਮਗਰੋਂ ਬਦਲਿਆ ਫੈਸਲਾ
Next articlePunjab Police: ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਛੁੱਟੀ ਰੱਦ, DGP ਨੇ ਦਿੱਤੇ ਹੁਕਮ

LEAVE A REPLY

Please enter your comment!
Please enter your name here