Home Desh Saif Ali Khan ਤੋਂ ਬਾਅਦ ਹੁਣ ਇਹ ਅਦਾਕਾਰ ਹੋਇਆ ਜ਼ਖ਼ਮੀ, ਸ਼ੂਟਿੰਗ ਦੌਰਾਨ...

Saif Ali Khan ਤੋਂ ਬਾਅਦ ਹੁਣ ਇਹ ਅਦਾਕਾਰ ਹੋਇਆ ਜ਼ਖ਼ਮੀ, ਸ਼ੂਟਿੰਗ ਦੌਰਾਨ ਵਾਪਰਿਆ ਉਸ ਨਾਲ ਵੱਡਾ ਹਾਦਸਾ

18
0

ਅਸ਼ੋਕ ਦੂਬੇ ਨੇ ਇਹ ਵੀ ਦੱਸਿਆ ਕਿ ਹਾਦਸੇ ‘ਚ ‘ਚ ਹੋਰ ਮੈਂਬਰ ਵੀ ਜ਼ਖਮੀ ਹੋਏ ਹਨ।

ਸੈਫ ਅਲੀ ਖ਼ਾਨ ‘ਤੇ ਹਮਲੇ ਤੋਂ ਬਾਅਦ ਦਿਲ ਦਹਿਲਾਉਣ ਵਾਲੀ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਰਜੁਨ ਕਪੂਰ ਦੀ ਸ਼ੂਟਿੰਗ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਹੈ। ਫਿਲਮ ਸੈੱਟ ਤੋਂ ਮਿਲੀ ਜਾਣਕਾਰੀ ਮੁਤਾਬਕ ਅਦਾਕਾਰ ‘ਮੇਰੇ ਹਸਬੈਂਡ ਕੀ ਬੀਵੀ’ (Mere Husband ki Biwi) ਦੀ ਸ਼ੂਟਿੰਗ ਕਰ ਰਹੇ ਸਨ। ਸੈੱਟ ‘ਤੇ ਅਚਾਨਕ ਛੱਤ ਡਿੱਗ ਗਈ ਤੇ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਅਰਜੁਨ ਕਪੂਰ ਤੋਂ ਇਲਾਵਾ ਨਿਰਦੇਸ਼ਕ ਮੁਦੱਸਰ ਅਜ਼ੀਜ਼ ਸਮੇਤ 6 ਲੋਕ ਜ਼ਖ਼ਮੀ ਹੋ ਗਏ।

ਅਚਾਨਕ ਕਿਵੇਂ ਡਿੱਗੀ ਛੱਤ

ਬਾਲੀਵੁੱਡ ਖ਼ਬਰਾਂ ਮੁਤਾਬਕ ਰਾਇਲ ਪਾਮਸ ਦੇ ਇੰਪੀਰੀਅਲ ਪੈਲੇਸ ‘ਚ ਫਿਲਮ ‘ਮੇਰੇ ਹਸਬੈਂਡ ਕੀ ਬੀਵੀ’ ਦੀ ਸ਼ੂਟਿੰਗ ਚੱਲ ਰਹੀ ਸੀ। ਖ਼ਬਰਾਂ ਮੁਤਾਬਕ ਫਿਲਮ ਦੇ ਗੀਤ ਦੀ ਸ਼ੂਟਿੰਗ ਚੱਲ ਰਹੀ ਸੀ ਜਦੋਂ ਅਚਾਨਕ ਸੈੱਟ ਦੀ ਛੱਤ ਡਿੱਗ ਗਈ। ਅਰਜੁਨ ਕਪੂਰ ਨਾਲ ਫਿਲਮ ਦੀ ਅਦਾਕਾਰਾ ਵੀ ਸੈੱਟ ‘ਤੇ ਮੌਜੂਦ ਸੀ। ਇਸ ਹਾਦਸੇ ਵਿੱਚ ਅਰਜੁਨ ਕਪੂਰ, ਜੈਕੀ ਭਗਨਾਨੀ ਤੇ ਨਿਰਦੇਸ਼ਕ ਮੁਦੱਸਰ ਅਜ਼ੀਜ਼ ਜ਼ਖ਼ਮੀ ਹੋ ਗਏ ਹਨ।

naidunia_image

ਅਦਾਕਾਰ ਤੇ ਕੋਰੀਓਗ੍ਰਾਫਰ ਸਮੇਤ ਕਈ ਲੋਕ ਜ਼ਖ਼ਮੀ

ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਦੇ ਕਰਮਚਾਰੀ ਅਸ਼ੋਕ ਦੂਬੇ ਨੇ ਦੱਸਿਆ ਕਿ ਗੀਤ ਦੇ ਬੇਸ ਕਾਰਨ ਵਾਈਬ੍ਰੇਸ਼ਨ ਕਾਰਨ ਸੈੱਟ ਹਿੱਲਣ ਲੱਗਾ। ਇਸ ਕਾਰਨ ਛੱਤ ਦੇ ਕੁਝ ਹੋਰ ਹਿੱਸੇ ਵੀ ਡਿੱਗਣੇ ਸ਼ੁਰੂ ਹੋ ਗਏ। ਇਸ ਹਾਦਸੇ ‘ਚ ਉਹ ਖੁਦ ਜ਼ਖ਼ਮੀ ਹੋ ਗਿਆ। ਉਸ ਨੇ ਦੱਸਿਆ ਕਿ ਉਸ ਦੇ ਸਿਰ ਤੇ ਕੂਹਣੀ ‘ਤੇ ਸੱਟਾਂ ਲੱਗੀਆਂ ਹਨ। ਮੁਦੱਸਰ ਅਜ਼ੀਜ਼, ਅਰਜੁਨ ਕਪੂਰ ਤੇ ਜੈਕੀ ਭਗਨਾਨੀ ਵੀ ਜ਼ਖ਼ਮੀ ਹੋਏ ਹਨ।
ਅਸ਼ੋਕ ਦੂਬੇ ਨੇ ਇਹ ਵੀ ਦੱਸਿਆ ਕਿ ਹਾਦਸੇ ‘ਚ ‘ਚ ਹੋਰ ਮੈਂਬਰ ਵੀ ਜ਼ਖ਼ਮੀ ਹੋਏ ਹਨ। ਡੀਓਪੀ ਮਨੂ ਆਨੰਦ ਦਾ ਅੰਗੂਠਾ ਫ੍ਰੈਕਚਰ ਦੱਸਿਆ ਜਾ ਰਿਹਾ ਹੈ, ਜਦਕਿ ਕੈਮਰਾ ਅਟੈਂਡੈਂਟ ਨੂੰ ਰੀੜ੍ਹ ਦੀ ਹੱਡੀ ‘ਤੇ ਸੱਟ ਲੱਗੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਕੋਈ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਨਹੀਂ ਹੋਇਆ।

ਅਰਜੁਨ ਕਪੂਰ ਦਾ ਵਰਕਫਰੰਟ

ਅਰਜੁਨ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ‘ਸਿੰਘਮ ਅਗੇਨ’ ‘ਚ ਵਿਲੇਨ ਦੀ ਭੂਮਿਕਾ ‘ਚ ਨਜ਼ਰ ਆਏ ਸਨ, ਜਿਸ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਇਸ ਸਮੇਂ ਉਹ ‘ਮੇਰੇ ਹਸਬੈਂਡ ਕੀ ਬੀਵੀ’ ਦੀ ਸ਼ੂਟਿੰਗ ਕਰ ਰਿਹਾ ਸੀ। ਇਸ ਫਿਲਮ ‘ਚ ਉਨ੍ਹਾਂ ਨਾਲ ਭੂਮੀ ਪੇਡਨੇਕਰ ਤੇ ਰਕੁਲ ਪ੍ਰੀਤ ਸਿੰਘ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਉਹ ਅਕਸਰ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹੈ। ਫਿਲਹਾਲ ਪ੍ਰਸ਼ੰਸਕ ਉਸ ਦੀ ਸੈਫਟੀ ਲਈ ਪ੍ਰਾਰਥਨਾ ਕਰ ਰਹੇ ਹਨ।
Previous articleChampions Trophy: Rohit ਨੂੰ Captain, Gill ਬਣੇ ਉੱਪ ਕਪਤਾਨ, CT ਲਈ Team India ਦਾ ਐਲਾਨ
Next article‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਅਰਦਾਸ

LEAVE A REPLY

Please enter your comment!
Please enter your name here