Home Desh Sukhbir Badal: ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੇ ਸੁਖਬੀਰ ਬਾਦਲ, ਪਿੰਡ ਬਾਦਲ... Deshlatest NewsPanjabRajniti Sukhbir Badal: ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੇ ਸੁਖਬੀਰ ਬਾਦਲ, ਪਿੰਡ ਬਾਦਲ ਵਿੱਚ ਲਈ ਮੈਂਬਰਸ਼ਿਪ By admin - January 20, 2025 15 0 FacebookTwitterPinterestWhatsApp ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਨਾਲ ਨਵੇਂ ਮੈਂਬਰ ਜੋੜ ਲਈ ਅੱਜ ਤੋਂ ਮੈਂਬਰਸ਼ਿਪ ਅਭਿਆਨ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਨਾਲ ਨਵੇਂ ਮੈਂਬਰ ਜੋੜ ਲਈ ਅੱਜ ਤੋਂ ਮੈਂਬਰਸ਼ਿਪ ਅਭਿਆਨ ਸ਼ੁਰੂ ਕਰ ਦਿੱਤਾ ਹੈ। ਜੋ ਪੰਜਾਬ ਦੇ ਤਕਰੀਬਨ ਹਰ ਇੱਕ ਪਿੰਡ ਵਿੱਚ ਚੱਲੇਗੀ। ਇਸੇ ਮੈਂਬਰਸ਼ਿਪ ਅਭਿਆਨ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿੰਡ ਬਾਦਲ ਵਿਖੇ ਮੁੜ ਤੋਂ ਪਾਰਟੀ ਦੀ ਮੈਂਬਰਸਿੱਪ ਹਾਸਿਲ ਕੀਤੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵਾਂਗ ਖੁਦ ਨੂੰ ਮਜ਼ਬੂਤ ਕਰਕੇ ਖੜ੍ਹਾ ਕਰਨਾ ਚਾਹੁੰਦਾ ਹੈ। ਅਕਾਲੀ ਦਲ ਦੀ ਲੀਡਰਸ਼ਿਪ ਚਾਹੁੰਦੀ ਹੈ ਕਿ ਲੋਕਾਂ ਦਾ ਵਿਸ਼ਵਾਸ ਮੁੜ ਵਾਪਿਸ ਅਕਾਲੀ ਦਲ ਵਿੱਚ ਕਾਇਮ ਕੀਤਾ ਜਾਵੇ ਜੋਕਿ ਪਿਛਲੇ ਸਮੇਂ ਦੌਰਾਨ ਘੱਟ ਹੋਇਆ ਸੀ ਦੂਜੇ ਪਾਸੇ, ਹਰਿਆਣਾ ਸਿੱਖ ਮੈਨੇਜਮੈਂਟ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਵੀ ਪਾਰਟੀ ਅਤੇ ਇਸਦੇ ਸਹਿਯੋਗੀਆਂ ਦੇ ਨਤੀਜੇ ਬਹੁਤ ਵਧੀਆ ਰਹੇ ਹਨ। ਪਾਰਟੀ ਆਗੂ ਵੀ ਇਸ ਤੋਂ ਉਤਸ਼ਾਹਿਤ ਹਨ। ਇਸ ਤਰ੍ਹਾਂ ਚੱਲੇਗੀ ਮੈਂਬਰਸ਼ਿਪ ਮੁਹਿੰਮ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ 20 ਜਨਵਰੀ ਤੋਂ 25 ਮਾਰਚ ਤੱਕ ਚਲਾਈ ਜਾਵੇਗੀ। 25 ਲੱਖ ਮੈਂਬਰ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਲਈ ਸਾਰੇ ਹਲਕਿਆਂ ਲਈ ਇੰਚਾਰਜਾਂ ਦੀ ਡਿਊਟੀ ਲਗਾਈ ਗਈ ਹੈ। ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਇਹ ਸੀਟ ਖਾਲੀ ਹੋਣ ਕਾਰਨ 1 ਮਾਰਚ ਨੂੰ ਨਵੇਂ ਮੁਖੀ ਦੀ ਚੋਣ ਕੀਤੀ ਜਾਵੇਗੀ। 105 ਸਾਲਾਂ ਦਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 14 ਦਸੰਬਰ 1920 ਨੂੰ ਹੋਈ ਸੀ। ਇਸ ਤੋਂ ਬਾਅਦ ਪਾਰਟੀ ਦੇ 20 ਮੁਖੀ ਚੁਣੇ ਗਏ ਹਨ। ਹਾਲਾਂਕਿ, 1995 ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਪਾਰਟੀ ਦੀ ਵਾਗਡੋਰ ਸੰਭਾਲਣ ਤੋਂ ਬਾਅਦ, ਉਹ 2008 ਤੱਕ ਇਸ ਅਹੁਦੇ ‘ਤੇ ਰਹੇ। ਉਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਮੁਖੀ ਬਣਾਇਆ ਗਿਆ। 16 ਨਵੰਬਰ, 2024 ਨੂੰ ਸੁਖਬੀਰ ਬਾਦਲ ਨੇ ਅਸਤੀਫਾ ਦੇ ਦਿੱਤਾ। ਹੁਣ 30 ਸਾਲਾਂ ਬਾਅਦ ਅਜਿਹਾ ਮੌਕਾ ਆ ਰਿਹਾ ਹੈ ਕਿ ਬਾਦਲ ਪਰਿਵਾਰ ਤੋਂ ਇਲਾਵਾ ਕੋਈ ਹੋਰ ਅਕਾਲੀ ਦਲ ਦਾ ਮੁਖੀ ਬਣ ਸਕਦਾ ਹੈ।