Home Desh ਅੱਜ ਲੁਧਿਆਣਾ ਜਾਣਗੇ ਰਾਜਪਾਲ ਕਟਾਰੀਆ, ਕੱਲ੍ਹ ਲਹਿਰਾਉਣਗੇ ਤਿਰੰਗਾ

ਅੱਜ ਲੁਧਿਆਣਾ ਜਾਣਗੇ ਰਾਜਪਾਲ ਕਟਾਰੀਆ, ਕੱਲ੍ਹ ਲਹਿਰਾਉਣਗੇ ਤਿਰੰਗਾ

12
0

ਕਟਾਰੀਆ ਨੂੰ ਬਨਵਾਰੀ ਲਾਲ ਪੁਰੋਹਿਤ ਦੀ ਥਾਂ ਪੰਜਾਬ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ।

ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਪੰਜਾਬ ਦੇ ਲੁਧਿਆਣਾ ਪਹੁੰਚ ਰਹੇ ਹਨ। ਉਹ ਸ਼ਾਮ ਨੂੰ ਕਰੀਬ ਸਾਢੇ 4 ਵਜੇ ਵਿਵੇਕਾਨੰਦ ਕੇਂਦਰ ਗ੍ਰੀਨ ਐਨਕਲੇਵ, ਚੂਹੜਪੁਰ ਰੋਡ ਜਾਣਗੇ। ਇੱਥੋਂ ਉਹ ਗਊਸ਼ਾਲਾ ਰੋਡ ਜਮਾਲਪੁਰ ਡਰੇਨ ਸਿਸਟਮ ਅਤੇ ਬੁੱਢਾ ਦਰਿਆ ਦਾ ਨਿਰੀਖਣ ਕਰਨਗੇ। ਇਸ ਤੋਂ ਬਾਅਦ, ਉਹ ਗੁਰਦੁਆਰਾ ਗਊਘਾਟ ਵਿਖੇ ਮੱਥਾ ਟੇਕਣਗੇ। ਜਿਸ ਮਗਰੋਂ ਉਹ ਲੁਧਿਆਣਾ ਵਿੱਚ ਰਾਤ ਗੁਜ਼ਾਰਣਗੇ।
ਭਲਕੇ 26 ਜਨਵਰੀ ਮੌਕੇ ਪੀਏਯੂ ਗਰਾਊਂਡ ਵਿੱਚ ਸਵੇਰੇ 10 ਵਜੇ ਝੰਡਾ ਲਹਿਰਾਉਣ ਦੀ ਰਸਮ ਅਦਾ ਹੋਵੇਗੀ ਅਤੇ ਸਲਾਮੀ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਉਹ ਦੁਪਹਿਰ 2 ਵਜੇ ਤੋਂ ਬਾਅਦ ਪੰਜਾਬ ਭਵਨ ਵਾਪਸ ਆ ਜਾਣਗੇ। ਰਾਜਪਾਲ ਕਟਾਰੀਆ ਦੇ ਆਉਣ ਕਾਰਨ ਪੁਲਿਸ ਨੇ ਸ਼ਹਿਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ।

ਕੌਣ ਹਨ ਕਟਾਰੀਆ?

ਕਟਾਰੀਆ ਨੂੰ ਬਨਵਾਰੀ ਲਾਲ ਪੁਰੋਹਿਤ ਦੀ ਥਾਂ ਪੰਜਾਬ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਜੇਕਰ ਕਟਾਰੀਆ ਦੀ ਨਿੱਜੀ ਜਿੰਦਗੀ ਵੱਲ ਝਾਤ ਮਾਰੀ ਜਾਵੇ ਤਾਂ ਗੁਲਾਬ ਚੰਦ ਕਟਾਰੀਆ ਦਾ ਜਨਮ 13 ਅਕਤੂਬਰ 1944 ਨੂੰ ਡੇਲਵਾੜਾ, ਰਾਜਸਮੰਦ ਵਿੱਚ ਹੋਇਆ ਸੀ। ਕਟਾਰੀਆ ਨੇ ਐਮਏ, ਬੀ.ਐੱਡ ਅਤੇ ਐਲਐਲਬੀ ਤੱਕ ਪੜ੍ਹਾਈ ਕੀਤੀ ਹੈ। ਉਹਨਾਂ ਦੀਆਂ ਪੰਜ ਧੀਆਂ ਹਨ। ਉੱਚ ਸਿੱਖਿਆ ਤੋਂ ਬਾਅਦ, ਉਹਨਾਂ ਨੇ ਉਦੈਪੁਰ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਕਾਲਜ ਦੇ ਦਿਨਾਂ ਦੌਰਾਨ ਆਰਐਸਐਸ ਵਿੱਚ ਸ਼ਾਮਲ ਹੋ ਗਏ। ਕਟਾਰੀਆ ਨੇ ਜਨ ਸੰਘ ਦੇ ਦਿੱਗਜ ਨੇਤਾਵਾਂ ਸੁੰਦਰ ਸਿੰਘ ਭੰਡਾਰੀ ਅਤੇ ਭਾਨੂ ਕੁਮਾਰ ਸ਼ਾਸਤਰੀ ਨਾਲ ਕੰਮ ਕਰਨਾ ਸ਼ੁਰੂ ਕੀਤਾ।
ਕਟਾਰੀਆ 1993 ਤੋਂ ਲਗਾਤਾਰ ਵਿਧਾਇਕ ਰਹੇ ਹਨ। 2003 ਤੋਂ 2018 ਤੱਕ ਲਗਾਤਾਰ ਚਾਰ ਵਾਰ ਉਦੈਪੁਰ ਵਿਧਾਨ ਸਭਾ ਸੀਟ ਜਿੱਤੀ। 1993 ਵਿੱਚ ਵੀ ਉਹਨਾਂ ਨੇ ਉਦੈਪੁਰ ਸ਼ਹਿਰ ਤੋਂ ਵਿਧਾਨ ਸਭਾ ਚੋਣਾਂ ਜਿੱਤੀਆਂ। ਕਟਾਰੀਆ ਨੇ 1998 ਵਿੱਚ ਵਿਧਾਨ ਸਭਾ ਚੋਣਾਂ ਵੀ ਜਿੱਤੀਆਂ ਸਨ, ਪਰ ਫਿਰ ਉਨ੍ਹਾਂ ਨੇ ਬੜੀ ਸਦਰੀ ਸੀਟ ਤੋਂ ਚੋਣ ਲੜੀ ਸੀ।
ਕਟਾਰੀਆ ਨੂੰ ਜਦੋਂ ਕਦੇ ਪੈਸਿਆਂ ਦੀ ਲੋੜ ਪਈ ਤਾਂ ਉਹਨਾਂ ਨੇ ਕਿਸੇ ਤੋਂ ਮੰਗਣ ਦੀ ਥਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹਨਾਂ ਵੱਲੋਂ ਕੀਤੇ ਕੰਮ ਦੀ ਜਾਣਕਾਰੀ ਪਾਰਟੀ ਲੀਡਰਾਂ ਨੂੰ ਲੱਗੀ ਤਾਂ ਉਹਨਾਂ ਨੇ ਸਮਝਾਇਆ ਕਿ ਕਟਾਰੀਆ ਦਾ ਕੰਮ ਕਰਨਾ ਪਾਰਟੀ ਲਈ ਚੰਗਾ ਪ੍ਰਭਾਵ ਨਹੀਂ ਪਾਉਂਦਾ। ਜਿਸ ਤੋਂ ਬਾਅਦ ਉਹਨਾਂ ਨੇ ਨੌਕਰੀ ਕਰਨੀ ਬੰਦ ਕਰ ਦਿੱਤੀ।
Previous articleਮੁੰਬਈ ਹਮਲੇ ਦਾ ਦੋਸ਼ੀ ਤਹੱਵੁਰ ਰਾਣਾ ਭਾਰਤ ਆਵੇਗਾ! ਅਮਰੀਕੀ ਸੁਪਰੀਮ ਕੋਰਟ ਨੇ ਹਵਾਲਗੀ ਨੂੰ ਦਿੱਤੀ ਮਨਜ਼ੂਰੀ
Next articleਕਸ਼ਮੀਰ ਵਿੱਚ ਜੀਓ ਟੈਗਿੰਗ ਚਿਨਾਰਾਂ ਨੂੰ ਕਿਵੇਂ ਬਚਾਏਗੀ? ਜਾਣੋ ਇਸਦੇ ਫਾਇਦੇ

LEAVE A REPLY

Please enter your comment!
Please enter your name here