Home Desh ਬਜਟ ਤੋਂ ਪਹਿਲਾਂ ਸੰਸਦ ਵਿੱਚ ਰਾਸ਼ਟਰਪਤੀ ਦਾ ਭਾਸ਼ਣ…ਮਿਡਿਲ ਕਲਾਸ, ਨੌਜਵਾਨਾਂ ਅਤੇ ਔਰਤਾਂ...

ਬਜਟ ਤੋਂ ਪਹਿਲਾਂ ਸੰਸਦ ਵਿੱਚ ਰਾਸ਼ਟਰਪਤੀ ਦਾ ਭਾਸ਼ਣ…ਮਿਡਿਲ ਕਲਾਸ, ਨੌਜਵਾਨਾਂ ਅਤੇ ਔਰਤਾਂ ਦੀ ਗੱਲ

18
0

ਬਜਟ ਸੈਸ਼ਨ ਦੇ ਪਹਿਲੇ ਦਿਨ, ਵਿੱਤ ਮੰਤਰੀ ਨਿਰਮਲਾ ਸੀਤਾਰਮਨ 2024-25 ਦੀ ਆਰਥਿਕ ਸਮੀਖਿਆ ਪੇਸ਼ ਕਰਨਗੇ।

ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਇਕੋਨਾਮਿਕ ਸਰਵੇਖਣ ਪੇਸ਼ ਕੀਤਾ ਜਾਵੇਗਾ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਦਨ ਦੇ ਦੋਵਾਂ ਸਦਨਾਂ ਨੂੰ ਸੰਬੋਧਿਤ ਕੀਤਾ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਸਦ ਦੇ ਦੋਵਾਂ ਸਦਨਾਂ, ਲੋਕ ਸਭਾ ਅਤੇ ਰਾਜ ਸਭਾ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਹਾਂਕੁੰਭ ​​ਵਿੱਚ ਇੱਕ ਇਤਿਹਾਸਕ ਤਿਉਹਾਰ ਚੱਲ ਰਿਹਾ ਹੈ। ਮੈਂ ਮੌਨੀ ਅਮਾਵਸਿਆ ‘ਤੇ ਹੋਏ ਹਾਦਸੇ ‘ਤੇ ਦੁੱਖ ਪ੍ਰਗਟ ਕਰਦੀ ਹਾਂ। ਨਾਲ ਹੀ ਮੈਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੀ ਹਾਂ।
ਉਨ੍ਹਾਂ ਕਿਹਾ, “ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ 6 ਕਰੋੜ ਸੀਨੀਅਰ ਨਾਗਰਿਕਾਂ ਨੂੰ ਸਿਹਤ ਬੀਮਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ।” ਉਨ੍ਹਾਂ ਅੱਗੇ ਕਿਹਾ, “ਮੇਰੀ ਸਰਕਾਰ ਨੇ ਨੌਜਵਾਨਾਂ ਦੀ ਸਿੱਖਿਆ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ।”

ਮੱਧ ਵਰਗ ਲਈ ਸਰਕਾਰ ਦੇ ਯਤਨ ਸ਼ਲਾਘਾਯੋਗ ਹਨ: ਰਾਸ਼ਟਰਪਤੀ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਸਦ ਦੇ ਦੋਵਾਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੱਧ ਵਰਗ ਦੇ ਲੋਕਾਂ ਲਈ ਸਰਕਾਰ ਦੇ ਯਤਨ ਸ਼ਲਾਘਾਯੋਗ ਰਹੇ ਹਨ। ਸਰਕਾਰ ਮਹਿਲਾ ਸਸ਼ਕਤੀਕਰਨ ‘ਤੇ ਵੀ ਜ਼ੋਰ ਦਿੰਦੀ ਹੈ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਦੇਸ਼ ਤੇਜ਼ ਰਫ਼ਤਾਰ ਨਾਲ ਫੈਸਲੇ ਲੈ ਰਿਹਾ ਹੈ। ਤੀਜੇ ਕਾਰਜਕਾਲ ਵਿੱਚ, ਦੇਸ਼ ਵਿੱਚ ਕੰਮ ਤਿੰਨ ਗੁਣਾ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਡਿਜੀਟਲ ਕਾਮਰਸ ‘ਤੇ ਸਰਕਾਰ ਦਾ ਧਿਆਨ: ਰਾਸ਼ਟਰਪਤੀ

ਰਾਸ਼ਟਰਪਤੀ ਮੁਰਮੂ ਨੇ ਕਿਹਾ, ONDC ਸਿਸਟਮ ਨੇ ਡਿਜੀਟਲ ਕਾਮਰਸ ਯਾਨੀ ਆਨਲਾਈਨ ਖਰੀਦਦਾਰੀ ਦੀ ਪ੍ਰਣਾਲੀ ਨੂੰ ਸਮਾਵੇਸ਼ੀ ਬਣਾਉਣ ਲਈ ਕੰਮ ਕੀਤਾ ਹੈ। ਅੱਜ, ਦੇਸ਼ ਵਿੱਚ ਛੋਟੇ ਉਦਯੋਗਾਂ ਨੂੰ ਵੀ ਤਰੱਕੀ ਦੇ ਬਰਾਬਰ ਮੌਕੇ ਮਿਲ ਰਹੇ ਹਨ।

MSME ਲਈ ਲੋਨ ਗਰੰਟੀ ਸਕੀਮ: ਰਾਸ਼ਟਰਪਤੀ

ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ, “ਐਮਐਸਐਮਈ ਅਤੇ ਈ-ਕਾਮਰਸ ਨਿਰਯਾਤ ਕੇਂਦਰਾਂ ਲਈ ਲੋਨ ਗਰੰਟੀ ਯੋਜਨਾ ਦੇਸ਼ ਦੇ ਸਾਰੇ ਖੇਤਰਾਂ ਵਿੱਚ ਕਾਰੋਬਾਰ ਨੂੰ ਉਤਸ਼ਾਹਿਤ ਕਰ ਰਹੀ ਹੈ।”
Previous articleMahakumbh: ਮਹਾਕੁੰਭ ਭਗਦੜ ਤੋਂ 2 ਦਿਨ ਬਾਅਦ, ਮ੍ਰਿਤਕਾਂ ਦੀ ਨਹੀਂ ਹੋਈ ਪਹਿਚਾਣ, ਲੱਗੇ ਪੋਸਟਰ
Next articleJammu kashmir: ਕੰਟਰੋਲ ਰੇਖਾ ‘ਤੇ ਸਰਹੱਦ ਪਾਰੋਂ ਘੁਸਪੈਠ ਦੀ ਕੋਸਿਸ਼ ਨਾਕਾਮ, ਤਿੰਨ ਅੱਤਵਾਦੀ ਢੇਰ

LEAVE A REPLY

Please enter your comment!
Please enter your name here