ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮਿਡਿਲ ‘ਤੇ ਫੋਕਸ ਕਰਦੇ ਹੋਏ, ਬਜਟ 2025 ਵਿੱਚ ਇਨਕਮ ਟੈਕਸ ਵਿੱਚ ਸੈਲਰੀ ਕਲਾਸ ਨੂੰ ਵੱਡੀ ਰਾਹਤ ਦਿੱਤੀ ਹੈ।
ਦੇਸ਼ ਦੀ ਸੈਲਰੀ ਮਿਡਿਲ ਕਲਾਸ ਨੂੰ ਵੱਡੀ ਰਾਹਤ ਦਿੰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2025 ਦਾ ਸਭ ਤੋਂ ਵੱਡਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਨਿਊ ਟੈਕਸ ਰਿਜੀਮ ਦੇ ਤਹਿਤ, ਹੁਣ 12 ਲੱਖ ਰੁਪਏ ਤੱਕ ਦੀ ਇਨਕਮ ਟੈਕਸ ਫਰੀ ਹੋਵੇਗੀ। ਨਾਲ ਹੀ, ਉਸਨੂੰ 75,000 ਰੁਪਏ ਦੀ ਸਟੈਂਡਰਡ ਕਟੌਤੀ ਦਾ ਲਾਭ ਮਿਲੇਗਾ।
ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਨਿਊ ਟੈਕਸ ਰਿਜੀਮ ਦੇ ਤਹਿਤ ਟੈਕਸ ਸਲੈਬ ਵਿੱਚ ਬਦਲਾਅ ਦਾ ਵੀ ਐਲਾਨ ਕੀਤਾ ਹੈ। ਨਵੇਂ ਟੈਕਸ ਸਲੈਬ ਵਿੱਚ, ਸਰਕਾਰ 4 ਲੱਖ ਰੁਪਏ ਤੱਕ ਦੀ ਆਮਦਨ ‘ਤੇ ਜ਼ੀਰੋ ਟੈਕਸ ਲਵੇਗੀ। ਜਦੋਂ ਕਿ ਆਮ ਆਦਮੀ ਨੂੰ 12 ਲੱਖ ਰੁਪਏ ਤੱਕ ਦੀ ਆਮਦਨ ‘ਤੇ ਜੋ ਟੈਕਸ ਬਣੇਗਾ, ਉਸ’ਤੇ ਟੈਕਸ ਛੋਟ ਮਿਲੇਗੀ।
ਨਿਊ ਰਿਜ਼ੀਮ ‘ਚ ਨਵੀਂ ਇਨਕੈਮ ਟੈਕਸ ਸਲੈਬ
ਇਨਕਮ |
ਟੈਕਸ |
0-4 ਲੱਖ |
ਜ਼ੀਰੋ |
4-8 ਲੱਖ |
5 ਪ੍ਰਤੀਸ਼ਤ |
8-12 ਲੱਖ |
10 ਪ੍ਰਤੀਸ਼ਤ |
12-16 ਲੱਖ |
15 ਪ੍ਰਤੀਸ਼ਤ |
16-20 ਲੱਖ |
20 ਪ੍ਰਤੀਸ਼ਤ |
20-24 ਲੱਖ |
25 ਪ੍ਰਤੀਸ਼ਤ |