Home Desh Rana Gurjit ਦੇ ਘਰ ED ਦੀ ਛਾਪੇਮਾਰੀ, ਸਰਕਾਰੀ ਰਿਹਾਇਸ਼ ਤੇ ਵੀ ਪਈ...

Rana Gurjit ਦੇ ਘਰ ED ਦੀ ਛਾਪੇਮਾਰੀ, ਸਰਕਾਰੀ ਰਿਹਾਇਸ਼ ਤੇ ਵੀ ਪਈ ਰੇਡ

12
0

ਚੰਡੀਗੜ੍ਹ ਵਿੱਚ ਸਥਿਤ ਰਾਣਾ ਗੁਰਜੀਤ ਦੀ ਸਰਕਾਰੀ ਰਿਹਾਇਸ਼ ਤੇ ਵੀ ਕੇਂਦਰੀ ਏਜੰਸੀ ਨੇ ਰੇਡ ਮਾਰੀ।

ਚੰਡੀਗੜ੍ਹ ਤੋਂ ਇੱਕ ਟੀਮ ਵੀਰਵਾਰ ਸਵੇਰੇ ਕਪੂਰਥਲਾ ਵਿੱਚ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਸਰਕੂਲਰ ਰੋਡ ਸਥਿਤ ਘਰ ਪਹੁੰਚੀ। ਅਧਿਕਾਰੀਆਂ ਦੀ ਇੱਕ ਟੀਮ ਨੇ ਚਾਰ-ਪੰਜ ਗੱਡੀਆਂ ਵਿੱਚ ਘਰ ‘ਤੇ ਛਾਪਾ ਮਾਰਿਆ। ਆਈਟੀਬੀਪੀ ਦੇ ਜਵਾਨ ਵੀ ਉਨ੍ਹਾਂ ਦੇ ਨਾਲ ਸਨ। ਜਿਵੇਂ ਹੀ ਟੀਮ ਪਹੁੰਚੀ, ਰਾਣਾ ਨਿਵਾਸ ਦੇ ਗੇਟ ਅੰਦਰੋਂ ਬੰਦ ਕਰ ਦਿੱਤੇ ਗਏ। ਸੂਤਰਾਂ ਅਨੁਸਾਰ ਇਹ ਛਾਪਾ ED ਦੀ ਟੀਮ ਵੱਲੋਂ ਮਾਰਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ। ਫਿਲਹਾਲ ਕੋਈ ਵੀ ਅਧਿਕਾਰੀ ਇਸ ਮਾਮਲੇ ਵਿੱਚ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ।
ਚੰਡੀਗੜ੍ਹ ਵਿੱਚ ਸਥਿਤ ਰਾਣਾ ਗੁਰਜੀਤ ਦੀ ਸਰਕਾਰੀ ਰਿਹਾਇਸ਼ ਤੇ ਵੀ ਕੇਂਦਰੀ ਏਜੰਸੀ ਨੇ ਰੇਡ ਮਾਰੀ। ਜਾਣਕਾਰੀ ਅਨੁਸਾਰ ਸਵੇਰ ਤੋਂ ਹੀ ਅਧਿਕਾਰੀ ਰਾਣਾ ਗੁਰਜੀਤ ਦੇ ਘਰ ਅੰਦਰ ਮੌਜੂਦ ਹਨ ਅਤੇ ਪੁੱਛ ਗਿਛ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਿਸ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ।
Previous articleਏਜੰਟ ਦਾ ਧੋਖਾ, Donkey ਰੂਟ ਅਤੇ 30 ਲੱਖ…. ਜਾਣੋ America ਤੋਂ ਡਿਪੋਰਟ ਕੀਤੇ ਗਏ ਜਸਪਾਲ ਦੀ ਕਹਾਣੀ
Next article73ਵੇਂ ਦਿਨ ਮਰਨ ਵਰਤ ਤੇ ਡੱਲੇਵਾਲ, ਵੀਡੀਓ ਜਾਰੀ ਕਰਕੇ ਕਿਸਾਨਾਂ ਨੂੰ ਭੇਜਿਆ ਸੁਨੇਹਾ

LEAVE A REPLY

Please enter your comment!
Please enter your name here