Home Desh ਪੰਜਾਬ ‘ਚ ਬਿਜਲੀ ਮੁਲਾਜ਼ਮਾਂ ਲਈ ਡਰੈੱਸ ਕੋਡ ਲਾਗੂ: ਛੋਟੇ ਕੱਪੜਿਆਂ ‘ਤੇ ਪੂਰਨ...

ਪੰਜਾਬ ‘ਚ ਬਿਜਲੀ ਮੁਲਾਜ਼ਮਾਂ ਲਈ ਡਰੈੱਸ ਕੋਡ ਲਾਗੂ: ਛੋਟੇ ਕੱਪੜਿਆਂ ‘ਤੇ ਪੂਰਨ ਪਾਬੰਦੀ, ਵਰਦੀ ਨਾ ਪਾਉਣ ‘ਤੇ ਹੋਵੇਗੀ ਕਾਰਵਾਈ

11
0

PSPCL ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਦਫ਼ਤਰੀ ਸਮੇਂ ਦੌਰਾਨ ਪਛਾਣ ਪੱਤਰ ਆਪਣੇ ਗਲੇ ਵਿੱਚ ਲਟਕਾਉਣਗੇ।

ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀ ਤੇ ਕਰਮਚਾਰੀ ਡਿਊਟੀ ਦੌਰਾਨ ਹੁਣ ਚਮਕਦਾਰ ਅਤੇ ਛੋਟੇ ਕੱਪੜੇ ਨਹੀਂ ਪਾ ਸਕਣਗੇ। ਵਿਭਾਗ ਆਪਣੇ ਕਰਮਚਾਰੀਆਂ ਲਈ ਡਰੈੱਸ ਕੋਡ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ। ਅਜਿਹਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।
ਸਾਰੇ ਅਧਿਕਾਰੀ ਅਤੇ ਕਰਮਚਾਰੀ ਦਫ਼ਤਰੀ ਸਮੇਂ ਦੌਰਾਨ ਪਛਾਣ ਪੱਤਰ ਆਪਣੇ ਗਲੇ ਵਿੱਚ ਲਟਕਾਉਣਗੇ। ਇਹ ਜਾਣਕਾਰੀ ਪੀਐਸਪੀਸੀਐਲ ਵੱਲੋਂ ਜਾਰੀ ਪੱਤਰ ਵਿੱਚ ਦਿੱਤੀ ਗਈ ਹੈ। ਵਿਭਾਗ ਦੇ ਅਕਸ ਨੂੰ ਮੁੱਖ ਰੱਖਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦਫ਼ਤਰਾਂ ਵਿੱਚ ਸਮੇਂ ਦੀ ਪਾਬੰਦੀ ਅਤੇ ਅਨੁਸ਼ਾਸਨ ਅਪਣਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ।
ਪੀਐਸਪੀਸੀਐਲ ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਾਰੇ ਅਧਿਕਾਰੀ ਅਤੇ ਕਰਮਚਾਰੀ ਦਫ਼ਤਰੀ ਸਮੇਂ ਦੌਰਾਨ ਰਸਮੀ ਪਹਿਰਾਵਾ ਪਹਿਨਣਗੇ।
ਮਰਦਾਂ ਤੇ ਔਰਤਾਂ ਲਈ ਲਈ ਵੱਖ-ਵੱਖ ਡਰੈੱਸ ਕੋਡ
ਇਸ ਤਹਿਤ ਮਹਿਲਾ ਕਰਮਚਾਰੀ ਜਾਂ ਅਧਿਕਾਰੀ ਸਲਵਾਰ ਕਮੀਜ਼ ਸੂਟ, ਸਾੜ੍ਹੀ, ਰਸਮੀ ਕਮੀਜ਼, ਪੈਂਟ ਅਤੇ ਪੁਰਸ਼ ਕਰਮਚਾਰੀ ਜਾਂ ਅਧਿਕਾਰੀ ਪੈਂਟ, ਫੁਲ ਸਲੀਵ ਕਮੀਜ਼, ਕੋਟ, ਸਵੈਟਰ, ਕੋਟ-ਪੈਂਟ ਜਾਂ ਕੁੜਤਾ-ਪਜਾਮਾ ਪਹਿਨਣਗੇ।
ਨਵੇਂ ਹੁਕਮਾਂ ਮੁਤਾਬਕ ਕੋਈ ਵੀ ਅਧਿਕਾਰੀ ਚਮਕਦਾਰ, ਛੋਟੇ, ਘੱਟ ਕਮਰ ਵਾਲੇ ਕੱਪੜੇ, ਨੀਵੀਂ ਪੈਂਟ ਜਾਂ ਸਲੀਵਲੇਸ ਕਮੀਜ਼ ਨਹੀਂ ਪਹਿਨੇਗਾ। ਚੌਥੀ ਸ਼੍ਰੇਣੀ ਦੇ ਪੁਰਸ਼ ਕਰਮਚਾਰੀਆਂ ਲਈ ਖਾਕੀ ਵਰਦੀ ਲਾਜ਼ਮੀ ਹੋਵੇਗੀ, ਜਦੋਂ ਕਿ ਚੌਥੀ ਸ਼੍ਰੇਣੀ ਦੀਆਂ ਮਹਿਲਾ ਕਰਮਚਾਰੀਆਂ ਲਈ ਚਿੱਟੀ ਵਰਦੀ ਅਤੇ ਸਲੇਟੀ ਰੰਗ ਦਾ ਸਕਾਰਫ ਲਾਜ਼ਮੀ ਹੋਵੇਗਾ।
ਮੁਲਾਜ਼ਮਾਂ ਦੀ ਵਰਦੀ ਦਾ ਰੰਗ ਉਨ੍ਹਾਂ ਦੇ ਰੈਂਕ ਮੁਤਾਬਕ ਹੋਵੇਗਾ
ਸਾਰੇ ਅਧਿਕਾਰੀ ਤੇ ਕਰਮਚਾਰੀ ਦਫ਼ਤਰੀ ਸਮੇਂ ਦੌਰਾਨ ਆਪਣੇ ਗਲੇ ਵਿੱਚ ਸ਼ਨਾਖਤੀ ਕਾਰਡ ਅਤੇ ਟੈਗ ਲਟਕਾਉਣਗੇ। ਇਸ ਲਈ ਟੈਗ ਦੇ ਨਾਲ-ਨਾਲ ਕਾਰਡ ਧਾਰਕ ਦਾ ਰੰਗ ਵੀ ਤੈਅ ਕੀਤਾ ਗਿਆ ਹੈ। ਇਸ ਤਹਿਤ ਪਹਿਲਾ ਰੈਂਕ ਬਿਨਾਂ ਰੰਗ ਦੇ, ਦੂਜਾ ਰੈਂਕ ਨੀਲਾ, ਤੀਜਾ ਰੈਂਕ ਪੀਲਾ, ਚੌਥਾ ਰੈਂਕ ਹਰਾ ਅਤੇ ਬਾਹਰੀ ਸਰੋਤਾਂ ਰਾਹੀਂ ਕੰਮ ਕਰਨ ਵਾਲੇ ਲੋਕਾਂ ਦੇ ਗਲੇ ਵਿੱਚ ਕਾਲੇ ਰੰਗ ਦਾ ਟੈਗ ਵਾਲਾ ਕਾਰਡ ਹੋਵੇਗਾ।
Previous articlePunjab ਨੂੰ ਬਦਨਾਮ ਕਰਨ ਲਈ ਅੰਮ੍ਰਿਤਸਰ ‘ਚ ਉਤਾਰੀ ਗਈ ਅਮਰੀਕੀ ਫਲਾਈਟ, ਖੜ੍ਹੇ ਹੋਏ ਸਵਾਲ
Next articleDelhi Election Result 2025: ਦਿੱਲੀ ਦੀਆਂ ਮੁਸਲਿਮ ਬਹੁਲ ਸੀਟਾਂ ‘ਤੇ BJP ਅੱਗੇ, ਓਖਲਾ ਦੇ ਲੋਕਾਂ ਨੇ ਵੀ ਕੀਤਾ ਹੈਰਾਨ

LEAVE A REPLY

Please enter your comment!
Please enter your name here