Home Desh ਅਦਾਕਾਰ ਸੋਨੂ ਸੂਦ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ, ਕੇਸ ‘ਚੋਂ ਨਾਮ...

ਅਦਾਕਾਰ ਸੋਨੂ ਸੂਦ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ, ਕੇਸ ‘ਚੋਂ ਨਾਮ ਹਟਾਇਆ

9
0

ਇਸ ਸਬੰਧੀ ਕਿਸੇ ਵੀ ਵਕੀਲ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਮਾਮਲਾ ਹਾਈ ਪ੍ਰੋਫਾਈਲ ਸੀ।

ਬੋਲੀਵੁੱਡ ਅਦਾਕਾਰ ਸੋਨੂ ਸੂਦ ਨੂੰ ਲੁਧਿਆਣਾ ਦੀ ਜ਼ਿਲਾ ਅਦਾਲਤ ਵੱਲੋਂ ਵੱਡੀ ਰਾਹਤ ਦਿੰਦੇ ਹੋਏ ਕੇਸ ਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਬੀਤੇ ਦਿਨੀ ਸੋਨੂ ਸੂਦ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸੀ। ਰਕੀਜਾ ਨਾਮ ਦੀ ਇੱਕ ਕੰਪਨੀ ਵੱਲੋਂ ਧੋਖਾਧੜੀ ਦੇ ਮਾਮਲੇ ‘ਚ ਸੋਨੂ ਸੂਦ ਨੂੰ ਗਵਾਹੀ ਦੇਣ ਲਈ ਅਦਾਲਤ ਵੱਲੋਂ ਸੱਦਿਆ ਗਿਆ ਸੀ। ਪਰ ਅਦਾਲਤ ਅੱਗੇ ਪੇਸ਼ ਨਾ ਹੋਣ ਕਰਕੇ ਉਹਨਾਂ ਖਿਲਾਫ ਸੰਮਨ ਜਾਰੀ ਕੀਤੇ ਗਏ ਸੀ, ਜਿਸ ਤੋਂ ਬਾਅਦ ਅੱਜ ਮਾਮਲੇ ਦੀ ਤਰੀਕ ਸੀ। ਸੋਨੂ ਸੂਦ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਦੇ ਸਾਹਮਣੇ ਪੇਸ਼ ਹੋਏ ਤੇ ਉਹਨਾਂ ਨੇ ਆਪਣੀ ਗਵਾਹੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇਸ ਕੇਸ ਦੇ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ।
ਹਾਲਾਂਕਿ ਇਸ ਸਬੰਧੀ ਕਿਸੇ ਵੀ ਵਕੀਲ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਮਾਮਲਾ ਹਾਈ ਪ੍ਰੋਫਾਈਲ ਸੀ। ਇਸ ਕਰਕੇ ਸਿਰਫ ਉਹਨਾਂ ਨੇ ਇਹ ਜਾਣਕਾਰੀ ਜਰੂਰ ਸਾਂਝੀ ਕੀਤੀ ਹੈ ਕਿ ਸੋਨੂ ਸੂਦ ਦਾ ਨਾਮ ਇਸ ਕੇਸ ਵਿੱਚੋਂ ਹਟਾ ਦਿੱਤਾ ਗਿਆ ਹੈ। ਇਸ ਸਬੰਧੀ ਤਿੰਨ ਦਿਨ ਪਹਿਲਾਂ ਸੋਨੂ ਸੂਦ ਨੂੰ ਲੈ ਕੇ ਸੰਮਣ ਵੀ ਜਾਰੀ ਹੋਏ ਸਨ ਵੀ ਜਿਸ ਨੂੰ ਲੈ ਕੇ ਉਹਨਾਂ ਆਪਣੇ ਐਕਸ ਅਕਾਊਂਟ ਤੇ ਇਹ ਜਾਣਕਾਰੀ ਸਾਂਝੀ ਕੀਤੀ ਸੀ।
ਸੁਣਵਾਈ ਤੋਂ ਬਾਅਦ ਨਾਮ ਕੀਤਾ ਡਿਸਚਾਰਜ
ਵਕੀਲ ਨੇ ਦੱਸਿਆ ਹੈ ਕਿ ਸੋਨੂ ਸੂਦ ਨਾ ਤਾਂ ਇਸ ਕੰਪਨੀ ਦੇ ਬ੍ਰਾਂਡ ਅਬੈਸਡਰ ਹਨ ਅਤੇ ਨਾ ਹੀ ਇਸ ਕੰਪਨੀ ਦੇ ਨਾਲ ਲੈਣ ਦੇਣ ਹੈ ਉਹਨਾਂ ਕਿਹਾ ਕਿ ਮੀਡੀਆ ਦੇ ਵਿੱਚ ਜਾਣ ਬੁਝ ਕੇ ਉਹਨਾਂ ਦਾ ਨਾਂ ਉਛਾਲਿਆ ਜਾ ਰਿਹਾ ਹੈ। ਅੱਜ ਵੀਡੀਓ ਕਾਨਫਰਂਸ ਰਾਹੀਂ ਉਹ ਮੁੰਬਈ ਤੋਂ ਹੀ ਪੇਸ਼ ਹੋਏ ਜਿਸ ਤੋਂ ਬਾਅਦ ਇਸ ਕੇਸ ਦੇ ਉਹਨਾਂ ਤੋਂ ਸਵਾਲ ਜਵਾਬ ਕੀਤੇ ਗਏ। ਇਸ ਤੋਂ ਬਾਅਦ ਉਹਨਾਂ ਨੂੰ ਕੇਸ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ।
Previous articleਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਅੱਜ, ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਚੱਲ ਰਹੀ ਜਾਂਚ ‘ਤੇ ਚਰਚਾ ਸੰਭਵ
Next articleਸ਼ਾਮ ਸਿੰਘ ਅਟਾਰੀਵਾਲਾ ਦਾ ਸ਼ਹੀਦੀ ਦਿਨ, ਜੱਦੀ ਪਿੰਡ ਵਿਖੇ ਦਿੱਤੀਆਂ ਗਈਆਂ ਸ਼ਰਧਾਂਜ਼ਲੀਆਂ

LEAVE A REPLY

Please enter your comment!
Please enter your name here