Home Crime 1500 ਨਸ਼ੀਲੀਆਂ ਗੋਲ਼ੀਆਂ ਸਮੇਤ 2 ਨੌਜਵਾਨ ਕਾਬੂ, ਇੱਕ ‘ਤੇ ਪਹਿਲਾਂ ਵੀ ਨਸ਼ਾ... CrimeDeshlatest NewsPanjab 1500 ਨਸ਼ੀਲੀਆਂ ਗੋਲ਼ੀਆਂ ਸਮੇਤ 2 ਨੌਜਵਾਨ ਕਾਬੂ, ਇੱਕ ‘ਤੇ ਪਹਿਲਾਂ ਵੀ ਨਸ਼ਾ ਤਸਕਰੀ ਦਾ ਹੈ ਮਾਮਲਾ ਦਰਜ By admin - February 11, 2025 6 0 FacebookTwitterPinterestWhatsApp ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਲੇਮ ਟਾਬਰੀ ਪੁਲਿਸ ਵੱਲੋਂ 1500 ਨਸ਼ੀਲੀਆਂ ਗੋਲ਼ੀਆਂ ਸਮੇਤ 2 ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਉੱਥੇ ਹੀ ਜਾਣਕਾਰੀ ਦਿੰਦੇ ਥਾਣਾ ਸਲੇਮ ਟਾਬਰੀ ਦੇ ਸਬ ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨੀ ਪੁਲਿਸ ਪਾਰਟੀ ਸਮੇਤ ਗਸਤ ਦੇ ਸਬੰਧ ਵਿੱਚ ਜਲੰਧਰ ਬਾਈਪਾਸ ਚੌਂਕ ਭੋਰਾ ਮੌਜੂਦ ਸੀ ਤਾਂ ਦੋਸ਼ੀ ਨਰੇਸ਼ ਕੁਮਾਰ ਅਤੇ ਮਨਜੀਤ ਰਾਮ ਪੈਦਲ ਜੀਟੀ ਰੋਡ ਗਰੀਨਲੈਂਡ ਸਕੂਲ ਵੱਲੋਂ ਆਉਂਦੇ ਦਿਖਾਈ ਦਿੱਤੇ ਜਿਨਾਂ ਨੂੰ ਸ਼ੱਕ ਦੀ ਬਿਨਾਂ ਪਰ ਕਾਬੂ ਕਰਕੇ ਚੈੱਕ ਕੀਤਾ ਗਿਆ ਤਾਂ ਦੋਸ਼ੀਆਂ ਪਾਸੋਂ 1500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਉਹਨਾਂ ਨੇ ਦੱਸਿਆ ਕਿ ਦੋਸ਼ੀਆਂ ਜਲਦ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾ ਕੇ ਪੁਛਗਿਛ ਕੀਤੀ ਜਾਵੇਗੀ। ਉਨਾਂ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਨਰੇਸ਼ ਕੁਮਾਰ ਪੁੱਤਰ ਰਸੀਲਾ ਰਾਮ ਵਾਸੀ ਕਿਲਾ ਮਹੱਲਾ,ਮਨਜੀਤ ਰਾਮ ਭਿੰਦਾ ਪੁੱਤਰ ਚਰਨਦਾਸ ਵਾਸੀ ਪਿੰਡ ਨਗਰ ਥਾਣਾ ਫਲੋਰ ਵੱਜੋਂ ਹੋਈ ਹੈ ਜਿਨਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।