ਪ੍ਰਯਾਗਰਾਜ ਮਹਾਕੁੰਭ ਤੋਂ ਵਾਪਸ ਪਰਤ ਰਹੀ ਬੱਸ ਨਾਲ ਮੱਧ ਪ੍ਰਦੇਸ਼ ‘ਚ ਵੱਡਾ ਹਾਦਸਾ ਵਾਰ ਗਿਆ ਹੈ।
ਪ੍ਰਯਾਗਰਾਜ ਮਹਾਕੁੰਭ ਤੋਂ ਵਾਪਸ ਪਰਤ ਰਹੀ ਬੱਸ ਨਾਲ ਮੱਧ ਪ੍ਰਦੇਸ਼ ‘ਚ ਵੱਡਾ ਹਾਦਸਾ ਵਾਰ ਗਿਆ ਹੈ। ਇੱਥੇ ਜਬਲਪੁਰ ਦੇ ਸਿਹੋਰਾ ਨੇੜੇ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਸੜਕ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ।
ਇਸ ਘਟਨਾ ਦਾ ਪਤਾ ਲੱਗਦੇ ਹੀ ਕਲੈਕਟਰ ਅਤੇ ਐਸਪੀ ਮੌਕੇ ‘ਤੇ ਰਵਾਨਾ ਹੋ ਗਏ। ਜਿਸ ਬੱਸ ਨਾਲ ਇਹ ਹਾਦਸਾ ਹੋਇਆ, ਉਹ ਪ੍ਰਯਾਗਰਾਜ ਤੋਂ ਸਿਹੋਰਾ ਨੇੜੇ ਆਂਧਰਾ ਪ੍ਰਦੇਸ਼ ਵੱਲ ਜਾ ਰਹੀ ਸੀ।
ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ 9:15 ਵਜੇ ਦੇ ਕਰੀਬ ਨੈਸ਼ਨਲ ਹਾਈਵੇਅ 30 ‘ਤੇ ਮੋਹਲਾ ਬਰਗੀ ਵਿਚਕਾਰ ਨਹਿਰ ਨੇੜੇ ਵਾਪਰਿਆ। ਇੱਥੇ ਇਕ ਟਰੱਕ ਅਤੇ ਟਰੈਵਲਰ ਬੱਸ ਵਿਚਾਲੇ ਸਿੱਧੀ ਟੱਕਰ ਹੋ ਗਈ, ਜਿਸ ‘ਚ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੌਕੇ ‘ਤੇ ਲੰਮਾ ਜਾਮ ਲੱਗ ਗਿਆ। ਪੁਲਿਸ ਅਤੇ ਪ੍ਰਸ਼ਾਸਨਿਕ ਕਰਮਚਾਰੀ ਮੌਕੇ ‘ਤੇ ਪਹੁੰਚ ਗਏ ਹਨ।