Home Desh ‘English ਚੰਗੀ ਹੁੰਦੀ ਤਾਂ ਟਰੰਪ ਦੀ ਧੀ ਨੂੰ ਕਹਿੰਦਾ’, US Deport ‘ਤੇ...

‘English ਚੰਗੀ ਹੁੰਦੀ ਤਾਂ ਟਰੰਪ ਦੀ ਧੀ ਨੂੰ ਕਹਿੰਦਾ’, US Deport ‘ਤੇ ਪੰਜਾਬੀ ਗਾਇਕ Diljit Dosanjh ਦੀ ਵੀਡੀਓ ਵਾਇਰਲ

10
0

ਦਿਲਜੀਤ ਦੁਸਾਂਝ ਨੇ ਆਪਣੀ ਪ੍ਰਤੀਕਿਰਿਆ ਨਾਲ ਸੋਸ਼ਲ ਮੀਡੀਆ ਯੂਜ਼ਰਜ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੀਤੇ ਗਏ ਇੱਕ ਸਵਾਲ ਦਾ ਜਵਾਬ ਇਸ ਤਰ੍ਹਾਂ ਦਿੱਤਾ ਕਿ ਉਹ ਸੁਰਖੀਆਂ ਵਿੱਚ ਆ ਗਿਆ। ਦਿਲਜੀਤ ਦੁਸਾਂਝ ਨੇ ਆਪਣੀ ਪ੍ਰਤੀਕਿਰਿਆ ਨਾਲ ਸੋਸ਼ਲ ਮੀਡੀਆ ਯੂਜ਼ਰਜ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
‘ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ’ (Jattan De Puttan Nu Rok Sake Na Trump) ਗੀਤ ਬਾਰੇ ਉਸ ਨੇ ਕਿਹਾ ਕਿ ‘ਜੱਟਾਂ ਦੇ ਪੁੱਤਾਂ’ ਨੂੰ ਇਹ ਪਤਾ ਲਗਾ ਰਿਹਾ ਹੈ ਕਿ ਟਰੰਪ ਕੀ ਚੀਜ਼ ਹੈ।
ਟਰੰਪ ਕੋਈ ਛੋਟੀ-ਮੋਟੀ ਚੀਜ਼ ਨਹੀਂ : ਦਿਲਜੀਤ
ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਆਪਣੇ ਲਾਈਵ ਸੈਸ਼ਨ ਦੌਰਾਨ ਗੱਲ ਕਰਦੇ ਹੋਏ ਅੱਗੇ ਕਿਹਾ ਕਿ ਜਿਸ ਦੀ ਚੱਲਦੀ ਹੈ ਉਹ ਹੀ ਚਲਾਏਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਉਸ ਨੇ ਕਿਹਾ ਕਿ ਟਰੰਪ ਕੋਈ ਛੋਟੀ-ਮੋਟੀ ਚੀਜ਼ ਨਹੀਂ ਹੈ।
ਦਰਅਸਲ ਗਾਇਕ ਦਿਲਜੀਤ ਦੁਸਾਂਝ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਸੰਬੰਧੀ ਕੀਤੇ ਗਏ ਸਵਾਲ ਬਾਰੇ ਜਵਾਬ ਦੇ ਰਿਹਾ ਸੀ। ਦਿਲਜੀਤ ਨੇ ਕਿਹਾ ਕਿ ਟਰੰਪ ਕੋਲ ਤਾਕਤ ਹੈ, ਉਹ ਜੋ ਚਾਹੇ ਕਰ ਸਕਦਾ ਹੈ। ਦਿਲਜੀਤ ਦੀ ਇਹ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਇੰਗਲਿਸ਼ ਚੰਗੀ ਹੁੰਦੀ ਤਾਂ ਟਰੰਪ ਦੀ ਧੀ ਨੂੰ ਕਹਿੰਦਾ’
ਇੰਨ੍ਹਾਂ ਹੀ ਨਹੀਂ ਆਪਣੇ ਲਾਈਵ ਸੈਸ਼ਨ ਦੌਰਾਨ ਗਾਇਕ ਨੇ ਟਰੰਪ ਦੀ ਧੀ ਦਾ ਵੀ ਜ਼ਿਕਰ ਵੀ ਕੀਤਾ। ਉਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਦਾ ਜ਼ਿਕਰ ਕਰਦਿਆਂ ਉਸ ਨੇ ਕਿਹਾ ਕਿ ਇਵਾਂਕਾ ਟਰੰਪ ਸੋਸ਼ਲ ਮੀਡੀਆ ‘ਤੇ ਉਸ ਨੂੰ ਫਾਲੋ ਕਰਦੀ ਹੈ। ਦਿਲਜੀਤ ਨੇ ਮਜ਼ਾਕਿਆਂ ਅੰਦਾਜ਼ ਵਿੱਚ ਕਿਹਾ ਕਿ ਜੇ ਉਸ ਦੀ ਇੰਗਲਿਸ਼ ਚੰਗੀ ਨਹੀਂ ਹੈ, ਨਹੀਂ ਤਾਂ ਉਹ ਇਸ ਦਾ ਜ਼ਿਕਰ ਇਵਾਂਕਾ ਟਰੰਪ ਨਾਲ ਕਰਦਾ।
ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰ ਰਿਹਾ ਅਮਰੀਕਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਲੋਕਾਂ ਲਈ ਮੁਸ਼ਕਲਾਂ ਵਧ ਗਈਆਂ ਹਨ। ਟਰੰਪ ਦੇ ਫੈਸਲੇ ਤੋਂ ਬਾਅਦ ਭਾਰਤ ਤੋਂ ਸੈਂਕੜੇ ਲੋਕਾਂ ਨੂੰ ਵਾਪਸ ਭੇਜਿਆ ਗਿਆ ਹੈ। ਇਨ੍ਹਾਂ ਲੋਕਾਂ ਨੂੰ ਪਹਿਲਾਂ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਹੁਣ ਅਮਰੀਕਾ ਹੌਲੀ-ਹੌਲੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਡਿਪੋਰਟ ਕਰ ਰਿਹਾ ਹੈ।
ਅਮਰੀਕਾ ਦੇ ਇਸ ਕਦਮ ਤੋਂ ਬਾਅਦ ਡੰਕੀ ਰੂਟ ਨਾਲ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਹਾਲ ਹੀ ਵਿੱਚ ਅਮਰੀਕਾ ਨੇ 104 ਭਾਰਤੀਆਂ ਨੂੰ ਡਿਪੋਰਟ ਕੀਤਾ ਸੀ, ਜਿਨ੍ਹਾਂ ਵਿੱਚ 30 ਪੰਜਾਬੀ ਸ਼ਾਮਲ ਸਨ।
Previous articleShubman Gill ਨੇ ਪਲਟੇ ਭਾਰਤੀ ਕ੍ਰਿਕਟ ਇਤਿਹਾਸ ਦੇ ਪੰਨੇ, 51 ਸਾਲਾਂ ‘ਚ ਪਹਿਲੀ ਵਾਰ ਹੋਇਆ ਇਹ ਗਜ਼ਬ ਕਰਿਸ਼ਮਾ
Next articleAmritsar News : ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਫਰਾਂਸ ਤੇ ਪਾਕਿਸਤਾਨ ਬੇਸਡ ਕਾਰਟੇਲ ਦਾ ਪਰਦਾਫਾਸ਼

LEAVE A REPLY

Please enter your comment!
Please enter your name here