होम latest News ਨਵੇਂ ਸਾਲ ਮੌਕੇ ਭਿਆਨਕ ਹਾਦਸਾ

ਨਵੇਂ ਸਾਲ ਮੌਕੇ ਭਿਆਨਕ ਹਾਦਸਾ

0

ਜਮਸ਼ੇਦਪੁਰ- ਝਾਰਖੰਡ ਦੇ ਜਮਸ਼ੇਦਪੁਰ ਸ਼ਹਿਰ ‘ਚ ਸੋਮਵਾਰ ਸਵੇਰੇ ਨਵੇਂ ਸਾਲ ਮੌਕੇ ਭਿਆਨਕ ਹਾਦਸਾ ਵਾਪਰਿਆ। ਇੱਥੇ ਇਕ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋਏ ਹਨ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 5 ਵਜੇ ਬਿਸਟੁਪੁਰ ਪੁਲਸ ਥਾਣਾ ਖੇਤਰ ‘ਚ ਸਰਕਿਟ ਹਾਊਸ ਚੌਰਾਹੇ ਕੋਲ ਵਾਪਰਿਆ।

ਜਮਸ਼ੇਦਪੁਰ ਦੇ ਸੀਨੀਅਰ ਪੁਲਸ ਸੁਪਰਡੈਂਟ ਕੌਸ਼ਲ ਕਿਸ਼ੋਰ ਨੇ ਦੱਸਿਆ,”ਕਾਰ ‘ਚ 5 ਲੋਕਾਂ ਦੇ ਬੈਠਣ ਦੀ ਸਮਰੱਥਾ ਸੀ ਪਰ ਇਸ ‘ਚ 8 ਲੋਕ ਯਾਤਰਾ ਕਰ ਰਹੇ ਸਨ। ਕਾਰ ਪਹਿਲੇ ਡਿਵਾਈਡਰ ਨਾਲ ਅਤੇ ਫਿਰ ਸੜਕ ਕਿਨਾਰੇ ਲੱਗੇ ਖੰਭੇ ਨਾਲ ਟਕਰਾਈ।” ਉਨ੍ਹਾਂ ਕਿਹਾ ਕਿ ਹਾਦਸੇ ‘ਚ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ 3 ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਹੋਰ ਵਿਅਕਤੀ ਨੇ ਦਮ ਤੋੜ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਬਾਕੀ ਨੂੰ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।

पिछला लेख42,010 ਸ਼ਰਧਾਲੂ ਪਹੁੰਚੇ ਵੈਸ਼ਨੋ ਦੇਵੀ ਦੇ ਭਵਨ
अगला लेखਅਯੁੱਧਿਆ ‘ਚ ਪਾਨੀਪਤ ਤੋਂ ਭੇਜੇ ਜਾਣਗੇ ਇਕ ਲੱਖ ਕੰਬਲ