Home Panjab ਪੰਜਾਬੀਆਂ ਲਈ ਖੁਸ਼ਖਬਰੀ! ਹੁਣ 60 ਰੁਪਏ ਕਿਲੋ ਮਿਲੇਗੀ 100 ਰੁਪਏ ਵਾਲੀ ਦਾਲ

ਪੰਜਾਬੀਆਂ ਲਈ ਖੁਸ਼ਖਬਰੀ! ਹੁਣ 60 ਰੁਪਏ ਕਿਲੋ ਮਿਲੇਗੀ 100 ਰੁਪਏ ਵਾਲੀ ਦਾਲ

110
0

ਪੰਜਾਬੀਆਂ ਲਈ ਖੁਸ਼ਖਬਰੀ ਹੈ। ਹੁਣ 100 ਰੁਪਏ ਕਿੱਲੋ ਵਾਲੀ ਛੋਲਿਆਂ ਦੀ ਦਾਲ ਸਿਰਫ 60 ਰੁਪਏ ਪ੍ਰਤੀ ਕਿਲੋ ਮਿਲੇਗੀ। ਇੱਕ ਆਧਾਰ ਕਾਰਡ ‘ਤੇ ਚਾਰ ਕਿਲੋ ਛੋਲਿਆਂ ਦੀ ਦਾਲ ਦਿੱਤੀ ਜਾ ਰਹੀ ਹੈ। ਆਮ ਲੋਕਾਂ ਨੂੰ ਮੰਗਲਵਾਰ ਸਵੇਰੇ 10 ਵਜੇ ਤੋਂ ਸਸਤੀ ਦਾਲ ਮਿਲਣੀ ਸ਼ੁਰੂ ਹੋ ਗਈ। ਇਹ ਹਰ ਰੋਜ਼ ਸਵੇਰੇ 10 ਵਜੇ ਤੋਂ 11 ਵਜੇ ਤੱਕ ਦਿੱਤੀ ਜਾਵੇਗੀ। ਅਧਿਕਾਰੀਆਂ ਮੁਤਾਬਕ ਆਧਾਰ ਕਾਰਡ ਤੋਂ ਬਿਨਾਂ ਕਿਸੇ ਨੂੰ ਦਾਲ ਨਹੀਂ ਦਿੱਤੀ ਜਾਵੇਗੀ। ਦੁਕਾਨਦਾਰ ਨੂੰ ਸਾਰਾ ਰਿਕਾਰਡ NCCF ਕੋਲ ਜਮ੍ਹਾ ਕਰਵਾਉਣਾ ਹੋਵੇਗਾ।

ਦਰਅਸਲ ਪਿਆਜ਼ ਤੋਂ ਬਾਅਦ ਕੇਂਦਰ ਸਰਕਾਰ ਦੇ ਐਨਸੀਸੀਐਫ (ਨੈਸ਼ਨਲ ਕੋ-ਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ ਇੰਡੀਆ ਲਿਮਟਿਡ) ਵੱਲੋਂ ਪੰਜਾਬ ਵਿੱਚ ਦਾਲਾਂ ਵੀ ਸਸਤੇ ਭਾਅ ’ਤੇ ਵੇਚੀਆਂ ਜਾਣ ਲੱਗੀਆਂ ਹਨ। ਜਲੰਧਰ ਦੀ ਮਕਸੂਦਾਂ ਸਬਜ਼ੀ ਮੰਡੀ ਵਿੱਚ ਲੋਕ ਦਾਲ ਖਰੀਦਣ ਲਈ ਮੰਗਲਵਾਰ ਸਵੇਰੇ 10 ਵਜੇ ਤੋਂ ਹੀ ਪੁੱਜ ਰਹੇ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਆਜ਼ ਮਹਿੰਗਾ ਹੋਣ ਕਾਰਨ ਪੰਜਾਬ ਵਿੱਚ ਕੇਂਦਰ ਸਰਕਾਰ ਦੀ ਸਕੀਮ ਤਹਿਤ ਪਿਆਜ਼ 25 ਰੁਪਏ ਕਿਲੋ ਵੇਚਿਆ ਜਾ ਰਿਹਾ ਸੀ। ਹੁਣ ਛੋਲਿਆਂ ਦੀ ਦਾਲ ਵੀ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾਇਆ ਕਰੇਗੀ। ਲੋਕਾਂ ਨੂੰ ਉਨ੍ਹਾਂ ਦੇ ਆਧਾਰ ਕਾਰਡ ਦੇਖ ਕੇ ਦਾਲ ਦਿੱਤੀ ਜਾਏਗੀ।

ਇਸ ਦੇ ਨਾਲ ਹੀ ਅਧਿਕਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਬਾਜ਼ਾਰ ਵਿੱਚ ਮਹਿੰਗੀਆਂ ਵਸਤਾਂ ‘ਤੇ ਨਜ਼ਰ ਰੱਖ ਰਹੀ ਹੈ। ਲੋਕਾਂ ਦੀਆਂ ਜੇਬਾਂ ‘ਤੇ ਬੋਝ ਵਧਾਉਣ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਨੂੰ ਸਰਕਾਰੀ ਸਕੀਮ ਤਹਿਤ ਲਿਆ ਕੇ ਸਸਤੇ ਭਾਅ ‘ਤੇ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਹ ਸਕੀਮ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਸ਼ੁਰੂ ਕੀਤੀ ਜਾਵੇਗੀ।

Previous articleਰਾਜਪਾਲ ਨਾਲ ਮੀਟਿੰਗ ਮਗਰੋਂ ਕਿਸਾਨਾਂ ਨੇ ਧਰਨਾ ਖ਼ਤਮ ਕਰਨ ਦਾ ਕੀਤਾ ਐਲਾਨ
Next articleਜੈਕਾਰਿਆਂ ਦੀ ਗੂੰਜ ’ਚ 200 ਯਾਤਰੀਆਂ ਦਾ ਜੱਥਾ ਜਲੰਧਰ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ

LEAVE A REPLY

Please enter your comment!
Please enter your name here