Home Desh Diljit Dosanjh Punjab ’95: ਦਿਲਜੀਤ ਦੀ ਜਸਵੰਤ ਖਾਲੜਾ Biopic ‘ਤੇ ਸੈਂਸਰ ਬੋਰਡ...

Diljit Dosanjh Punjab ’95: ਦਿਲਜੀਤ ਦੀ ਜਸਵੰਤ ਖਾਲੜਾ Biopic ‘ਤੇ ਸੈਂਸਰ ਬੋਰਡ ਨੇ ਲਾਏ 85 ਕੱਟ

90
0

ਵੈਸੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੈਂਸਰ ਬੋਰਡ ਨੇ ਫਿਲਮ ‘ਤੇ ਇਤਰਾਜ਼ ਜਤਾਇਆ ਹੋਵੇ।

ਹਾਲ ਹੀ ਚ ਰਿਲੀਜ਼ ਹੋਈ ਜੱਟ ਐਂਡ ਜੁਲੀਅਟ 3 ਨੂੰ ਲੈਕੇ ਦਿਲਜੀਤ ਦੋਸਾਂਝ ਸੁਰਖੀਆਂ ‘ਚ ਮੌਜੂਦ ਹਨ। ਲੰਘੇ ਦਿਨੀਂ ਉਨ੍ਹਾਂ ਦੇ ਕੰਸਰਟ ਦੌਰਾਨ ਕੈਨੇਡਾ ਦੇ PM ਜਸਟਿਨ ਟਰੂਡੋ ਵੀ ਉਨ੍ਹਾਂ ਨੂੰ ਮਿਲਣ ਪਹੁੰਚੇ ਸੀ। ਦਿਲਜੀਤ ਨੇ ਆਪਣੇ ਕਰੀਅਰ ‘ਚ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ‘ਗੁੱਡ ਨਿਊਜ਼’ ਵਰਗੀਆਂ ਹਲਕੀ-ਫੁਲਕੀ ਫ਼ਿਲਮਾਂ ਵੀ ਅਤੇ ‘ਚਮਕੀਲਾ’ ਅਤੇ ‘ਜੋਗੀ’ ਵਰਗੀਆਂ ਕੁਝ ਬਹੁਤ ਭਾਰੀ ਫਿਲਮਾਂ ਵੀ।

ਦਿਲਜੀਤ ਦੀ ਆਉਣ ਵਾਲੀ ਫਿਲਮ ਪੰਜਾਬ ‘95 ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਢੂੰਘੀ ਫਿਲਮਾਂ ‘ਚੋਂ ਇਕ ਹੋਣ ਜਾ ਰਹੀ ਹੈ। ਪਰ ਇਸ ਦੀ ਰਿਲੀਜ਼ ਨੂੰ ਲੈ ਕੇ ਵਿਵਾਦ ਜਾਰੀ ਹੈ। ਤਾਜ਼ਾ ਅਪਡੇਟ ਇਹ ਹੈ ਕਿ CBFC ਨੇ ਫਿਲਮ ‘ਤੇ ਕੈਂਚੀ ਲਗਾ ਦਿੱਤੀ ਹੈ। ਸੈਂਸਰ ਬੋਰਡ ਨੇ ਇਸ ਵਿੱਚ 85 ਕੱਟ ਲਗਾਏ ਹਨ।

ਹਾਲ ਹੀ ਚ ਰਿਲੀਜ਼ ਹੋਈ ਜੱਟ ਐਂਡ ਜੁਲੀਅਟ 3 ਨੂੰ ਲੈਕੇ ਦਿਲਜੀਤ ਦੋਸਾਂਝ ਸੁਰਖੀਆਂ ‘ਚ ਮੌਜੂਦ ਹਨ। ਲੰਘੇ ਦਿਨੀਂ ਉਨ੍ਹਾਂ ਦੇ ਕੰਸਰਟ ਦੌਰਾਨ ਕੈਨੇਡਾ ਦੇ PM ਜਸਟਿਨ ਟਰੂਡੋ ਵੀ ਉਨ੍ਹਾਂ ਨੂੰ ਮਿਲਣ ਪਹੁੰਚੇ ਸੀ। ਦਿਲਜੀਤ ਨੇ ਆਪਣੇ ਕਰੀਅਰ ‘ਚ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ।

‘ਗੁੱਡ ਨਿਊਜ਼’ ਵਰਗੀਆਂ ਹਲਕੀ-ਫੁਲਕੀ ਫ਼ਿਲਮਾਂ ਵੀ ਅਤੇ ‘ਚਮਕੀਲਾ’ ਅਤੇ ‘ਜੋਗੀ’ ਵਰਗੀਆਂ ਕੁਝ ਬਹੁਤ ਭਾਰੀ ਫਿਲਮਾਂ ਵੀ। ਦਿਲਜੀਤ ਦੀ ਆਉਣ ਵਾਲੀ ਫਿਲਮ ਪੰਜਾਬ ‘95 ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਢੂੰਘੀ ਫਿਲਮਾਂ ‘ਚੋਂ ਇਕ ਹੋਣ ਜਾ ਰਹੀ ਹੈ। ਪਰ ਇਸ ਦੀ ਰਿਲੀਜ਼ ਨੂੰ ਲੈ ਕੇ ਵਿਵਾਦ ਜਾਰੀ ਹੈ। ਤਾਜ਼ਾ ਅਪਡੇਟ ਇਹ ਹੈ ਕਿ CBFC ਨੇ ਫਿਲਮ ‘ਤੇ ਕੈਂਚੀ ਲਗਾ ਦਿੱਤੀ ਹੈ। ਸੈਂਸਰ ਬੋਰਡ ਨੇ ਇਸ ਵਿੱਚ 85 ਕੱਟ ਲਗਾਏ ਹਨ।

ਨਿਰਮਾਤਾਵਾਂ ਦੀਆਂ ਮੁਸੀਬਤਾਂ ਇੱਥੇ ਹੀ ਨਹੀਂ ਰੁਕੀਆਂ। ਮਿਡ ਡੇਅ ਦੀ ਰਿਪੋਰਟ ਮੁਤਾਬਕ ਸੈਂਸਰ ਬੋਰਡ ਇਸ ਫਿਲਮ ਨੂੰ ਰਿਲੀਜ਼ ਕਰਨ ਲਈ ਸਰਟੀਫਿਕੇਟ ਦੇਣ ਤੋਂ ਝਿਜਕ ਰਿਹਾ ਹੈ। ਪੋਰਟਲ ਨੇ ਸਰੋਤ ਦੇ ਹਵਾਲੇ ਨਾਲ ਰਿਪੋਰਟ ਪ੍ਰਕਾਸ਼ਿਤ ਕੀਤੀ। ਜਿਸ ਵਿੱਚ ਦੱਸਿਆ ਗਿਆ ਕਿ ਹਾਲਾਂਕਿ ਸੈਂਸਰ ਬੋਰਡ ਨੇ 85 ਕਟੌਤੀਆਂ ਲਈ ਸਹਿਮਤੀ ਤਾਂ ਦੇ ਦਿੱਤੀ ਫਿਰ ਵੀ ਉਨ੍ਹਾਂ ਨੇ ਨਿਰਮਾਤਾਵਾਂ ਨੂੰ ਕਿਹਾ ਕਿ ਇਹ ਫਿਲਮ ਇੱਕ ਵਿਵਾਦਪੂਰਨ ਵਿਸ਼ੇ ‘ਤੇ ਆਧਾਰਿਤ ਹੈ। ਇਹ ਇੱਕ ਵੱਡਾ ਸਵਾਲ ਹੈ ਕਿ ਕੀ ਇਸ ਨੂੰ ਅੱਜ ਦੇ ਸਮੇਂ ਵਿੱਚ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਸੀਬੀਐਫਸੀ ਨੇ ਅਜੇ ਇਸ ਫਿਲਮ ਬਾਰੇ ਕੋਈ ਫੈਸਲਾ ਲੈਣਾ ਹੈ।

ਵੈਸੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੈਂਸਰ ਬੋਰਡ ਨੇ ਫਿਲਮ ‘ਤੇ ਇਤਰਾਜ਼ ਜਤਾਇਆ ਹੋਵੇ। ਇਸ ਤੋਂ ਪਹਿਲਾਂ ਵੀ ਇਹ ਫਿਲਮ ਸੈਂਸਰ ਬੋਰਡ ਨੂੰ ਭੇਜੀ ਗਈ ਸੀ। ਉਦੋਂ ਇਸ ਫਿਲਮ ਦਾ ਨਾਂ ‘ਘੱਲੂਘਾਰਾ’ ਸੀ। ਉਸ ਸਮੇਂ ਕਿਹਾ ਗਿਆ ਸੀ ਕਿ ਇਸ ਵਿੱਚ 21 ਕੱਟ ਲਗਾਏ ਜਾਣਗੇ। ਨਾਲ ਹੀ ਇਸ ਦਾ ਨਾਂ ਬਦਲਣ ਲਈ ਵੀ ਕਿਹਾ ਗਿਆ ਸੀ। ਉਸ ਸਮੇਂ ਰੋਨੀ ਸਕ੍ਰੂਵਾਲਾ ਨੇ ਸੈਂਸਰ ਬੋਰਡ ਦੇ ਖਿਲਾਫ ਬੰਬੇ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਸੀ। ਨਤੀਜਾ ਇਹ ਹੋਇਆ ਕਿ ਫਿਲਮ ਨੂੰ 2023 ਟੋਰਾਂਟੋ ਫੈਸਟੀਵਲ ਦੀ ਲਾਈਨ ਅੱਪ ਤੋਂ ਬਾਹਰ ਕਰਨਾ ਪਿਆ।

 

Previous articlePunjab News: ਲੋਕ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਨਸ਼ਾ ਛਡਾਊ ਮੁਹਿੰਮ ਵਿੱਚ ਸਾਡਾ ਸਾਥ ਦੇਣ – ਡਿਪਟੀ ਕਮਿਸ਼ਨਰ
Next articleSports: ਸ਼੍ਰੀਲੰਕਾ ਦੌਰੇ ਲਈ ਅੱਜ ਹੋ ਸਕਦੈ T20 ਕਪਤਾਨ ਦਾ ਐਲਾਨ, Suryakumar Yadav ਨੂੰ ਮਿਲੇਗੀ ਵੱਡੀ ਜ਼ਿੰਮੇਵਾਰੀ?

LEAVE A REPLY

Please enter your comment!
Please enter your name here