ਸੂਚਨਾ ਤੋਂ ਬਾਅਦ ਐਸਐਸਪੀ ਗੁਰਦਾਸਪੁਰ ਹਰੀਸ਼ ਦਾਇਮਾ, ਡੀਐਸਪੀ ਹਰ ਕ੍ਰਿਸ਼ਨ ਸਿੰਘ ਦਿਹਾਤੀ ਅਤੇ ਡੀਐਸਪੀ(DSP) ਅਪਰੇਸ਼ਨਜ਼ ਸੁਖਰਾਜ ਸਿੰਘ ਨੇ ਪਿੰਡ ਵਿੱਚ ਪਹੁੰਚ ਕੇ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਭਾਰਤ-ਪਾਕਿਸਤਾਨ(India-pak) ਸਰਹੱਦ ਨਾਲ ਲੱਗਦੇ ਬਮਿਆਲ ਸੈਕਟਰ ‘ਚ ਡੇਢ ਮਹੀਨੇ ਦੇ ਅੰਦਰ ਫਿਰ ਤੋਂ ਸ਼ੱਕੀ ਵਿਅਕਤੀ ਦੇਖੇ ਗਏ ਹਨ। ਪੁਲਿਸ ਨੇ ਉਨ੍ਹਾਂ ਦੀ ਭਾਲ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪਿੰਡ ਰਾਮਕਲਵਾ ਦੀ ਰਹਿਣ ਵਾਲੇ ਇਕ ਸਾਬਕਾ ਫੌਜੀ ਅਤੇ ਇਕ ਔਰਤ ਨੇ ਵੀਰਵਾਰ ਸਵੇਰੇ ਪੁਲਸ ਨੂੰ ਸੂਚਨਾ ਦਿੱਤੀ ਕਿ ਬੁੱਧਵਾਰ ਰਾਤ ਕਰੀਬ 12:30 ਵਜੇ ਉਨ੍ਹਾਂ ਦੇ ਘਰ ਦੇ ਨੇੜੇ ਇਕ ਆਵਾਜ਼ ਸੁਣਾਈ ਦਿੱਤੀ ਤੇ ਉਹ ਜਾਗ ਪਏ। ਰਾਤ 2 ਵਜੇ ਦੇ ਕਰੀਬ ਛੇ ਵਿਅਕਤੀ ਘਰ ਦੇ ਨਾਲ ਲੱਗਦੀ ਗਲੀ ਵਿੱਚੋਂ ਲੰਘਦੇ ਦੇਖੇ ਗਏ, ਜਿਨ੍ਹਾਂ ਨੇ ਫੌਜ ਦੀ ਵਰਦੀ ਵਰਗੇ ਕੱਪੜੇ ਪਾਏ ਹੋਏ ਸਨ। ਸੂਚਨਾ ਤੋਂ ਬਾਅਦ ਐਸਐਸਪੀ ਗੁਰਦਾਸਪੁਰ ਹਰੀਸ਼ ਦਾਇਮਾ, ਡੀਐਸਪੀ ਹਰ ਕ੍ਰਿਸ਼ਨ ਸਿੰਘ ਦਿਹਾਤੀ ਅਤੇ ਡੀਐਸਪੀ(DSP) ਅਪਰੇਸ਼ਨਜ਼ ਸੁਖਰਾਜ ਸਿੰਘ ਨੇ ਪਿੰਡ ਵਿੱਚ ਪਹੁੰਚ ਕੇ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ, ਕਮਾਂਡੋਜ਼, ਸਪੈਸ਼ਲ ਆਪ੍ਰੇਸ਼ਨ ਗਰੁੱਪ ਦੇ ਕਮਾਂਡੋ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਇਲਾਕੇ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ। ਹਾਲਾਂਕਿ ਤਲਾਸ਼ੀ ਮੁਹਿੰਮ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ। ਸੁਰੱਖਿਆ ਏਜੰਸੀਆਂ ਨੇ ਪਿੰਡ ਪਹੁੰਚ ਕੇ ਸ਼ੱਕੀ ਵਿਅਕਤੀ ਨੂੰ ਦੇਖਣ ਦਾ ਦਾਅਵਾ ਕਰਨ ਵਾਲਿਆਂ ਤੋਂ ਪੁੱਛਗਿੱਛ ਕੀਤੀ।