Home Desh Punjab ਦੇ ਤਾਪਮਾਨ ‘ਚ ਹਲਕਾ ਵਾਧਾ, ਬਾਰਿਸ਼ ਦੀ ਸੰਭਾਵਨਾ ਨਹੀਂ, ਰਾਤਾਂ ਤੇ...

Punjab ਦੇ ਤਾਪਮਾਨ ‘ਚ ਹਲਕਾ ਵਾਧਾ, ਬਾਰਿਸ਼ ਦੀ ਸੰਭਾਵਨਾ ਨਹੀਂ, ਰਾਤਾਂ ਤੇ ਦਿਨ ਹੋਣ ਠੰਡੇ

57
0

ਅਗਲੇ ਤਿੰਨ ਦਿਨਾਂ ਦੇ ਜਾਰੀ ਕੀਤੇ ਗਏ ਅਪਡੇਟ ਅਨੁਸਾਰ ਯਾਨੀ ਕਿ 13 ਅਕਤੂਬਰ ਤੱਕ ਸੂਬੇ ‘ਚ ਕਿਸੇ ਵੀ ਤਰ੍ਹਾਂ ਦਾ ਕੋਈ ਮੌਸਮ ਦਾ ਅਲਰਟ ਨਹੀਂ ਜਾਰੀ ਕੀਤਾ ਗਿਆ ਹੈ।

ਪੰਜਾਬ ਦੇ ਤਾਪਮਾਨ ਅਚਾਨਕ ਆਈ ਗਿਰਾਵਟ ਤੋਂ ਬਾਅਦ ਹੁਣ ਸੂਬੇ ਦੇ ਤਾਪਮਾਨ ਚ ਵਾਧਾ ਦੇਖਿਆ ਜਾ ਰਿਹਾ ਹੈ। ਬੁੱਧਵਾਰ ਨੂੰ ਜਿੱਥੇ ਔਸਤ ਵੱਧ ਤੋਂ ਵੱਧ ਤਾਪਮਾਨ ਚ 5.3 ਡਿਗਰੀ ਦਾ ਵਾਧਾ ਦੇਖਿਆ ਗਿਆ। ਉੱਥੇ ਹੀ ਬੀਤੇ ਦਿਨ 0.4 ਡਿਗਰੀ ਦਾ ਹਲਕਾ ਵਾਧਾ ਦੇਖਿਆ ਗਿਆ ਹੈ। ਹਾਲਾਂਕਿ, ਸੂਬੇ ਦਾ ਤਾਪਮਾਨ ਹੁਣ ਵੀ ਆਮ ਨਾਲੋਂ 3.5 ਡਿਗਰੀ ਘੱਟ ਹੈ। ਸੂਬੇ ਚ ਸਭ ਤੋਂ ਵੱਧ ਤਾਪਮਨ 33.5 ਡਿਗਰੀ ਫਰੀਦਕੋਟ ਚ ਦਰਜ ਕੀਤਾ ਗਿਆ। ਸੂਬੇ ਚ ਹੁਣ ਰਾਤ ਨੂੰ ਠੰਡਾ ਦਾ ਅਹਿਸਾਸ ਹੋ ਰਿਹਾ ਹੈ, ਜਦਕਿ ਦਿਨ ਸਮੇਂ ਵੀ ਤਾਪਮਾਨ ਚ ਆਮ ਨਾਲੋਂ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਅਗਲੇ ਤਿੰਨ ਦਿਨਾਂ ਦੇ ਜਾਰੀ ਕੀਤੇ ਗਏ ਅਪਡੇਟ ਅਨੁਸਾਰ ਯਾਨੀ ਕਿ 13 ਅਕਤੂਬਰ ਤੱਕ ਸੂਬੇ ਚ ਕਿਸੇ ਵੀ ਤਰ੍ਹਾਂ ਦਾ ਕੋਈ ਮੌਸਮ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਜਿਸ ਦਾ ਮਤਲਬ ਹੈ ਕਿ ਸੂਬੇ ਚ ਬਾਰਿਸ਼ ਤੋਂ ਰਾਹਤ ਰਹੇਗੀ ਤੇ ਸੂਬੇ ਦੇ ਤਾਪਮਾਨ ਚ ਅਚਾਨਕ ਗਿਰਾਵਟ ਆਉਣ ਦੀ ਸੰਭਾਵਨਾ ਨਹੀਂ ਹੈ। ਆਉਣ ਵਾਲੇ ਦਿਨਾਂ ਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ, ਹਾਲਾਂਕਿ ਸੂਬੇ ਦੇ ਤਾਪਮਾਨ ਚ ਹੁਣ ਹੌਲੀ-ਹੌਲੀ ਗਿਰਾਵਟ ਆਵੇਗੀ।
ਬੀਤੇ ਦਿਨੀਂ ਜਿੱਥੇ ਫਰੀਦਕੋਟ ਚ ਸਭ ਤੋਂ ਵੱਧ ਤਾਪਮਾਨ 33.5 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ ਅੰਮ੍ਰਿਤਸਰ ਚ ਵੱਧ ਤੋਂ ਵੱਧ ਤਾਪਮਾਨ 28.5 ਡਿਗਰੀ, ਲੁਧਿਆਣਾ ਚ 30.6 ਡਿਗਰੀ, ਪਟਿਆਲਾ ਚ 30.7 ਡਿਗਰੀ, ਪਠਾਨਕੋਟ ਚ 29.3ਡਿਗਰੀ, ਗੁਰਦਾਸਪੁਰ ਚ 28.5 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਚ 28.5 ਡਿਗਰੀ, ਬਠਿੰਡਾ ਏਅਰਪੋਰਟ ਚ 31 ਡਿਗਰੀ, ਅਬੋਹਰ (ਫਾਜ਼ਿਲਕਾ) ਚ 29.6 ਡਿਗਰੀ ਦਰਜ ਕੀਤਾ ਗਿਆ।
ਫਿਰੋਜ਼ਪੁਰ ਚ ਵੱਧ ਤੋਂ ਵੱਧ ਤਾਪਮਾਨ 29 ਡਿਗਰੀ, ਹੁਸ਼ਿਆਰਪੁਰ ਚ 28.5 ਡਿਗਰੀ, ਮੁਹਾਲੀ ਚ 29.9 ਡਿਗਰੀ, ਪਠਾਨਕੋਟ ਚ 29 ਡਿਗਰੀ, ਥੀਨ ਡੈਮ ਚ 28.9 ਡਿਗਰੀ, ਰੋਪੜ ਚ 28.9 ਡਿਗਰੀ, ਭਾਖੜ ਡੈਮ (ਰੂਪਨਗਰ) ਚ 30 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਚ 29.8 ਡਿਗਰੀ ਦਰਜ ਕੀਤਾ ਗਿਆ।
Previous articleAmritsar ਦਿਹਾਤੀ ਪੁਲਿਸ ਤੇ BSF ਦੇ ਹੱਥ ਵੱਡੀ ਸਫਲਤਾ, 3 ਕਿੱਲੋ ਆਈਸ ਬਰਾਮਦ
Next articleVarinder Ghuman ਦੇ ਆਖਿਰੀ ਪਲਾਂ ਦੀ ਵੀਡੀਓ, ਮਸ਼ੀਨ ‘ਚ ਫਿੱਟ ਨਹੀਂ ਹੋਇਆ ਪਹਾੜ ਵਰਗਾ ਸਰੀਰ

LEAVE A REPLY

Please enter your comment!
Please enter your name here