Home Crime Amritsar ਦਿਹਾਤੀ ਪੁਲਿਸ ਤੇ BSF ਦੇ ਹੱਥ ਵੱਡੀ ਸਫਲਤਾ, 3 ਕਿੱਲੋ ਆਈਸ... CrimeDeshlatest NewsPanjab Amritsar ਦਿਹਾਤੀ ਪੁਲਿਸ ਤੇ BSF ਦੇ ਹੱਥ ਵੱਡੀ ਸਫਲਤਾ, 3 ਕਿੱਲੋ ਆਈਸ ਬਰਾਮਦ By admin - October 10, 2025 55 0 FacebookTwitterPinterestWhatsApp ਇਹ ਕਾਰਵਾਈ ਪੁਲਿਸ ਦੇ ਬੀਐਸਐਫ ਦੁਆਰਾ ਸਾਂਝੀ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬਾਰਡਰ ਸਿਕਓਰਿਟੀ ਫੋਰਸ ਦੇ ਨਾਲ ਸੰਯੁਕਤ ਆਪ੍ਰੇਸ਼ਨ ਚਲਾਉਂਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਪਿੰਡ ਭੈਣੀ ਰਾਜਪੁੱਤਾਂ ਤੇ ਕੋਲ ਕੀਤੀ ਗਈ ਅਚਾਨਕ ਚੈਕਿੰਗ ਦੌਰਾਨ 3 ਕਿਲੋਗ੍ਰਾਮ ਆਈਸ (ਮੈਥੈਮਫੇਟਾਮਾਈਨ) ਬਰਾਮਦ ਕੀਤੀ ਹੈ। ਇਹ ਨਸ਼ਾ ਉੱਚ ਗੁਣਵੱਤਾ ਵਾਲਾ ਦੱਸਿਆ ਜਾ ਰਿਹਾ ਹੈ, ਜਿਸ ਦੀ ਅੰਤਰਰਾਸ਼ਟਰੀ ਕੀਮਤ ਕਰੋੜਾਂ ‘ਚ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਇਹ ਕਾਰਵਾਈ ਪੁਲਿਸ ਤੇ ਬੀਐਸਐਫ ਦੁਆਰਾ ਸਾਂਝੀ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ। ਫਿਲਹਾਲ ਪੁਲਿਸ ਨੇ ਥਾਣਾ ਘਰਿੰਡਾ ‘ਚ ਇਸ ਮਾਮਲੇ ‘ਚ ਐਫਆਈਆਰ ਦਰਜ ਕਰ ਲਈ ਹੈ। ਤਕਨੀਕੀ ਜਾਂਚ ਜਾਰੀ ਹੈ ਤਾਂ ਜੋ ਨਸ਼ਾ ਤਸਕਰਾਂ ਦੀ ਪਹਿਚਾਣ ਕੀਤੀ ਜਾ ਸਕੇ। ਇਸ ਦੇ ਨਾਲ ਹੀ ਪੁਲਿਸ ਇਨ੍ਹਾਂ ਦੇ ਨੈੱਟਵਰਕ ਦਾ ਪਰਦਾਫਾਸ਼ ਵੀ ਕਰਨਾ ਚਾਹੁੰਦੀ ਹੈ। ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਇਸ ਬਰਾਮਦਗੀ ਨੇ ਨਸ਼ਾ ਤਸਕਰਾਂ ਦੇ ਨਾਲ ਇੱਕ ਵੱਡੇ ਨੈੱਟਵਰਕ ਦਾ ਖੁਲਾਸਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਟੀਚਾ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦਾ ਹੈ। ਇਸ ਦਿਸ਼ਾ ‘ਚ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ੇ ਦੇ ਕਾਰੋਬਾਰ ‘ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।