Home Desh Punjab ਸਮੇਤ 16 ਰਾਜਾਂ ਤੇ 3 UTs ‘ਚ SIR, ਚੋਣ ਕਮਿਸ਼ਨ ਨੇ...

Punjab ਸਮੇਤ 16 ਰਾਜਾਂ ਤੇ 3 UTs ‘ਚ SIR, ਚੋਣ ਕਮਿਸ਼ਨ ਨੇ ਸ਼ਡਿਊਲ ਕੀਤਾ ਜਾਰੀ

3
0

ਚੋਣ ਕਮਿਸ਼ਨ ਦੇ ਅਨੁਸਾਰ, SIR ਦੇ ਤੀਜੇ ਪੜਾਅ ਲਈ ਸਮਾਂ-ਸਾਰਣੀ ਜਨਗਣਨਾ ਅਧੀਨ ਚੱਲ ਰਹੀ ਘਰ-ਸੂਚੀ ਪ੍ਰਕਿਰਿਆ ਨੂੰ ਧਿਆਨ ‘ਚ ਰੱਖਦੇ ਹੋਏ ਨਿਰਧਾਰਤ ਕੀਤੀ ਗਈ ਹੈ

ਸਪੈਸ਼ਲ ਇੰਟੈਸਿਵ ਰੀਵਿਜਨ ਦੇ ਤੀਜੇ ਪੜਾਅ ਨੂੰ ਲਾਗੂ ਕਰਨ ਲਈ ਭਾਰਤੀ ਚੋਣ ਕਮਿਸ਼ਨ (ECI) ਨੇ ਨਿਰਦੇਸ਼ ਜਾਰੀ ਕੀਤੇ ਹਨ। ਕਮਿਸ਼ਨ ਨੇ ਕਿਹਾ ਕਿ ਇਹ ਪ੍ਰਕਿਰਿਆ ਪੜਾਅਵਾਰ ਢੰਗ ਨਾਲ ਪੂਰੀ ਕੀਤੀ ਜਾਵੇਗੀ। ਇਸ ਤਹਿਤ ਪੰਜਾਬ ‘ਚ ਵੀ SIR ਹੋਣ ਜਾ ਰਹੀ ਹੈ।
ਚੋਣ ਕਮਿਸ਼ਨ ਦੇ ਅਨੁਸਾਰ, SIR ਦੇ ਤੀਜੇ ਪੜਾਅ ਲਈ ਸਮਾਂ-ਸਾਰਣੀ ਜਨਗਣਨਾ ਅਧੀਨ ਚੱਲ ਰਹੀ ਘਰ-ਸੂਚੀ ਪ੍ਰਕਿਰਿਆ ਨੂੰ ਧਿਆਨ ‘ਚ ਰੱਖਦੇ ਹੋਏ ਨਿਰਧਾਰਤ ਕੀਤੀ ਗਈ ਹੈ, ਤਾਂ ਜੋ ਖੇਤਰੀ ਮਸ਼ੀਨਰੀ ਦੇ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਪੜਾਅ ਤੋਂ ਬਾਅਦ, ਦੇਸ਼ ਭਰ ‘ਚ ਵੋਟਰ ਸੂਚੀਆਂ ਦੀ ਸੋਧ ਦਾ ਕੰਮ ਲਗਭਗ ਪੂਰਾ ਹੋ ਜਾਵੇਗਾ। ਹਾਲਾਂਕਿ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਲੱਦਾਖ ‘ਚ, ਇਸ ਪ੍ਰਕਿਰਿਆ ਨੂੰ ਇਸ ਸਮੇਂ ਮੁਲਤਵੀ ਰੱਖਿਆ ਗਿਆ ਹੈ। ਕਮਿਸ਼ਨ ਨੇ ਕਿਹਾ ਕਿ, ਇਨ੍ਹਾਂ ਖੇਤਰਾਂ ‘ਚ ਜਨਗਣਨਾ ਦੇ ਦੂਜੇ ਪੜਾਅ ਦੇ ਅੰਤ ਨੂੰ ਧਿਆਨ ‘ਚ ਰੱਖਦੇ ਹੋਏ ਤੇ ਨਾਲ ਹੀ ਬਰਫ਼ਬਾਰੀ ਵਾਲੇ ਖੇਤਰਾਂ ‘ਚ ਮੌਜੂਦਾ ਮੌਸਮੀ ਸਥਿਤੀਆਂ ਕਰਕੇ ਸਮਾਂ-ਸਾਰਣੀ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। 

ਘਰ-ਘਰ ਜਾ ਕੇ ਤਸਦੀਕ ਕੀਤੀ ਜਾਵੇਗੀ

  • 3.94 ਲੱਖ ਤੋਂ ਵੱਧ ਬੂਥ ਲੈਵਲ ਅਫਸਰ (BLO) ਘਰ-ਘਰ ਜਾ ਕੇ ਤਸਦੀਕ ਕਰਨਗੇ।
  • ਲਗਭਗ 36.73 ਕਰੋੜ ਵੋਟਰਾਂ ਨੂੰ ਕਵਰ ਕੀਤਾ ਜਾਵੇਗਾ।
  • ਰਾਜਨੀਤਿਕ ਪਾਰਟੀਆਂ ਦੁਆਰਾ ਨਿਯੁਕਤ 3.42 ਲੱਖ ਬੂਥ ਲੈਵਲ ਏਜੰਟ (BLA) ਵੀ ਇਸ ਪ੍ਰਕਿਰਿਆ ‘ਚ ਸਹਾਇਤਾ ਕਰਨਗੇ।
Previous articleJalandhar BSF ਹੈੱਡਕੁਆਰਟਰ ਧਮਾਕੇ ਮਾਮਲੇ ‘ਚ UP ਦਾ ਮੁਲਜ਼ਮ ਗ੍ਰਿਫ਼ਤਾਰ, ਬਲਾਸਟ ਮਾਮਲੇ ‘ਚ ਵੱਡੇ ਖੁਲਾਸੇ
Next articleIran ਜੰਗ ਦਾ ਅਸਰ! ਅਪ੍ਰੈਲ ‘ਚ ਮਹਿੰਗਾਈ 42 ਮਹੀਨਿਆਂ ਦੇ ਉੱਚ ਪੱਧਰ ‘ਤੇ ਪਹੁੰਚੀ

LEAVE A REPLY

Please enter your comment!
Please enter your name here