ਜੰਮੂ-ਕਸ਼ਮੀਰ, ਹਰਿਆਣਾ ਤੇ ਮਹਾਰਾਸ਼ਟਰ ’ਚ ਹੋ ਸਕਦਾ ਐਲਾਨ
ਚੋਣ ਕਮਿਸ਼ਨ ਨੇ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਹਾਲ ਹੀ ਵਿਚ ਜੰਮੂ ਅਤੇ ਕਸ਼ਮੀਰ ਅਤੇ ਹਰਿਆਣਾ (Haryana Vidhansabha Election 2024) ਦਾ ਦੌਰਾ ਕੀਤਾ ਹੈ ਪਰ ਅਜੇ ਤਕ ਮਹਾਰਾਸ਼ਟਰ ਦਾ ਦੌਰਾ ਨਹੀਂ ਕੀਤਾ ਹੈ।
ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ’ਚ ਪਹਿਲੀ ਵਾਰ ਹੋ ਰਹੀ ਚੋਣ
ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਚੋਣਾਂ ਹੋਣ ਜਾ ਰਹੀਆਂ ਹਨ। ਹਾਲ ਹੀ ਵਿਚ ਕਮਿਸ਼ਨ ਦੀ ਟੀਮ ਨੇ ਘਾਟੀ ਦਾ ਦੌਰਾ ਵੀ ਕੀਤਾ ਸੀ।
ਹਰਿਆਣਾ ’ਚ ਹੁਣ ਕਿਸ ਕੋਲ ਕਿੰਨੀਆਂ ਸੀਟਾਂ?
ਹਰਿਆਣਾ ਵਿਚ ਕੁੱਲ 90 ਵਿਧਾਨ ਸਭਾ ਸੀਟਾਂ ਹਨ। ਇਸ ਵੇਲੇ ਭਾਜਪਾ ਕੋਲ 40, ਕਾਂਗਰਸ ਕੋਲ 31, ਜੇਜੇਪੀ ਕੋਲ 10, ਇਨੈਲੋ 1, ਹਰਿਆਣਾ ਲੋਕਹਿਤ ਪਾਰਟੀ 1 ਅਤੇ ਆਜ਼ਾਦ ਉਮੀਦਵਾਰਾਂ ਕੋਲ 7 ਸੀਟਾਂ ਹਨ।