Home Desh ਲੁਧਿਆਣਾ ਦੇ ਨਾਕਿਆਂ ‘ਤੇ ਪਹੁੰਚੇ ਡੀਜੀਪੀ ਗੌਰਵ ਯਾਦਵ, ਆਮ ਲੋਕਾਂ ਨਾਲ ਕੀਤੀ... Deshlatest NewsPanjabRajniti ਲੁਧਿਆਣਾ ਦੇ ਨਾਕਿਆਂ ‘ਤੇ ਪਹੁੰਚੇ ਡੀਜੀਪੀ ਗੌਰਵ ਯਾਦਵ, ਆਮ ਲੋਕਾਂ ਨਾਲ ਕੀਤੀ ਗੱਲਬਾਤ ਤੇ ਜਾਣੀਆਂ ਮੁਸ਼ਕਲਾਂ By admin - October 19, 2024 49 0 FacebookTwitterPinterestWhatsApp ਇਸ ਮੌਕੇ ਉਨਾਂ ਨੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਪੁੱਛਿਆ ਕਿ ਉਹਨਾਂ ਨਾਲ ਕੋਈ ਮੁਲਾਜ਼ਮ ਦੁਰਵਿਵਹਾਰ ਤਾਂ ਨਹੀਂ ਕਰਦਾ l ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿੱਚ ਚੱਲ ਰਹੇ ਨਾਕਿਆਂ ਦੀ ਜਾਂਚ ਕਰਨ ਲਈ ਡੀਜੀਪੀ ਗੌਰਵ ਯਾਦਵ ਦਿਨ ਰਾਤ ਨੂੰ ਲੁਧਿਆਣਾ ਪਹੁੰਚੇ l ਇਸ ਮੌਕੇ ਉਨ੍ਹਾਂ ਨੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਪੁੱਛਿਆ ਕਿ ਉਹਨਾਂ ਨਾਲ ਕੋਈ ਮੁਲਾਜ਼ਮ ਦੁਰਵਿਵਹਾਰ ਤਾਂ ਨਹੀਂ ਕਰਦਾ l ਡੀਜੀਪੀ ਨੇ ਪੁਲਿਸ ਵੱਲੋਂ ਜਾਂਚ ਲਈ ਲਗਾਏ ਗਏ ਰਜਿਸਟਰਾਂ ਦੀ ਵੀ ਚੈਕਿੰਗ ਕੀਤੀ l ਇਨ੍ਹਾਂ ਨਾਕਿਆਂ ਦੌਰਾਨ ਪੁਲਿਸ ਨੇ ਦੋ ਅਜਿਹੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ। ਜੋ ਸ਼ਰਾਬ ਪੀ ਕੇ ਵਾਹਨ ਚਲਾ ਰਹੇ ਸਨ l ਇਸ ਵਿਸ਼ੇਸ਼ ਚੈਕਿੰਗ ਦੌਰਾਨ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਅਤੇ ਡੀਸੀਪੀ ਜਸਕਰਨਜੀਤ ਸਿੰਘ ਤੇਜਾ ਵੀ ਮੌਜੂਦ ਰਹੇ l