Home Crime Crime News: ਫਗਵਾੜਾ ‘ਚ ਅਣਪਛਾਤਿਆਂ ਨੇ ਚਲਾਈਆਂ ਅੰਨ੍ਹੇਵਾਹ ਗੋਲ਼ੀਆਂ, 4 ਜ਼ਖ਼ਮੀ ਤੇ...

Crime News: ਫਗਵਾੜਾ ‘ਚ ਅਣਪਛਾਤਿਆਂ ਨੇ ਚਲਾਈਆਂ ਅੰਨ੍ਹੇਵਾਹ ਗੋਲ਼ੀਆਂ, 4 ਜ਼ਖ਼ਮੀ ਤੇ 2 ਦੀ ਹਾਲਤ ਗੰਭੀਰ

274
0

ਗੋਲੀਆਂ ਚੱਲਣ ਦੀ ਸੂਚਨਾ ਮਿਲਦੇ ਸਾਰ ਐੱਸਪੀ ਫਗਵਾੜਾ ਭਾਰੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਅਤੇ ਘਟਨਾ ਸਬੰਧੀ ਜਾਣਕਾਰੀ ਹਾਸਿਲ ਕੀਤੀ।

ਫਗਵਾੜਾ ਦੇ ਨਜ਼ਦੀਕੀ ਪਿੰਡ ਭਬਿਆਣਾ ਵਿਖੇ ਅਣਪਛਾਤੇ ਵਿਅਕਤੀਆ ਵੱਲੋਂ ਪਿੰਡ ਦੇ ਲੋਕਾਂ ਉਪਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਪਿੰਡ ਦੇ 4 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਐਮਰਜੇਂਸੀ ਡਿਊਟੀ ‘ਤੇ ਤਾਇਨਾਤ ਡਾਕਟਰਾਂ ਵੱਲੋਂ 2 ਦੀ ਹਾਲਤ ਗੰਭੀਰ ਹੋਣ ਦੇ ਚਲਦਿਆਂ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ। ਗੋਲੀਆਂ ਚੱਲਣ ਦੀ ਸੂਚਨਾ ਮਿਲਦੇ ਸਾਰ ਐੱਸਪੀ ਫਗਵਾੜਾ ਭਾਰੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਅਤੇ ਘਟਨਾ ਸਬੰਧੀ ਜਾਣਕਾਰੀ ਹਾਸਿਲ ਕੀਤੀ। ਸਿਵਲ ਹਸਪਤਾਲ ‘ਚ ਐਮਰਜੇਂਸੀ ਡਿਊਟੀ ‘ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਜ਼ਖ਼ਮੀ ਹਾਲਤ ‘ਚ 4 ਵਿਅਕਤੀਆਂ ਨੂੰ ਲਿਆਂਦਾ ਗਿਆ। ਜਿਨ੍ਹਾਂ ਦੀ ਪਛਾਣ ਬਿੱਟੂ ਪੁੱਤਰ ਬਲਬੀਰ ਚੰਦ,ਜਸਨਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ,ਬੂਟਾ ਰਾਮ ਪੁੱਤਰ ਬਿੰਦੀ ਰਾਮ ਅਤੇ ਸ਼ਿੰਦਾ ਪੁੱਤਰ ਬਿੰਦਾ ਰਾਮ ਵਾਸੀ ਪਿੰਡ ਭਬਿਆਣਾ ਵਜੋਂ ਹੋਈ। ਡਾਕਟਰ ਨੇ ਦੱਸਿਆ ਕਿ ਬਿੱਟੂ ਅਤੇ ਜਸਨਪ੍ਰੀਤ ਸਿੰਘ ਦੀ ਹਾਲਤ ਸੀਰੀਅਸ ਦੇਖਦੇ ਹੋਏ ਹਾਇਰ ਸੈਂਟਰ ਜਲੰਧਰ ਰੈਫਰ ਕਰ ਦਿੱਤਾ ਗਿਆ ਅਤੇ ਦੂਸਰੇ ਦੋਵੇਂ ਵਿਅਕਤੀ ਸਿਵਲ ਹਸਪਤਾਲ ਫਗਵਾੜਾ ਵਿਖੇ ਜ਼ੇਰੇ ਇਲਾਜ ਹਨ। ਸਿਵਲ ਹਸਪਤਾਲ ਪਹੁੰਚੇ ਐੱਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਪਿੰਡ ਭਬਿਆਣਾ ਵਿਖੇ ਪਿੰਡ ਦੇ ਕੁਝ ਲੋਕ ਆਪਸ ਵਿਚ ਬੈਠੇ ਸਨ ਤਾਂ ਇੰਨੇ ਨੂੰ 2 ਮੋਟਰਸਾਈਕਲਾਂ ‘ਤੇ 6 ਨੌਜਵਾਨ ਆਏ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ। ਆਉਂਦੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਕਿੰਨੀਆਂ ਗੋਲੀਆਂ ਚਲੀਆਂ ਇਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ। ਪੁਲਿਸ ਵਲੋਂ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ।

 

Previous articleRatan Tata Life Facts: ਬਹੁਤ ਘੱਟ ਲੋਕ ਜਾਣਦੇ ਹਨ ਪਦਮ ਵਿਭੂਸ਼ਣ ਰਤਨ ਟਾਟਾ ਬਾਰੇ ਇਹ 10 ਗੱਲਾਂ
Next articleLudhiana: ਗੈਸਟ ਹਾਊਸ ‘ਚ ਲੱਗੀ ਅੱਗ, ਦਮ ਘੁੱਟਣ ਨਾਲ ਪ੍ਰੇਮੀ ਜੋੜੇ ਦੀ ਮੌਤ

LEAVE A REPLY

Please enter your comment!
Please enter your name here