Home Desh Ludhiana: ਗੈਸਟ ਹਾਊਸ ‘ਚ ਲੱਗੀ ਅੱਗ, ਦਮ ਘੁੱਟਣ ਨਾਲ ਪ੍ਰੇਮੀ ਜੋੜੇ ਦੀ...

Ludhiana: ਗੈਸਟ ਹਾਊਸ ‘ਚ ਲੱਗੀ ਅੱਗ, ਦਮ ਘੁੱਟਣ ਨਾਲ ਪ੍ਰੇਮੀ ਜੋੜੇ ਦੀ ਮੌਤ

183
0

ਕਰੀਬ 20 ਮਿੰਟ ਦੀ ਕੋਸ਼ਿਸ਼ ਤੋਂ ਬਾਅਦ ਜਦੋਂ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ ਤਾਂ ਜੋੜੇ ਦੀ ਮੌਤ ਹੋ ਚੁੱਕੀ ਸੀ।

ਲੁਧਿਆਣਾ ਵਿੱਚ ਅੱਜ ਸਵੇਰੇ ਬੱਸ ਸਟੈਂਡ ਨੇੜੇ ਇੱਕ ਗੈਸਟ ਹਾਊਸ ਵਿੱਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਗੈਸਟ ਹਾਊਸ ਵਿੱਚ ਕਾਫੀ ਧੂੰਆਂ ਇਕੱਠਾ ਹੋ ਗਿਆ। ਗੈਸਟ ਹਾਊਸ ਦੇ ਕਮਰੇ ਵਿੱਚ ਸੌਂ ਰਹੇ ਪ੍ਰੇਮੀ ਜੋੜੇ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਸਵੇਰੇ ਜਦੋਂ ਮੈਨੇਜਰ ਨੇ ਗੈਸਟ ਹਾਊਸ ‘ਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਸ ਨੇ ਰੌਲਾ ਪਾਇਆ।ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਕੁਝ ਲੋਕ ਗੈਸਟ ਹਾਊਸ ਤੋਂ ਬਾਹਰ ਆਏ ਪਰ ਇੱਕ ਪ੍ਰੇਮੀ ਜੋੜਾ ਕਮਰੇ ਵਿੱਚ ਹੀ ਸੌਂਦਾ ਰਿਹਾ। ਕਰੀਬ 20 ਮਿੰਟ ਦੀ ਕੋਸ਼ਿਸ਼ ਤੋਂ ਬਾਅਦ ਜਦੋਂ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ ਤਾਂ ਜੋੜੇ ਦੀ ਮੌਤ ਹੋ ਚੁੱਕੀ ਸੀ।ਅਜੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਮਾਮਲੇ ਸਬੰਧੀ ਥਾਣਾ ਡਵੀਜ਼ਨ ਨੰਬਰ 5 ਦੇ ਐਸਐਚਓ ਵਿਜੇ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ।

 

Previous articleCrime News: ਫਗਵਾੜਾ ‘ਚ ਅਣਪਛਾਤਿਆਂ ਨੇ ਚਲਾਈਆਂ ਅੰਨ੍ਹੇਵਾਹ ਗੋਲ਼ੀਆਂ, 4 ਜ਼ਖ਼ਮੀ ਤੇ 2 ਦੀ ਹਾਲਤ ਗੰਭੀਰ
Next articleIndia vs Bangladesh: ਟੀਮ ਇੰਡੀਆ ਨੇ ਦਰਜ ਕੀਤੀ ਸਭ ਤੋਂ ਵੱਡੀ ਜਿੱਤ, ਬੰਗਲਾਦੇਸ਼ ਨੂੰ ਹਰਾ ਕੇ ਸੀਰੀਜ਼ ‘ਤੇ ਕੀਤਾ ਕਬਜ਼ਾ

LEAVE A REPLY

Please enter your comment!
Please enter your name here