ਭਾਰਤੀ ਕ੍ਰਿਕਟ ਟੀਮ ਨੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਟੀ-20 ਵਿੱਚ ਬੰਗਲਾਦੇਸ਼ ਨੂੰ 86 ਦੌੜਾਂ ਨਾਲ ਹਰਾ ਦਿੱਤਾ।
ਭਾਰਤੀ ਕ੍ਰਿਕਟ ਟੀਮ ਨੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਟੀ-20 ਵਿੱਚ ਬੰਗਲਾਦੇਸ਼ ਨੂੰ 86 ਦੌੜਾਂ ਨਾਲ ਹਰਾ ਦਿੱਤਾ। ਟੀ-20 ਇੰਟਰਨੈਸ਼ਨਲ ‘ਚ ਬੰਗਲਾਦੇਸ਼ ਖਿਲਾਫ ਭਾਰਤ ਦੀ ਇਹ ਦੌੜਾਂ ਦੀ ਸਭ ਤੋਂ ਵੱਡੀ ਜਿੱਤ ਹੈ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 221 ਦੌੜਾਂ ਬਣਾਈਆਂ। ਨਿਤੀਸ਼ ਰੈਡੀ ਅਤੇ ਰਿੰਕੂ ਸਿੰਘ ਨੇ ਅਰਧ ਸੈਂਕੜੇ ਲਗਾਏ। ਜਵਾਬ ‘ਚ ਬੰਗਲਾਦੇਸ਼ ਦੀ ਟੀਮ ਨਿਰਧਾਰਤ ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 135 ਦੌੜਾਂ ਹੀ ਬਣਾ ਸਕੀ।
ਟੀਮ ਦੀ ਸ਼ੁਰੂਆਤ ਕੁਝ ਖਾਸ ਨਹੀਂ ਰਹੀ
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਖਾਸ ਨਹੀਂ ਰਹੀ। ਟੀਮ ਨੇ 41 ਦੇ ਸਕੋਰ ‘ਤੇ 3 ਵਿਕਟਾਂ ਗੁਆ ਦਿੱਤੀਆਂ ਸਨ। ਸੰਜੂ ਸੈਮਸਨ ਨੇ 7 ਗੇਂਦਾਂ ‘ਤੇ 10 ਦੌੜਾਂ, ਅਭਿਸ਼ੇਕ ਸ਼ਰਮਾ ਨੇ 11 ਗੇਂਦਾਂ ‘ਤੇ 15 ਦੌੜਾਂ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਨੇ 10 ਗੇਂਦਾਂ ‘ਤੇ 8 ਦੌੜਾਂ ਬਣਾਈਆਂ। ਇਸ ਤੋਂ ਬਾਅਦ ਨਿਤੀਸ਼ ਰੈਡੀ ਅਤੇ ਰਿੰਕੂ ਸਿੰਘ ਨੇ ਚੌਥੀ ਵਿਕਟ ਲਈ 108 ਦੌੜਾਂ ਦੀ ਸਾਂਝੇਦਾਰੀ ਕੀਤੀ।
ਨਿਤੀਸ਼ ਰੈੱਡੀ ਨੇ 74 ਦੌੜਾਂ ਬਣਾਈਆਂ
-
-
ਨਿਤੀਸ਼ ਰੈੱਡੀ 14ਵੇਂ ਓਵਰ ਵਿੱਚ ਕੈਚ ਆਊਟ ਹੋ ਗਏ। ਉਸ ਨੇ 34 ਗੇਂਦਾਂ ‘ਤੇ 74 ਦੌੜਾਂ ਦੀ ਤੂਫਾਨੀ ਪਾਰੀ ਖੇਡੀ।
-
-
-
ਇਸ ਪਾਰੀ ‘ਚ ਉਨ੍ਹਾਂ ਨੇ 4 ਚੌਕਿਆਂ ਦੇ ਨਾਲ 7 ਛੱਕੇ ਵੀ ਲਗਾਏ।
-
-
-
ਰਿੰਕੂ ਸਿੰਘ 17ਵੇਂ ਓਵਰ ਦੀ ਆਖਰੀ ਗੇਂਦ ‘ਤੇ ਕੈਚ ਆਊਟ ਹੋ ਗਏ।
-
-
-
ਰਿੰਕੂ ਨੇ 29 ਗੇਂਦਾਂ ‘ਤੇ 5 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 53 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
-
-
-
ਉਨ੍ਹਾਂ ਤੋਂ ਇਲਾਵਾ ਰਿਆਨ ਪਰਾਗ ਨੇ 15 ਦੌੜਾਂ, ਹਾਰਦਿਕ ਪੰਡਯਾ ਨੇ 19 ਗੇਂਦਾਂ ਵਿੱਚ 32 ਦੌੜਾਂ ਬਣਾਈਆਂ।
-
-
-
ਵਰੁਣ ਚੱਕਰਵਰਤੀ ਦਾ ਖਾਤਾ ਨਹੀਂ ਖੁੱਲ੍ਹਿਆ। ਅਰਸ਼ਦੀਪ ਸਿੰਘ ਨੇ 6 ਦੌੜਾਂ ਬਣਾਈਆਂ ਅਤੇ ਮਯੰਕ ਯਾਦਵ 1 ਦੌੜਾਂ ਬਣਾ ਕੇ ਨਾਬਾਦ ਰਹੇ।
-








