Home Desh MP ਗੁਰਮੀਤ ਸਿੰਘ ਮੀਤ ਹੇਅਰ ਫੋਟਰਿਸ ਹਸਪਤਾਲ ਮੁਹਾਲੀ ‘ਚ ਦਾਖ਼ਲ, ਟਵੀਟ ਰਾਹੀਂ...

MP ਗੁਰਮੀਤ ਸਿੰਘ ਮੀਤ ਹੇਅਰ ਫੋਟਰਿਸ ਹਸਪਤਾਲ ਮੁਹਾਲੀ ‘ਚ ਦਾਖ਼ਲ, ਟਵੀਟ ਰਾਹੀਂ ਕੀਤੀ ਇਹ ਅਪੀਲ

77
0

ਮੀਤ ਹੇਅਰ 19 ਅਕਤੂਬਰ ਤੋਂ ਡੇਂਗੂ ਪਾਜ਼ੇਟਿਵ ਹੋਣ ਕਾਰਨ ਬਰਨਾਲਾ ਵਿਖੇ ਆਪਣੀ ਰਿਹਾਇਸ਼ ‘ਤੇ ਹੀ ਜ਼ੇਰੇ ਇਲਾਜ ਸਨ

ਡੇਂਗੂ ਪਾਜ਼ੇਟਿਵ (Dengue Positive) ਹੋਣ ਕਾਰਨ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਨੂੰ ਫੋਰਟਿਸ ਹਸਪਤਾਲ ਮੁਹਾਲੀ (Fortis Hospital Mohali) ਦਾਖਲ ਕਰਵਾਉਣਾ ਪਿਆ।
ਮੀਤ ਹੇਅਰ 19 ਅਕਤੂਬਰ ਤੋਂ ਡੇਂਗੂ ਪਾਜ਼ੇਟਿਵ ਹੋਣ ਕਾਰਨ ਬਰਨਾਲਾ ਵਿਖੇ ਆਪਣੀ ਰਿਹਾਇਸ਼ ‘ਤੇ ਹੀ ਜ਼ੇਰੇ ਇਲਾਜ ਸਨ ਤੇ ਬੀਤੀ ਸ਼ਾਮ 25 ਅਕਤੂਬਰ ਨੂੰ ਪਲੇਟਲੈਟਸ ਜ਼ਿਆਦਾ ਘੱਟ ਜਾਣ ਕਾਰਨ ਮੁਹਾਲੀ ਫੋਰਟਿਸ ਹਸਪਤਾਲ ਦਾਖਲ ਕਰਵਾਉਣਾ ਪਿਆ। ਮੀਤ ਹੇਅਰ ਪੂਰੀ ਚੜ੍ਹਦੀ ਕਲਾ ਵਿੱਚ ਹੈ ਅਤੇ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।
ਮੀਤ ਹੇਅਰ ਨੇ ਇਹ ਜਾਣਕਾਰੀ ਟਵੀਟ ਕਰਕੇ ਵੀ ਦਿੱਤੀ ਹੈ ਅਤੇ ਬਰਨਾਲਾ ਵਾਸੀਆਂ ਨੂੰ ਬਰਨਾਲਾ ਜ਼ਿਮਨੀ ਚੋਣ ਵਿੱਚ ਪਾਰਟੀ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਵਿੱਚ ਵੱਧ ਚੜ੍ਹ ਕੇ ਜ਼ੋਰ ਲਾਉਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਖੁਦ ਸਿਹਤਯਾਬ ਹੋ ਕੇ ਪ੍ਰਚਾਰ ਵਿੱਚ ਸ਼ਾਮਲ ਹੋਣ ਦੀ ਵੀ ਗੱਲ ਕੀਤੀ ਹੈ।
Previous articleਸਾਬਕਾ ਵਿਧਾਇਕਾ ਸਤਿਕਾਰ ਕੌਰ ਨੇ ਖੋਲ੍ਹਿਆ ਨਵਾਂ ਰਾਜ਼, ਫਿਰੋਜ਼ਪੁਰ ‘ਚ ਪਾਕਿ ਸਰਹੱਦ ਨਾਲ ਜੁੜੇ ਹਨ ਨਸ਼ੇ ਦੇ ਤਾਰ
Next articleSKM ਦੇ ਸੱਦੇ ‘ਤੇ ਕਿਸਾਨਾਂ ਨੇ ਇਹ ਨੈਸ਼ਨਲ ਹਾਈਵੇਅ ਵੀ ਕੀਤਾ ਬੰਦ, ਸਰਕਾਰ ਨੂੰ ਦਿੱਤਾ 10 ਦਿਨ ਦਾ ਅਲਟੀਮੇਟਮ

LEAVE A REPLY

Please enter your comment!
Please enter your name here