Home Panjab Nawanshahr: ਪਿੰਡ ਬੁਰਜ ਟਹਿਲ ਨੇੜੇ ਧੁੱਸੀ ਬੰਨ੍ਹ ਟੁੱਟਿਆ, ਪਿੰਡ ਵਾਸੀਆਂ ਸਮੇਤ ਸੈਨਾ...

Nawanshahr: ਪਿੰਡ ਬੁਰਜ ਟਹਿਲ ਨੇੜੇ ਧੁੱਸੀ ਬੰਨ੍ਹ ਟੁੱਟਿਆ, ਪਿੰਡ ਵਾਸੀਆਂ ਸਮੇਤ ਸੈਨਾ ਕਰ ਰਹੀ ਕਾਬੂ ਪਾਉਣ ਦੀ ਕੋਸ਼ਿਸ਼

69
0

ਜ਼ਿਲ੍ਹਾ ਪ੍ਰਸ਼ਾਸਨ ਵੀ ਮੌਕੇ ‘ਤੇ ਪਹੁੰਚ ਗਿਆ ਤੇ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਸਥਿਤੀ ਵਿਗੜਨ ਤੋਂ ਬਚ ਸਕੇ ਤੇ ਬੰਨ੍ਹ ਨੂੰ ਦੁਬਾਰਾ ਮਜ਼ਬੂਤ ​​ਕੀਤਾ ਜਾ ਸਕੇ।

ਨਵਾਂਸ਼ਹਿਰ ਦੇ ਪਿੰਡ ਬੁਰਜ ਟਹਿਲ ਦਾਸ ਵਿਖੇ ਸਵੇਰੇ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਟੁੱਟ ਗਿਆ। ਇਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਆਪਣੇ ਪਿੰਡਾਂ ਨੂੰ ਬਚਾਉਣ ਲਈ ਲੋਕ ਬੰਨ੍ਹ ਤੇ ਮਿੱਟੀ ਦੇ ਬੋਰੇ ਤੇ ਦਰੱਖਤ ਕੱਟ ਕੇ ਸੁੱਟ ਰਹੇ ਸਨ, ਪਰ ਉਦੋਂ ਤੱਕ ਬੰਨ੍ਹ ਟੁੱਟ ਗਿਆ। ਖੁਸ਼ਕਿਸਮਤੀ ਨਾਲ, ਦੂਜੇ ਪਾਸੇ ਖੇਤਾਂ ਦੀ ਜ਼ਮੀਨ ਉੱਚੀ ਹੋਣ ਕਾਰਨ ਪਾਣੀ ਅਜੇ ਤੱਕ ਪਿੰਡ ਚ ਨਹੀਂ ਵੜਿਆ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੀ ਮੌਕੇ ‘ਤੇ ਪਹੁੰਚ ਗਿਆ ਤੇ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਸਥਿਤੀ ਵਿਗੜਨ ਤੋਂ ਬਚ ਸਕੇ ਤੇ ਬੰਨ੍ਹ ਨੂੰ ਦੁਬਾਰਾ ਮਜ਼ਬੂਤ ​​ਕੀਤਾ ਜਾ ਸਕੇ। ਸਤਲੁਜ ਦਰਿਆ ਚ ਇਸ ਵਕਤ 42000 ਕਿਊਸਿਕ ਪਾਣੀ ਵਗ ਰਿਹਾ ਹੈ। ਇਸ ਪਿੰਡ ਦਾ ਬੰਨ੍ਹ ਲਗਭਗ 500 ਮੀਟਰ ਦੀ ਦੂਰੀ ‘ਤੇ ਲਗਭਗ 3 ਥਾਵਾਂ ‘ਤੇ ਟੁੱਟ ਗਿਆ ਹੈ। ਕਈ ਪਿੰਡਾਂ ਦੇ ਨੌਜਵਾਨ ਮਿੱਟੀ, ਮਿੱਟੀ ਦੇ ਬੋਰੇ ਤੇ ਕੱਟੇ ਹੋਏ ਦਰੱਖਤ ਸੁੱਟ ਰਹੇ ਹਨ। ਮਿੱਟੀ ਦੇ ਬੋਰਿਆਂ ਨੂੰ ਕਰੇਟਾਂ ਚ ਪਾ ਕੇ ਦਰਿਆ ਚ ਸੁੱਟਿਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੀ ਜ਼ਰੂਰੀ ਸਮੱਗਰੀ ਮੁਹੱਈਆ ਕਰਵਾ ਰਿਹਾ ਹੈ। ਭਾਰਤੀ ਫੌਜ ਵੀ ਮੌਕੇ ‘ਤੇ ਪਹੁੰਚ ਗਈ ਹੈ ਤੇ ਤਕਨਾਲੋਜੀ ਰਾਹੀਂ ਦਰਿਆ  ਮਿੱਟੀ ਦੇ ਬੋਰਿਆਂ ਨੂੰ ਤਾਰ ਦੇ ਕਰੇਟਾਂ ਚ ਪਾ ਕੇ ਸੁੱਟਿਆ ਜਾ ਰਿਹਾ। ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਦਰਿਆ ਦਾ ਪੱਧਰ ਘੱਟ ਹੋਣ ਕਾਰਨ ਫਿਲਹਾਲ ਬਚਾਅ ਹੋ ਗਿਆ, ਪਿੰਡ ਤੇ ਖੇਤ ਅਜੇ ਵੀ ਉੱਚ ਪੱਧਰ ਕਾਰਨ ਸੁਰੱਖਿਅਤ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਦਰਿਆ ਦਾ ਪਾਣੀ ਦਾ ਪੱਧਰ ਵਧਦਾ ਹੈ ਤਾਂ ਪਿੰਡ ਚ ਵੀ ਪਾਣੀ ਦਾਖਲ ਹੋਣ ਦੀ ਸੰਭਾਵਨਾ ਹੈ। ਪਰ ਬੰਨ੍ਹ ਨੂੰ ਬਚਾਉਣ ਲਈ ਕਈ ਪਿੰਡਾਂ ਦੇ ਨੌਜਵਾਨ ਰਾਹਤ ਕਾਰਜਾਂ ਚ ਲੱਗੇ ਹੋਏ ਹਨ।

 

Previous articleਚੱਲਦੇ ਆਟੋ ‘ਚ ਲੁੱਟ ਦੀ ਕੋਸ਼ਿਸ਼, ਮਹਿਲਾ ਦੀ ਬਹਾਦਰੀ ਨਾਲ ਫੜੇ ਗਏ ਲੁਟੇਰੇ
Next articleGovernor Kataria ਨੇ ਜਾਣਿਆ ਸੀਐਮ ਮਾਨ ਦਾ ਹਾਲ, ਬੋਲੇ- ਕੇਂਦਰ ਸਰਕਾਰ ਨੇ ਦਿੱਤਾ ਟੋਕਣ, 100% ਦਿੱਤੀ ਜਾਵੇਗੀ ਹੋਰ ਮਦਦ

LEAVE A REPLY

Please enter your comment!
Please enter your name here