Home latest News Australia ‘ਚ ਲਾਈਵ ਸ਼ੋਅ ਦੌਰਾਨ Punjabi Singer ‘ਤੇ ਹਮਲਾ, ਇਕ ਪ੍ਰਸ਼ੰਸਕ...

Australia ‘ਚ ਲਾਈਵ ਸ਼ੋਅ ਦੌਰਾਨ Punjabi Singer ‘ਤੇ ਹਮਲਾ, ਇਕ ਪ੍ਰਸ਼ੰਸਕ ਨੇ ਸਟੇਜ ‘ਤੇ ਚੜ੍ਹ ਕੇ ਫੜਿਆ ਗਲ਼ਾ

3
0

New South Wales ‘ਚ ਹੋਏ ਇਸ ਪ੍ਰੋਗਰਾਮ ਨੇ ਪ੍ਰਸ਼ੰਸਕਾਂ ਤੇ ਹਾਜ਼ਰੀਨਾਂ ਨੂੰ ਹੈਰਾਨ ਕਰ ਦਿੱਤਾ।

Australia ‘ਚ ਲਾਈਵ ਪ੍ਰਦਰਸ਼ਨ ਦੌਰਾਨ ਪੰਜਾਬੀ ਗਾਇਕ ਅਤੇ ਗੀਤਕਾਰ Garry Sandhu ਨੂੰ ਇਕ ਅਣਕਿਆਸੀ ਘਟਨਾ ਦਾ ਸਾਹਮਣਾ ਕਰਨਾ ਪਿਆ। ਜ਼ੁਬਾਨੀ ਝਗੜੇ ਤੋਂ ਬਾਅਦ ਇਕ ਵਿਅਕਤੀ ਨੇ ਸਟੇਜ ‘ਤੇ ਗਾਇਕ ਉੱਪਰ ਹਮਲਾ ਕਰ ਦਿੱਤਾ। ਨਿਊ ਸਾਊਥ ਵੇਲਜ਼ ‘ਚ ਹੋਏ ਇਸ ਪ੍ਰੋਗਰਾਮ ਨੇ ਪ੍ਰਸ਼ੰਸਕਾਂ ਤੇ ਹਾਜ਼ਰੀਨਾਂ ਨੂੰ ਹੈਰਾਨ ਕਰ ਦਿੱਤਾ।

Garry Sandhu  ਦੇ ਸ਼ੋਅ ‘ਚ ਆਏ ਇਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਨੇ ਸਟੇਜ ’ਤੇ ਚੜ੍ਹ ਕੇ ਸੰਧੂ ਦਾ ਗਲਾ ਫੜ ਲਿਆ। ਹਾਲਾਂਕਿ ਮੌਕੇ ‘ਤੇ ਮੌਜੂਦ ਸੰਧੂ ਦੇ ਸੁਰੱਖਿਆ Guard ਤੇ Police ਨੇ ਕਿਸੇ ਤਰ੍ਹਾਂ ਨੌਜਵਾਨ ਨੂੰ ਫੜ ਕੇ ਸਟੇਜ ਤੋਂ ਹੇਠਾਂ ਉਤਾਰਿਆ। ਬਾਅਦ ‘ਚ Police ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।

Jalandhar ਦੇ ਪਿੰਡ ਰੁੜਕਾ ਕਲਾਂ ਦੇ ਰਹਿਣ ਵਾਲੇ ਹਨ ਸੰਧੂ

Punjabi singer Gary Sandhu ਨੇ ਕਈ ਸੁਪਰਹਿੱਟ ਗੀਤ ਦਿੱਤੇ ਹਨ। ਉਹ ਮੂਲ ਰੂਪ ‘ਚ Jalandhar  ਦੇ ਪਿੰਡ ਰੁੜਕਾ ਕਲਾਂ ਦੇ ਰਹਿਣ ਵਾਲੇ ਹਨ। ਹਾਲਾਂਕਿ, ਉਹ ਮੌਜੂਦਾ ਸਮੇਂ ਯੂਕੇ ‘ਚ ਰਹਿੰਦੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਸੰਧੂ ਦੇ 50 ਲੱਖ ਤੋਂ ਵੱਧ ਫਾਲੋਅਰਜ਼ ਹਨ।

 

Previous articleJalandhar’ਚ ਝੋਨੇ ਦੀਆਂ ਬੋਰੀਆਂ ਨਾਲ ਭਰਿਆ Overload Truck ਕਾਰ ‘ਤੇ ਡਿੱਗਿਆ
Next articleShiromani Akali Dal ਨੂੰ ਝਟਕਾ ! NK Sharma ਨੇ ਦਿੱਤਾ ਮੁਢਲੀ Membership ਤੋਂ ਅਸਤੀਫ਼ਾ

LEAVE A REPLY

Please enter your comment!
Please enter your name here