Home Crime ਗੁਪਤ ਸੂਚਣਾ ਮਿਲਣ ‘ਤੇ Moga Police ਦੀ ਕਾਰਵਾਈ : ਗਊਆਂ ਦਾ... CrimeDeshlatest NewsPanjab ਗੁਪਤ ਸੂਚਣਾ ਮਿਲਣ ‘ਤੇ Moga Police ਦੀ ਕਾਰਵਾਈ : ਗਊਆਂ ਦਾ ਭਰਿਆ ਕੈਂਟਰ ਫੜਿਆ By admin - December 2, 2024 39 0 FacebookTwitterPinterestWhatsApp Focal Point Chowki ਦੇ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਜੋ ਉਨ੍ਹਾਂ ਵੱਲੋਂ ਇੱਕ ਕੈਂਟਰ ਡਰਾਈਵਰ ਫੜਿਆ ਗਿਆ ਹੈ Police ਚੌਂਕੀ ਮੋਗਾ ਨੇ ਅੱਜ ਸਵੇਰੇ ਗਊਆਂ ਦਾ ਭਰਿਆ ਟਰੱਕ ਫੜਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਊ ਸੁਰਕਸ਼ਾ ਸੇਵਾ ਦਲ ਪੰਜਾਬ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਉਨ੍ਹਾਂ ਨੂੰ ਗੁਪਤ ਸੂਚਣਾ ਮਿਲਣ ਤੇ ਉਨ੍ਹਾਂ ਨੇ ਮੋਗਾ ਦੇ ਕੰਟਰੋਲ ਰੂਮ ਤੇ ਫੋਨ ਕੀਤਾ ਕਿ ਇੱਕ ਗਊਆਂ ਦਾ ਭਰਿਆ ਟਰੱਕ ਕੋਟਪੂਰਾ ਵੱਲੋਂ ਆ ਰਿਹਾ ਹੈ। ਇਸ ਤੇ ਕਾਰਵਾਈ ਕਰਦਿਆਂ ਮੋਗਾ ਪੁਲਿਸ ਦੇ ਮੁਲਾਜ਼ਮ ਅਲਰਟ ਹੋ ਕੇ ਪੁਲਿਸ ਦੀਆਂ ਤਿੰਨ ਗੱਡੀਆਂ ਲਗਾਈਆਂ ਗਈਆਂ ਅਤੇ ਉਹ ਕੈਂਟਰ ਪੁਲਿਸ ਮੁਲਾਜ਼ਮਾਂ ਨੂੰ ਫੇਡ ਮਾਰਦਾ ਹੋਇਆ ਅਜੀਤਵਾਲ ਪਹੁੰਚਿਆ ਤਾਂ ਕਾਬੂ ਕੀਤਾ। ਇਸ ਸਬੰਧੀ ਫੋਕਲ ਪੁਆਇੰਟ ਚੌਂਕੀ ਦੇ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਜੋ ਉਨ੍ਹਾਂ ਵੱਲੋਂ ਇੱਕ ਕੈਂਟਰ ਡਰਾਈਵਰ ਫੜਿਆ ਗਿਆ ਹੈ ਇਸ ਕੈਂਟਰ ਵਿੱਚ 10 ਦੇ ਕਰੀਬ ਗਊਆਂ ਹਨ ਅਤੇ ਇਹ ਡਰਾਈਵਰ ਰਾਮਪੁਰੇ ਤੋਂ ਹੁੰਦਾ ਹੋਇਆ ਕੋਟਪੂਰਾ ਸਾਈਡ ਤੋਂ ਆ ਰਿਹਾ ਸੀ ਅਤੇ ਇਸ ਦੇ ਸਾਡੇ ਮੁਲਾਜ਼ਮ ਜਦ ਮਗਰ ਲੱਗੇ ਤਾਂ ਇਹ ਮੁਲਾਜ਼ਮਾ ਦੇ ਗੱਡੀ ਨੂੰ ਫੇਟ ਮਾਰਦਾ ਹੋਇਆ ਅੱਗੇ ਲੰਘ ਗਿਆ, ਜਿਸ ਵਿੱਚ ਉਨਾਂ ਦੇ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ, ਜਿਨਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਪੁੱਛਗਿਛ ਕੀਤੀ ਜਾਵੇਗੀ ਕਿ ਇਹ ਕਿੰਨੇ ਸਮੇਂ ਤੋਂ ਇਹ ਗਊਆਂ ਵੇਚਣ ਦਾ ਧੰਦਾ ਕਰਦੇ ਆ ਰਹੇ ਹਨ।