Home latest News ਸਰਕਾਰੀ ਹਸਪਤਾਲਾਂ ‘ਚ ਤੈਨਾਤ ਕੀਤੇ ਜਾਣਗੇ ਸੁਰੱਖਿਆ ਗਾਰਡ, ਵੱਧ ਰਹੇ ਹਨ ਡਾਕਟਰਾਂ... latest NewsPanjab ਸਰਕਾਰੀ ਹਸਪਤਾਲਾਂ ‘ਚ ਤੈਨਾਤ ਕੀਤੇ ਜਾਣਗੇ ਸੁਰੱਖਿਆ ਗਾਰਡ, ਵੱਧ ਰਹੇ ਹਨ ਡਾਕਟਰਾਂ ਨਾਲ ਕੁੱਟਮਾਰ ਦੇ ਮਾਮਲੇ By admin - October 7, 2025 60 0 FacebookTwitterPinterestWhatsApp ਇਸ ਮਹੀਨੇ ਦੇ ਅੰਤ ਤੱਕ ਸਾਰੀ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ। ਪੰਜਾਬ ‘ਚ ਸਰਕਾਰੀ ਹਸਪਤਾਲਾਂ ‘ਚ ਡਾਕਟਰਾਂ ਤੇ ਸਿਹਤ ਮੁਲਾਜ਼ਮਾਂ ਨਾਲ ਹੋਣ ਵਾਲੀ ਕੁੱਟਮਾਰ ‘ਤੇ ਰੋਕ ਲਗਾਉਣ ਲਈ ਸਰਕਾਰ ਨੇ ਨਵੀਂ ਪਹਿਲਕਦਮੀ ਕੀਤੀ ਹੈ। ਸਰਕਾਰ ਨੇ ਪਾਇਲਟ ਪ੍ਰਜੈਕਟ ਦੇ ਤਹਿਤ 23 ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ‘ਚ 200 ਸਿਕਓਰਿਟੀ ਗਾਰਡਾਂ ਨੂੰ ਤੈਨਾਤ ਕਰਨ ਦਾ ਫੈਸਲਾ ਕੀਤਾ ਹੈ। ਇਹ ਤੈਨਾਤੀ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਦੇ ਤਹਿਤ ਕੀਤੀ ਜਾਵੇਗੀ। ਇਸ ਮਹੀਨੇ ਦੇ ਅੰਤ ਤੱਕ ਸਾਰੀ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ। ਜੇਕਰ ਇਹ ਪ੍ਰੋਜੈਕਟ ਕਾਮਯਾਬ ਰਹਿੰਦਾ ਹੈ ਤਾਂ ਹੋਰ ਹਸਪਤਾਲਾਂ ‘ਚ ਵੀ ਇਸ ਨੂੰ ਲਾਗੂ ਕੀਤਾ ਜਾਵੇਗਾ। ਇਸ ਫੈਸਲੇ ਤੋਂ ਬਾਅਦ ਡਾਕਟਰਾਂ ਤੇ ਸਿਹਤ ਸਬੰਧੀ ਮਾਮਲਿਆਂ ਨਾਲ ਜੁੜੇ ਮੁਲਾਜ਼ਮਾਂ ਨੇ ਰਾਹਤ ਦਾ ਸਾਹ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਸਾਡੀ ਸੁਰੱਖਿਆ ਵਧੇਗੀ। ਪੰਜਾਬ ਦੇ ਸਰਕਾਰੀ ਹਸਪਤਾਲਾਂ ‘ਚ ਡਾਕਟਰਾਂ ਦੇ ਨਾਲ ਐਮਰਜੈਂਸੀ ‘ਚ ਕੁੱਟਮਾਰ ਦੇ ਮਾਮਲੇ ਵੱਧਦੇ ਜਾ ਰਹੇ ਹਨ। ਜੇਕਰ ਬੀਤੇ ਦੋ ਸਾਲਾਂ ਦੀ ਗੱਲ ਕਰੀਏ ਤਾਂ ਡਾਕਟਰਾਂ ਦੇ ਨਾਲ ਕੁੱਟਮਾਰ ਦੇ 80 ਮਾਮਲੇ ਸਾਹਮਣੇ ਆ ਚੁੱਕੇ ਹਨ। ਹਰ 10ਵੇਂ ਦਿਨ ਕੋਈ ਨਾ ਕੋਈ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸਥਿਤੀ ਮੁਹਾਲੀ ਵਰਗੇ ਜ਼ਿਲ੍ਹਿਆਂ ‘ਚ ਵੀ ਆ ਚੁੱਕੀ ਹੈ। ਇਸ ਕਾਰਨ ਕਈ ਵਾਰ ਤਾਂ ਡਾਕਟਰ ਆਪਣਾ ਕੰਮ ਵੀ ਨਹੀਂ ਕਰ ਪਾਉਂਦੇ ਹਨ। ਪਿਛਲੇ ਸਾਲ ਸਤੰਬਰ ‘ਚ ਜਦੋਂ ਡੇਰਾਬੱਸੀ ਤੇ ਜਲੰਧਰ ‘ਚ ਡਾਕਟਰਾਂ ਨਾਲ ਕੁੱਟਮਾਰ ਹੋਈ ਸੀ ਤਾਂ ਉਸ ਸਮੇਂ ਡਾਕਟਰਾਂ ਨੇ ਹੜਤਾਲ ਕਰ ਦਿੱਤੀ ਸੀ। ਡਾਕਟਰਾਂ ਨੇ ਸੁਰੱਖਿਆ ਦਾ ਮੁੱਦਾ ਚੁੱਕਿਆ ਸੀ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਸਾਰੇ ਜ਼ਿਲ੍ਹਿਆਂ ‘ਚ ਹੈਲਥ ਸਿਕਓਰਿਟੀ ਬੋਰਡ ਵੱਲੋਂ ਮੈਡਿਕਲ ਸੰਸਥਾਨਾਂ ‘ਚ ਸਿਕਓਰਿਟੀ ਆਡਿਟ ਕੀਤਾ ਜਾਵੇਗਾ। ਦੱਸ ਦੇਈਏ ਕਿ ਹਸਪਤਾਲਾਂ ‘ਚ ਉਨ੍ਹਾਂ ਥਾਂਵਾਂ ਦੀ ਪਹਿਚਾਣ ਕਰਨ ਦੇ ਹੁਕਮ ਦਿੱਤੇ ਗਏ ਸਨ, ਜਿੱਥੇ ਅਜਿਹੀਆਂ ਘਟਨਾਵਾਂ ਜ਼ਿਆਦਾ ਵਾਪਰ ਰਹੀਆਂ ਸਨ। ਇਸ ਤੋਂ ਬਾਅਦ ਐਮਰਜੈਂਸੀ ਵਾਰਡਾਂ ‘ਚ ਕੈਮਰੇ ਵੀ ਲਗਾਏ ਗਏ ਸਨ, ਪਰ ਗਾਰਡਾਂ ਦੀ ਤੈਨਾਤੀ ਫੰਡਾਂ ‘ਚ ਕਮੀ ਕਾਰਨ ਨਹੀ ਹੋ ਪਾ ਰਹੀ ਸੀ। ਉੱਥੇ ਹੀ, ਹੁਣ ਇਨ੍ਹਾਂ ਸਿਕਓਰਿਟੀ ਗਾਂਰਡਾਂ ਦੀ ਨਿਯੁਕਤੀ 31 ਮਾਰਚ 2026 ਤੱਕ ਕੀਤੀ ਜਾਵੇਗੀ। ਇਨ੍ਹਾਂ ਮੁਲਾਜ਼ਮਾਂ ਦਾ ਭੁਗਤਾਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਅਧੀਨ ਚੱਲ ਰਹੀ ਸਕੀਮ ਤਹਿਤ ਕੀਤਾ ਜਾਵੇਗਾ।