Home Desh Diljit Dusanjh ਨੂੰ ਹਦਾਇਤ, Patiala Pag ਵਰਗੇ ਨਾ ਗਾਉਣਾ ਗੀਤ, ਜਾਣੋਂ Notice...

Diljit Dusanjh ਨੂੰ ਹਦਾਇਤ, Patiala Pag ਵਰਗੇ ਨਾ ਗਾਉਣਾ ਗੀਤ, ਜਾਣੋਂ Notice ਚ ਹੋਰ ਕੀ ਕੁੱਝ ਹੈ ?

118
0

Commission ਵੱਲੋਂ Diljit ਨੂੰ ਦਿੱਤੀ ਗਈ ਹਦਾਇਤ ਵਿੱਚ ਹਵਾਲਾ ਦਿੱਤਾ ਗਿਆ ਹੈ

ਪੰਜਾਬੀ ਗਾਇਕ Diljit Dusanjh ਇਨ੍ਹੀਂ ਦਿਨੀਂ ਆਪਣੇ ਦਿਲ-ਲੁਮੀਨਾਤੀ ਟੂਰ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਸ ਦੇ ਨਾਲ ਹੀ ਚਾਈਲਡ ਰਾਈਟਸ ਪ੍ਰੋਟੈਕਸ਼ਨ ਕਮਿਸ਼ਨ ਨੇ 14 ਦਸੰਬਰ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੇ ਦਿਲਜੀਤ ਦੇ ਕੰਸਰਟ ਤੋਂ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ।
ਕਮਿਸ਼ਨ ਨੇ ਸਮਾਰੋਹ ਦੇ ਪ੍ਰਬੰਧਕਾਂ ਅਤੇ ਦਿਲਜੀਤ ਨੂੰ ਪਟਿਆਲਾ ਪੈੱਗ, 5 ਤਾਰਾ ਠੇਕਾ ਅਤੇ ਕੇਸ ਵਰਗੇ ਗੀਤਾਂ ਨੂੰ ਤੋੜ ਮਰੋੜ ਕੇ ਵੀ ਨਾ ਗਾਉਣ ਦੀ ਹਦਾਇਤ ਕੀਤੀ ਹੈ। ਨਾਲ ਹੀ ਛੋਟੇ ਬੱਚਿਆਂ ਨੂੰ ਸਟੇਜ ‘ਤੇ ਨਾ ਬੁਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਮਾਮਲਾ ਐਸੋਸੀਏਟ ਪ੍ਰੋਫੈਸਰ ਪੰਡਿਤਧਰੇਨਵਰ ਨੇ ਉਠਾਇਆ ਸੀ।
ਕਮਿਸ਼ਨ ਵੱਲੋਂ ਦਿਲਜੀਤ ਨੂੰ ਦਿੱਤੀ ਗਈ ਹਦਾਇਤ ਵਿੱਚ ਹਵਾਲਾ ਦਿੱਤਾ ਗਿਆ ਹੈ ਕਿ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੇ ਅਨੁਸਾਰ, ਬਾਲਗਾਂ ਨੂੰ 140 ਡੀਬੀ ਤੋਂ ਵੱਧ ਆਵਾਜ਼ ਦੇ ਦਬਾਅ ਦੇ ਪੱਧਰ ਦੇ ਸੰਪਰਕ ਵਿੱਚ ਨਹੀਂ ਆਉਣਾ ਚਾਹੀਦਾ ਹੈ। ਬੱਚਿਆਂ ਲਈ ਇਹ ਪੱਧਰ 120 ਡੀਬੀ ਤੱਕ ਘਟਾ ਦਿੱਤਾ ਗਿਆ ਹੈ। ਅਜਿਹੇ ‘ਚ ਲਾਈਵ ਸ਼ੋਅ ਦੌਰਾਨ ਬੱਚਿਆਂ ਨੂੰ ਸਟੇਜ ‘ਤੇ ਨਾ ਬੁਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਸ਼ਰਾਬ ਨਾਲ ਸਬੰਧਿਤ ਗੀਤ ਨਾ ਗਾਉਣ ਦੀ ਹਦਾਇਤ

ਕਮਿਸ਼ਨ ਨੇ ਉਨ੍ਹਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਪਟਿਆਲਾ ਪੈਗ, 5 ਤਾਰਾ, ਕੇਸ ਆਦਿ ਗੀਤਾਂ ਨੂੰ ਤੋੜ ਮਰੋੜ ਕੇ ਵੀ ਗਾਉਣ ਤੋਂ ਗੁਰੇਜ਼ ਕਰਨ ਲਈ ਕਿਹਾ। ਕਿਉਂਕਿ ਉਨ੍ਹਾਂ ਵਿਚ ਸ਼ਰਾਬ, ਨਸ਼ੇ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਸ਼ਬਦ ਵਰਤੇ ਗਏ ਸਨ। ਇਹ ਗੀਤ ਸੰਵੇਦਨਸ਼ੀਲ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੇ ਹਨ।
ਪ੍ਰਬੰਧਕਾਂ ਨੂੰ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਨਾ ਦਿੱਤੀ ਜਾਵੇ, ਜੋ ਕਿ ਜੇਜੇ ਐਕਟ ਅਤੇ ਕਾਨੂੰਨ ਦੀਆਂ ਹੋਰ ਧਾਰਾਵਾਂ ਤਹਿਤ ਸਜ਼ਾਯੋਗ ਹੈ।

ਇਸ ਤੋਂ ਪਹਿਲਾਂ ਵੀ ਆਇਆ ਸੀ ਮਾਮਲਾ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਅਸਿਸਟੈਂਟ ਪ੍ਰੋਫੈਸਰ ਪੰਡਿਤਰਾਓ ਨੇ ਗਾਇਕ ਦਿਲਜੀਤ ਦੁਸਾਂਝ ਖਿਲਾਫ ਤੇਲੰਗਾਨਾ ਸਰਕਾਰ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ‘ਤੇ ਜ਼ਿਲ੍ਹਾ ਬਾਲ ਕਲਿਆਣ ਅਧਿਕਾਰੀ, ਤੇਲੰਗਾਨਾ ਨੇ ਬੱਚਿਆਂ ਨੂੰ ਸਟੇਜ ‘ਤੇ ਨਾ ਬੁਲਾਉਣ ਅਤੇ ਸ਼ਰਾਬ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਉਣ ਲਈ ਨੋਟਿਸ ਵੀ ਜਾਰੀ ਕੀਤਾ ਸੀ।
ਗਾਇਕ ਦਿਲਜੀਤ ਦੁਸਾਂਝ ਨੇ ਨੋਟਿਸ ਦੀ ਪਾਲਣਾ ਕਰਦਿਆਂ ਬੱਚਿਆਂ ਨੂੰ ਸਟੇਜ ‘ਤੇ ਨਹੀਂ ਬੁਲਾਇਆ, ਹਾਲਾਂਕਿ ਉਨ੍ਹਾਂ ਨੇ ਪਟਿਆਲਾ ਪੈੱਗ, 5 ਤਾਰਾ ਠੇਕੇ ਅਤੇ ਕੇਸ ਵਰਗੇ ਗੀਤ ਗਾਏ, ਸ਼ਬਦਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ। ਜਿਸ ਤੋਂ ਬਾਅਦ ਇਸ ਵਾਰ ਵੀ ਉਨ੍ਹਾਂ ਨੂੰ ਵਿਅੰਗਮਈ ਢੰਗ ਨਾਲ ਨਾ ਗਾਉਣ ਲਈ ਕਿਹਾ ਗਿਆ।
Previous articleDelhi Elections ਤੋਂ ਪਹਿਲਾਂ Manish Sisodia ਨੂੰ ਵੱਡੀ ਰਾਹਤ, ਜ਼ਮਾਨਤ ਦੀਆਂ ਸ਼ਰਤਾਂ ‘ਚ ਮਿਲੀ ਢਿੱਲ
Next article2011 World Cup ਜਿੱਤਣ ਤੋਂ ਬਾਅਦ Yuvraj Singh ਹੀਰੋ ਤੋਂ ਵਿਲੇਨ ਕਿਉਂ ਬਣੇ?

LEAVE A REPLY

Please enter your comment!
Please enter your name here