Home Desh Jalandhar ਨਗਰ ਨਿਗਮ ਚੋਣਾਂ ਲਈ ਭਲਕੇ ਵੋਟਿੰਗ, 176 ਸੰਵੇਦਨਸ਼ੀਲ ਅਤੇ 6 ਅਤਿ... Deshlatest NewsPanjabRajniti Jalandhar ਨਗਰ ਨਿਗਮ ਚੋਣਾਂ ਲਈ ਭਲਕੇ ਵੋਟਿੰਗ, 176 ਸੰਵੇਦਨਸ਼ੀਲ ਅਤੇ 6 ਅਤਿ ਸੰਵੇਦਨਸ਼ੀਲ ਬੂਥਾਂ ‘ਤੇ ਵਧਾਈ ਗਈ ਸੁਰੱਖਿਆ By admin - December 20, 2024 96 0 FacebookTwitterPinterestWhatsApp ਚੋਣਾਂ ਕਰਵਾਉਣ ਲਈ ਪੁਲਿਸ ਦੇ 1200 ਤੋਂ ਵੱਧ ਮੁਲਾਜ਼ਮ ਤਾਇਨਾਤ ਹੋਣਗੇ ਜਲੰਧਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਸੁਰੱਖਿਆ ਲਈ ਕਮਿਸ਼ਨਰੇਟ ਪੁਲਿਸ ਵੱਲੋਂ 2000 ਦੇ ਕਰੀਬ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਤਾਂ ਜੋ ਚੋਣਾਂ ਅਮਨ-ਅਮਾਨ ਨਾਲ ਕਰਵਾਈਆਂ ਜਾ ਸਕਣ। ਨਗਰ ਨਿਗਮ ਚੋਣਾਂ ਦੌਰਾਨ 176 ਸੰਵੇਦਨਸ਼ੀਲ ਬੂਥ ਐਲਾਨੇ ਗਏ ਹਨ, ਜਿਨ੍ਹਾਂ ਵਿੱਚੋਂ 6 ਅਤਿ ਸੰਵੇਦਨਸ਼ੀਲ ਬੂਥ ਹਨ। ਕੁੱਲ 677 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਪੁਲਿਸ ਨੇ ਹਰੇਕ ਬੂਥ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਰੇ ਬੂਥਾਂ ‘ਤੇ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਸ਼ਹਿਰ ਵਿੱਚ ਸੀਸੀਟੀਵੀ ਵੈਨ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਸਾਰੀ ਪ੍ਰੀਕ੍ਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ। ਜਿਸ ਥਾਂ ‘ਤੇ ਵਿਵਾਦ ਦਾ ਖਤਰਾ ਜ਼ਿਆਦਾ ਹੈ, ਉਸ ਥਾਂ ‘ਤੇ ਜ਼ਿਆਦਾ ਸੁਰੱਖਿਆ ਰੱਖੀ ਗਈ ਹੈ। ਹਰ ਸਬ ਡਿਵੀਜ਼ਨ ਦੇ ਏਸੀਪੀ ਥਾਣਿਆਂ ਦੇ ਐਸਐਸਓਜ਼ ਦੇ ਨਾਲ ਫੀਲਡ ਵਿੱਚ ਹੋਣਗੇ ਅਤੇ ਸ਼ਾਂਤੀ ਬਣਾਈ ਰੱਖਣਗੇ। ਪੁਲਿਸ ਵੱਲੋਂ ਅੱਜ ਵੀ ਵੱਖ-ਵੱਖ ਇਲਾਕਿਆਂ ਵਿੱਚ ਫਲੈਗ ਮਾਰਚ ਕੱਢਿਆ ਜਾਵੇਗਾ ਤਾਂ ਜੋ ਲੋਕਾਂ ਵਿੱਚ ਡਰ ਖਤਮ ਹੋ ਜਾਵੇ। ਦੂਜੇ ਜ਼ਿਲ੍ਹਿਆਂ ਚੋਂ ਆਉਣਗੇ ਪੁਲਿਸ ਮੁਲਾਜ਼ਮ ਪ੍ਰਾਪਤ ਜਾਣਕਾਰੀ ਅਨੁਸਾਰ ਚੋਣਾਂ ਕਰਵਾਉਣ ਲਈ ਪੁਲਿਸ ਦੇ 1200 ਤੋਂ ਵੱਧ ਮੁਲਾਜ਼ਮ ਤਾਇਨਾਤ ਹੋਣਗੇ, ਜੋ ਬਾਹਰਲੇ ਸ਼ਹਿਰਾਂ ਤੋਂ ਆ ਕੇ ਚੋਣਾਂ ਵਿੱਚ ਆਪਣੀ ਡਿਊਟੀ ਨਿਭਾਉਣਗੇ। ਸ਼ਹਿਰ ਵਿੱਚੋਂ ਕੁੱਲ 800 ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਵੱਖ-ਵੱਖ ਟੁਕੜੀਆਂ ਨੂੰ ਸਬ-ਡਵੀਜ਼ਨ ਅਨੁਸਾਰ ਵੰਡਿਆ ਜਾਵੇਗਾ ਅਤੇ ਇਨ੍ਹਾਂ ਦੀ ਨਿਗਰਾਨੀ ਡੀਐਸਪੀ ਰੈਂਕ ਦੇ ਅਧਿਕਾਰੀ ਕਰਨਗੇ। ਇਸ ਤੋਂ ਇਲਾਵਾ ਪੁਲਿਸ ਕੰਟਰੋਲ ਰੂਮ ਨਾਲ ਗਰਾਉਂਡ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਸੰਪਰਕ ਵੀ ਵਧਾਇਆ ਗਿਆ ਹੈ। ਤਾਂ ਜੋ ਕੋਈ ਵੀ ਜਾਣਕਾਰੀ ਤੁਰੰਤ ਮੁਲਾਜ਼ਮਾਂ ਤੱਕ ਪਹੁੰਚਾਈ ਜਾ ਸਕੇ। ਅੱਜ ਭੇਜੀਆਂ ਜਾਣਗੀਆਂ EVM ਮਸ਼ੀਨਾਂ ਭਲਕੇ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਅੱਜ ਸਾਰੇ ਬੂਥਾਂ ‘ਤੇ ਈਵੀਐਮ ਮਸ਼ੀਨਾਂ ਭੇਜ ਦਿੱਤੀਆਂ ਜਾਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਗਮ ਚੋਣਾਂ ਕਰਵਾਉਣ ਲਈ ਕੁੱਲ 677 ਪੋਲਿਸ ਬੂਥ ਬਣਾਏ ਗਏ ਹਨ। ਵੋਟਾਂ ਪੈਣ ਤੋਂ ਬਾਅਦ ਉਥੇ ਵੋਟਾਂ ਦੀ ਗਿਣਤੀ ਵੀ ਕੀਤੀ ਜਾਵੇਗੀ। ਜਿਸ ਤੋਂ ਬਾਅਦ ਨਤੀਜ਼ਿਆਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। EVM ਮਸ਼ੀਨਾਂ ਰਾਹੀਂ ਵੋਟਿੰਗ ਹੋਣ ਕਾਰਨ ਨਤੀਜ਼ੇ ਆਉਣ ਵਿੱਚ ਜ਼ਿਆਦਾ ਦੇਰੀ ਨਹੀਂ ਹੋਵੇਗੀ। ਚੋਣ ਕਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।