ਬਠਿੰਡਾ ਸਰਕਾਰੀ ਹਸਪਤਾਲ ਦੇ ਵਿੱਚ ਬਣੇ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾਕਟਰ ਅਰੁਣ ਬਾਂਸਲ ਨੇ ਕਿਹਾ ਕਿ ਲੜਕੀਆਂ ਵੀ ਨਸ਼ਾ ਛੱਡਣ ਦੀ ਲਈ ਦਵਾਈਆਂ ਲੈ ਰਹੀਆਂ ਹਨ।
ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਦੇ ਵਿਰੁੱਧ ਦੀ ਮੁਹਿੰਮ ਰੰਗ ਲਿਆ ਰਹੀ ਹੈ। ਬਠਿੰਡਾ ਦੇ ਵਿੱਚ ਨਸ਼ਾ ਛੜਾਓ ਕੇਂਦਰ ਵਿੱਚ ਨਸ਼ਾ ਛੱਡਣ ਵਾਲਿਆਂ ਦੀ ਸੰਖਿਆ ਲਗਾਤਰ ਵਧ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ 25 ਤੋਂ 30% ਲੋਕ ਨਸ਼ਾ ਛੱਡ ਰਹੇ ਹਨ। ਨਸ਼ਾ ਛੁਡਾਊ ਕੇਂਦਰਾਂ ਵਿੱਚ ਲੋਕ ਦਾਖਲ ਹੋ ਰਹੇ ਹਨ। ਇਸ ਦਾ ਅਸਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਨਸ਼ੇ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਦਿਖ ਰਿਹਾ ਹੈ। ਫਰਵਰੀ ਮਹੀਨੇ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਹੋਈ ਅਤੇ ਫਰਵਰੀ ਵਿੱਚ ਹੀ ਕਰੀਬ 66 ਮਰੀਜ਼ਾਂ ਨੇ ਨਸ਼ਾ ਛੱਡਣ ਦੇ ਲਈ ਦਾਖਲਾ ਲਿਆ।
ਬਠਿੰਡਾ ਸਰਕਾਰੀ ਹਸਪਤਾਲ ਦੇ ਵਿੱਚ ਬਣੇ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾਕਟਰ ਅਰੁਣ ਬਾਂਸਲ ਨੇ ਕਿਹਾ ਕਿ ਲੜਕੀਆਂ ਵੀ ਨਸ਼ਾ ਛੱਡਣ ਦੀ ਲਈ ਦਵਾਈਆਂ ਲੈ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨਸ਼ਾ ਛੁਡਾਊ ਮੁਹਿੰਮ ਤਹਿਤ ਹਰ ਰੋਜ਼ ਦੋ ਲੜਕੀਆਂ ਆ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਲੜਕੀਆਂ ਲਈ ਵੀ ਆਉਣ ਵਾਲੇ ਦਿਨਾਂ ਵਿੱਚ 30 ਬੈਡਾਂ ਦਾ ਡੀ ਅਡਿਕਸ਼ਨ ਸੈਂਟਰ ਬਣਾਇਆ ਜਾ ਰਿਹਾ ਹੈ।


![Punjab-war-on-drugs-campaign[1]](https://punjabprotv.com/Punjabi/wp-content/uploads/2025/03/Punjab-war-on-drugs-campaign1-640x360.jpg)






