Home Desh Amritsar : ਕੈਬਨਿਟ ਮੰਤਰੀ ਕੁਲਦੀਪ ਸਿੰਘ ਨੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

Amritsar : ਕੈਬਨਿਟ ਮੰਤਰੀ ਕੁਲਦੀਪ ਸਿੰਘ ਨੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

77
0

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਿੰਡ ਸੰਤੂਨੰਗਲ, ਕੰਦੋਵਾਲੀ, ਚੇਤਨਪੁਰਾ ਵਿਖੇ ਥਾਪਰ ਮਾਡਲ ਛੱਪੜ, ਸੋਲਿਡ ਵੇਸਟ ਮੈਨੇਜਮੈਂਟ ਕੰਮਾਂ ਅਤੇ ਗਲੀਆਂ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ।

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਿੰਡ ਸੰਤੂਨੰਗਲ, ਕੰਦੋਵਾਲੀ, ਚੇਤਨਪੁਰਾ ਵਿਖੇ ਥਾਪਰ ਮਾਡਲ ਛੱਪੜ, ਸੋਲਿਡ ਵੇਸਟ ਮੈਨੇਜਮੈਂਟ ਕੰਮਾਂ ਅਤੇ ਗਲੀਆਂ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਵਿਕਾਸ ਦੇ ਕੰਮ ਜੰਗੀ ਪੱਧਰ ਉੱਤੇ ਚੱਲ ਰਹੇ ਹਨ ਅਤੇ ਕਿਸੇ ਵੀ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਅਤੇ ਗਲੀਆਂ ਦਾ ਕੰਮ ਬਕਾਇਆ ਨਹੀਂ ਰਹਿਣ ਦਿੱਤਾ ਜਾਵੇਗਾ। ਪਿੰਡਾ ਨੂੰ ਜਾਂਦੀਆਂ ਸੜਕਾਂ ਵੀ ਛੇਤੀ ਬਣਾਈਆਂ ਜਾ ਰਹੀਆਂ ਹਨ।
ਧਾਲੀਵਾਲ ਨੇ ਕਿਹਾ ਕਿ ਅਜਨਾਲਾ ਇਲਾਕਾ ਲਗਾਤਾਰ ਪਿਛਲੀਆਂ ਸਰਕਾਰਾਂ ਵੱਲੋਂ ਅਣਗੌਲਿਆਂ ਰਿਹਾ ਹੋਣ ਕਾਰਨ ਸਮੁੱਚੇ ਰਾਜ ਨਾਲੋਂ ਪਛੜ ਗਿਆ ਸੀ, ਨੂੰ ਹੁਣ ਰਾਜ ਵਿੱਚ ਇੱਕ ਨੰਬਰ ਦਾ ਹਲਕਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਸਰਪੰਚ ਜਸਬੀਰ ਸਿੰਘ ਜੱਸ ਸੰਤੂਨੰਗਲ, ਸੁਖਪਾਲ ਸਿੰਘ ਰੰਧਾਵਾ, ਸਰਪੰਚ ਰਾਜਾ ਚੇਤਨਪੁਰਾ, ਮੈਂਬਰ ਬਲਰਾਜ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ, ਗੁਰਦਿਆਲ ਸਿੰਘ, ਜਗਬਿੰਦਰ ਸਿੰਘ, ਬਲਵਿੰਦਰ ਸਿੰਘ ਦਲਬੀਰ ਸਿੰਘ ਕੁੱਕ, ਹਰਪਾਲ ਸਿੰਘ, ਜਥੇਦਾਰ ਕੁਲਵੰਤ ਸਿੰਘ, ਮੈਂਬਰ ਹਰਜੀਤ ਸਿੰਘ ਗੋਰਾ, ਮੈਂਬਰ ਤਰਸੇਮ ਸਿੰਘ, ਮੈਂਬਰ ਪ੍ਰਕਾਸ਼ ਸਿੰਘ, ਬਲਵਿੰਦਰ ਸਿੰਘ ਸ਼ਾਹ, ਹਰਜੀਤ ਸਿੰਘ ਜੀਤਾ, ਗੁਰਨਾਮ ਸਿੰਘ, ਅਜਮੇਰ ਸਿੰਘ, ਨਿਸ਼ਾਨ ਸਿੰਘ, ਮੈਂਬਰ ਮਲਕੀਤ ਸਿੰਘ ਹਾਜ਼ਰ ਸਨ।
Previous articleNawanshahr ‘ਚ ਚੱਲੀਆਂ ਗੋਲ਼ੀਆਂ ! ਰੋਟੀ ਖਾ ਕੇ ਸੈਰ ਕਰਨ ਨਿਕਲੇ ਨੌਜਵਾਨ ਨੂੰ ਅਣਪਛਾਤਿਆ ਨੇ ਉਤਾਰਿਆ ਮੌਤ ‘ਤੇ ਘਾਟ
Next articleJalandhar : ਰਮਨ ਅਰੋੜਾ ਖ਼ਿਲਾਫ਼ 150 ਤੋਂ ਵੱਧ ਸ਼ਿਕਾਇਤਾਂ ਵਿਜੀਲੈਂਸ ਕੋਲ ਪੁੱਜੀਆਂ

LEAVE A REPLY

Please enter your comment!
Please enter your name here