Home Desh ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ‘ਚ ਸਭ ਤੋਂ ਵੱਧ ਟੈਕਸ...

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ‘ਚ ਸਭ ਤੋਂ ਵੱਧ ਟੈਕਸ ਦੇਣ ਵਾਲੀਆਂ 5 ਕੰਪਨੀਆਂ ਨੂੰ ਵਿਸ਼ੇਸ਼ ਤੌਰ ‘ਤੇ ਕੀਤਾ ਸਨਮਾਨਿਤ

76
0

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਵਿੱਚ ਸਭ ਨਾਲੋਂ ਵੱਧ ਟੈਕਸ ਦੇਣ ਵਾਲੀਆਂ ਪੰਜ ਕੰਪਨੀਆਂ/ ਵਿਅਕਤੀਆਂ ਨੂੰ ਮੰਗਲਵਾਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਵਿੱਚ ਸਭ ਨਾਲੋਂ ਵੱਧ ਟੈਕਸ ਦੇਣ ਵਾਲੀਆਂ ਪੰਜ ਕੰਪਨੀਆਂ/ ਵਿਅਕਤੀਆਂ ਨੂੰ ਮੰਗਲਵਾਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਵਪਾਰੀ ਕੰਪਨੀਆਂ ਹੁਣ ਇਮਾਨਦਾਰੀ ਨਾਲ ਟੈਕਸ ਅਦਾ ਕਰਨ ਲੱਗੇ ਹਨ, ਜਿਸ ਕਰਕੇ ਸਰਕਾਰ ਦੇ ਖਜ਼ਾਨੇ ਵਿੱਚ 62733 ਕਰੋੜ ਦੀ ਜੀਐਸਟੀ ਕੂਲੈਕਸ਼ਨ ਹੋਈ ਹੈ। ਇਸ ਤੋਂ ਇਲਾਵਾ 10,000 ਕੇਂਦਰ ਸਰਕਾਰ ਤੋਂ ਜੀਐਸਟੀ ਮੁਆਵਜ਼ਾ ਦੇ ਰੂਪ ਵਿੱਚ ਮਿਲੇ ਹਨ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ 8500 ਕਰੋੜ ਰੁਪਏ ਦਾ ਕਰਜ਼ਾ ਲਵੇਗੀ। ਚੀਮਾ ਨੇ ਕਿਹਾ ਕਿ ਕਰਜ਼ਾ ਲੈਣਾ ਕੋਈ ਮਾੜੀ ਗੱਲ ਨਹੀਂ ਹੈ ਇਹ ਭਾਰਤ ਸਰਕਾਰ ਸਮੇਤ ਹੋਰ ਸੂਬੇ ਦੀ ਕਰਜ਼ਾ ਲੈ ਰਹੇ ਹਨ ਪਰ ਪੰਜਾਬ ਸਰਕਾਰ ਨੇ ਕਰਜਾ ਘੱਟ ਵਿਆਜ ਦਰਾਂ ‘ਤੇ ਲੈ ਕੇ ਪਿਛਲੀਆਂ ਸਰਕਾਰਾਂ ਵੱਲੋਂ ਲਏ ਕਰਜੇ ਦੀ ਅਦਾਇਗੀ ਕੀਤੀ ਹੈ।
ਚੀਮਾ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣੇ ਦਫ਼ਤਰ ਅਤੇ ਹੋਰ ਫਰਮਾ ਦੀ ਰਜਿਸਟਰੇਸ਼ਨ ਮੋਹਾਲੀ ਵਿਖੇ ਤਬਦੀਲ ਕਰਵਾਈ ਹੈ ਤਾਂ ਕਿ ਪੰਜਾਬ ਦਾ ਟੈਕਸ ਪੰਜਾਬ ਨੂੰ ਪ੍ਰਾਪਤ ਹੋ ਸਕੇ ਇਸ ਨਾਲ ਸਰਕਾਰ ਨੂੰ 500 ਕਰੋੜ ਰੁਪਏ ਟੈਕਸ ਆਉਣ ਦੀ ਉਮੀਦ ਹੈ।
Previous articleJalandhar : ਰਮਨ ਅਰੋੜਾ ਖ਼ਿਲਾਫ਼ 150 ਤੋਂ ਵੱਧ ਸ਼ਿਕਾਇਤਾਂ ਵਿਜੀਲੈਂਸ ਕੋਲ ਪੁੱਜੀਆਂ
Next articleTakeoff ਤੋਂ ਪਹਿਲਾ ਜਹਾਜ਼ ‘ਚ ਹੋਇਆ ਕੁਝ ਅਜਿਹਾ…ਮਚਿਆ ਹੰਗਾਮਾ; ਰੱਦ ਕਰਨੀ ਪਈ ਉਡਾਣ

LEAVE A REPLY

Please enter your comment!
Please enter your name here