Home Desh ਬਿਕਰਮ ਮਜੀਠੀਆ ਦੀ ਨਿਆਂਇਕ ਹਿਰਾਸਤ ਵਧੀ, ਹੋਰ 14 ਦਿਨ ਜੇਲ੍ਹ ‘ਚ ਰਹਿਣਗੇ...

ਬਿਕਰਮ ਮਜੀਠੀਆ ਦੀ ਨਿਆਂਇਕ ਹਿਰਾਸਤ ਵਧੀ, ਹੋਰ 14 ਦਿਨ ਜੇਲ੍ਹ ‘ਚ ਰਹਿਣਗੇ ਬੰਦ

143
0

ਬਿਕਰਮ ਮਜੀਠੀਆ ਦੀ ਨਿਆਂਇਕ ਹਿਰਾਸਤ ਵਧੀ, 14 ਦਿਨ ਹੋਰ ਜੇਲ੍ਹ ‘ਚ ਰਹਿਣਗੇ ਬੰਦ

ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ 14 ਦਿਨਾਂ ਲਈ ਹੋਰ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਚ ਭੇਜਿਆ ਗਿਆ ਸੀ ਤੇ ਇਸ ਦੀ ਸਮੇ ਸੀਮਾ ਅੱਜ ਖ਼ਤਮ ਹੋ ਰਹੀ ਸੀ। ਇਸ ਤੋਂ ਬਾਅਦ ਅੱਜ ਉਨ੍ਹਾਂ ਦੀ ਮੁਹਾਲੀ ਕੋਰਟ ਚ ਪੇਸ਼ੀ ਹੋਈ, ਜਿੱਥੇ ਮੁਹਾਲੀ ਕੋਰਟ ਨੇ ਉਨ੍ਹਾਂ ਨੂੰ 14 ਦਿਨਾਂ ਦੀ ਹੋਰ ਨਿਆਂਇਕ ਹਿਰਾਸਤ ਚ ਭੇਜ ਦਿੱਤਾ ਹੈ।
ਦੱਸ ਦੇਈਏ ਕਿ ਬਿਕਰਮ ਮਜੀਠੀਆ ਦੀ ਇਹ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਸੀ। ਉਹ ਨਾਭਾ ਜੇਲ੍ਹ ਚ ਬੰਦ ਹਨ। ਵਿਜੀਲੈਂਸ ਬਿਊਰੋ ਨੇ ਉਨ੍ਹਾਂ ਨੂੰ 25 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਮੁਹਾਲੀ ਕੋਰਟ ਚ ਪੇਸ਼ ਕੀਤਾ ਗਿਆ ਤੇ ਮਜੀਠੀਆ ਕੁੱਝ ਦਿਨਾਂ ਲਈ ਵਿਜੀਲੈਂਸ ਦੀ ਰਿਮਾਂਡ ਤੇ ਰਹੇ। ਇਸ ਤੋਂ ਬਾਅਦ ਮੁਹਾਲੀ ਕੋਰਟ ਨੇ ਉਨ੍ਹਾਂ ਨੂੰ ਦੋ ਵਾਰ 14-14 ਦਿਨ ਦੀ ਨਿਆਂਇਕ ਹਿਰਾਸਤ ਚ ਭੇਜਿਆ ਸੀ। ਇਹ ਤੀਸਰੀ ਵਾਰ ਹੈ ਕਿ ਮੁਹਾਲੀ ਕੋਰਟ ਨੇ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਚ ਭੇਜਿਆ ਹੈ।
Previous article22 ਸਾਲਾਂ ‘ਚ ਪਹਿਲੀ ਵਾਰ… ਕੇਐਲ ਰਾਹੁਲ ਨੇ ਇੰਗਲੈਂਡ ‘ਚ ਰਚਿਆ ਇਤਿਹਾਸ, ਦੁਨੀਆ ਦੇ ਸਾਰੇ ਓਪਨਰਾਂ ਨੂੰ ਕੀਤਾ ਫੇਲ੍ਹ
Next articleਰੂਸ ਨੂੰ ਘੇਰਨ ਲਈ ਨਿਕਲੀਆਂ ਅਮਰੀਕੀ ਪਣਡੁੱਬੀਆਂ, ਮੇਦਵੇਦੇਵ ਦੇ ਬਿਆਨ ਤੋਂ ਨਾਰਾਜ਼ ਟਰੰਪ

LEAVE A REPLY

Please enter your comment!
Please enter your name here