Home latest News Honey Singh ਖਿਲਾਫ਼ ਸੀਐਮ ਮਾਨ ਨੂੰ ਸ਼ਿਕਾਇਤ, ਪ੍ਰੋਫੈਸਰ ਬੋਲਿਆ- ਪਹਿਲੇ ਲੱਚਰ...

Honey Singh ਖਿਲਾਫ਼ ਸੀਐਮ ਮਾਨ ਨੂੰ ਸ਼ਿਕਾਇਤ, ਪ੍ਰੋਫੈਸਰ ਬੋਲਿਆ- ਪਹਿਲੇ ਲੱਚਰ ਗਾਣੇ ਹਟਾਓ, ਫ਼ਿਰ ਦਿਓ ਅਵਾਰਡ ਸ਼ੋਅ ‘ਚ ਗਾਉਣ ਦੀ ਇਜਾਜ਼ਤ

67
0

ਪ੍ਰੋਫੈਸਰ ਪੰਡਿਤ ਰਾਵ ਧਰਨੇਵਰ ਨੇ ਕਿਹਾ ਕਿ ਜੇਕਰ ਸਿੰਗਰ ਨੂੰ ਗਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

ਪੰਜਾਬ ਦੇ ਮੁਹਾਲੀ ‘ਚ 23 ਅਗਸਤ ਨੂੰ ਹੋਣ ਜਾ ਰਹੇ ਫਿਲਮ ਫੇਅਰ ਪੰਜਾਬੀ ਅਵਾਰਡ ਤੋਂ ਪਹਿਲਾਂ ਯੋ-ਯੋ ਹਨੀ ਸਿੰਘ ਦੇ ਖਿਲਾਫ਼ ਸੀਐਮ ਭਗਵੰਤ ਨੂੰ ਸ਼ਿਕਾਇਤ ਕੀਤੀ ਗਈ ਹੈ।ਫੈਸਰ ਪੰਡਿਤ ਰਾਵ ਧਰਨੇਵਰ ਨੇ ਸੀਐਮ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਿੰਗਰ ਨੂੰ ਗਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਘੱਟੋਂ-ਘੱਟ ਲਿਖਤੀ ਭਰੋਸਾ ਲਿਆ ਜਾਵੇ ਕਿ ਉਹ ਆਪਣੇ ਸ਼ਰਾਬ, ਨਸ਼ੇ ਤੇ ਮਹਿਲਾਵਾਂ ਨੂੰ ਅਪਮਾਨਿਤ ਕਰਨ ਵਾਲੇ ਯੂਟਿਊਬ ਗੀਤਾਂ ਨੂੰ ਹਟਾ ਦੇਵੇਗਾ। ਜੇਕਰ ਸਿੰਗਰ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਗਾਉਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਨੇ ਪੱਤਰ ‘ਚ ਕਿਹਾ ਹੈ ਕਿ ਤੁਹਾਡੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਗਿਆ ਹੈ, ਉਸ ਨੂੰ ਦੇਖਦੇ ਹੋਏ ਇਹ ਜ਼ਰੂਰੀ ਹੈ।
ਪ੍ਰੋਫੈਸਰ ਪੰਡਿਤ ਰਾਓ ਧਰਨੇਵਰ ਨੇ ਲਿਖਿਆ ਹੈ ਕਿ ਹਨੀ ਸਿੰਘ ਨੇ ਕਈ ਗਾਣਿਆਂ ‘ਚ ਸ਼ਰਾਬ, ਨਸ਼ੇ ਤੇ ਗਨ ਕਲਚਰ ਨੂੰ ਉਤਸ਼ਾਹਿਤ ਕੀਤਾ ਹੈ। ਇੰਨਾਂ ਹੀ ਨਹੀਂ, ਮਹਿਲਾਵਾਂ ਨੂੰ ਅਪਮਾਨਿਤ ਕਰਨ ਵਾਲੇ ਗਾਣੇ ਵੀ ਯੂਟਿਊਬ ‘ਤੇ ਉਪਲੱਬਧ ਹਨ।
ਪੰਜਾਬ ਮਹਿਲਾਂ ਕਮਿਸ਼ਨ ਨੇ ਵੀ ਅਸ਼ਲੀਲ ਸ਼ਬਦਾਵਲੀ ਨੂੰ ਲੈ ਕੇ ਹਨੀ ਸਿੰਘ ਨੂੰ ਨੋਟਿਸ ਭੇਜਿਆ ਸੀ। ਨਾਲ ਹੀ ਉਨ੍ਹਾਂ ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਲਈ ਹੁਕਮ ਦਿੱਤੇ ਗਏ ਹਨ। ਪਰ, ਹੁਣ ਤੱਕ ਹਨੀ ਸਿੰਘ ਨੂੰ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ। ਉੱਥੇ ਹੀ ਕਮਿਸ਼ਨ ਨੇ ਪੁਲਿਸ ਨੂੰ ਵੀ ਇਸ ਮਾਮਲੇ ‘ਚ ਰਿਪੋਰਟ ਦੇਣ ਲਈ ਕਿਹਾ ਸੀ।

ਜਸਬੀਰ ਜੱਸੀ ਨੇ ਵੀ ਕੀਤਾ ਸੀ ਵਿਰੋਧ

ਸਿੰਗਰ ਜਸਬੀਰ ਜੱਸੀ ਵੀ ਹਨੀ ਸਿੰਘ ਦੇ ਵਿਰੋਧ ਚ ਖੁਲ੍ਹ ਕੇ ਸਾਹਮਣੇ ਆਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੋਅ ਕਰਵਾਉਣਾ ਇੱਕ ਚੰਗੀ ਗੱਲ ਹੈ, ਪਰ ਉਹ ਇੱਕ ਗੱਲ ਦਾ ਵਿਰੋਧ ਕਰਦੇ ਹਨ। ਉਨ੍ਹਾਂ ਨੇ ਅਵਾਰਡ ਸ਼ੋਅ ਚ ਹਨੀ ਸਿੰਘ ਦੀ ਪਰਫਾਰਮੈਂਸ ਨੂੰ ਲੈ ਕੇ ਕਿਹਾ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਨਸ਼ਿਆ ਖਿਲਾਫ਼ ਯੁੱਧ ਲੜ ਰਹੀ ਹੈ। ਦੂਜੇ ਪਾਸੇ ਅਜਿਹੇ ਸਿੰਗਰ ਪਰਫਾਰਮ ਕਰਨ ਆ ਰਹੇ ਹਨ, ਜੋ ਨਸ਼ੇ ਨੂੰ ਪਰਮੋਟ ਕਰਦੇ ਹਨ।
ਜਸਬੀਰ ਜੱਸੀ ਨੇ ਕਿਹਾ ਕਿ ਜਿਸ ਨੂੰ ਅਸੀਂ ਸਾਰੀ ਉਮਰ ਕਹਿੰਦੇ ਰਹੇ ਕਿ ਇਸ ਨੇ ਸਾਡਿਆਂ ਬੱਚਿਆਂ ਨੂੰ ਨਸ਼ਿਆਂ ਤੇ ਲਾ ਦਿੱਤਾ, ਨਸ਼ਿਆਂ ਦੇ ਨਾਮ ਯਾਦ ਦਿਵਾ ਦਿੱਤੇ। ਬੱਚਿਆਂ ਨੂੰ ਬਦਮਾਸ਼ੀ ਕਰਨਾ ਸਿਖਾ ਦਿੱਤਾ ਤੇ ਬੱਚਿਆਂ ਨੂੰ ਵੋਡਕਾ ਦਾ ਨਾਮ ਯਾਦ ਕਰਵਾ ਦਿੱਤਾ। ਮੈਨੂੰ ਇਸ ਗੱਲ ਤੋਂ ਦੁੱਖ ਹੈ ਕਿ ਕੀ ਸਾਡੇ ਕੋਲ ਕਲਾਕਾਰ ਖ਼ਤਮ ਹੋ ਗਏ ਹਨ। ਜਸਬੀਰ ਸਿੰਘ ਨੇ ਕਿਹਾ ਕਿ ਉਹ ਪਿੱਛਲੇ 5-7 ਦਿਨਾਂ ਤੋਂ ਜਦੋ-ਜਹਿਦ ਕਰ ਰਹੇ ਸਨ ਕਿ ਇਸ ਮੁੱਦੇ ਤੇ ਬੋਲਣ ਜਾਂ ਨਹੀਂ, ਪਰ ਅੱਜ ਉਨ੍ਹਾਂ ਨੇ ਤੈਅ ਕੀਤਾ ਕਿ ਉਹ ਬੋਲਣਗੇ, ਕਿਉਂਕਿ ਇਹ ਪੰਜਾਬ ਦਾ ਮੁੱਦਾ ਹੈ।
Previous articleਅੰਮ੍ਰਿਤਸਰ ‘ਚ 8 ਤਸਕਰ ਗ੍ਰਿਫ਼ਤਾਰ, ਜੱਗੂ ਨਾਲ ਲਿੰਕ, 8 ਪਿਸਤੌਲਾਂ ਬਰਾਮਦ
Next articleਪੰਜਾਬ ‘ਚ ਅੱਜ ਵੀ ਬਾਰਿਸ਼ ਦਾ ਕੋਈ ਅਲਰਟ ਨਹੀਂ, ਪੌਂਗ ਡੈਮ ਤੋਂ ਆਉਣ ਵਾਲੇ ਵਹਾਅ ਦੇ ਬਰਾਬਰ ਨਿਕਾਸੀ

LEAVE A REPLY

Please enter your comment!
Please enter your name here