Home Desh AAP ਉਮੀਦਵਾਰ ਰਜਿੰਦਰ ਗੁਪਤਾ ਨੇ ਰਾਜ ਸਭਾ ਲਈ ਦਾਖਲ ਕੀਤਾ ਨਾਮਜ਼ਦਗੀ ਪੱਤਰ,...

AAP ਉਮੀਦਵਾਰ ਰਜਿੰਦਰ ਗੁਪਤਾ ਨੇ ਰਾਜ ਸਭਾ ਲਈ ਦਾਖਲ ਕੀਤਾ ਨਾਮਜ਼ਦਗੀ ਪੱਤਰ, ਸੀਐਮ ਮਾਨ ਰਹੇ ਮੌਜੂਦ

61
0

ਪੰਜਾਬ ਵਿਧਾਨ ਸਭਾ ‘ਚ ਬਹੁਮਤ ਨੂੰ ਦੇਖਦੇ ਹੋਏ ਰਾਜਿੰਦਰ ਗੁਪਤਾ ਦਾ ਜਿੱਤਣਾ ਦਾ ਤੈ ਹੈ।

ਪੰਜਾਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਉਮੀਦਵਾਰ ਰਜਿੰਦਰ ਗੁਪਤਾ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਨਾਲ ਮੌਜੂਦ ਰਹੇ। ਇਸ ਮੌਕੇ ਸੀਐਮ ਭਗਵੰਤ ਮਾਨ ਨੇ ਰਜਿੰਦਰ ਗੁਪਤਾ ਦੇ ਕਾਰੋਬਾਰ ਤੇ ਸਮਾਜਸੇਵੀ ਕਾਰਜਾਂ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਗੁਪਤਾ ਪੰਜਾਬ ਦੀ ਆਵਾਜ਼ ਰਾਜ ਸਭਾ ‘ਚ ਚੁੱਕਣਗੇ।
ਪੰਜਾਬ ਵਿਧਾਨ ਸਭਾ ‘ਚ ਬਹੁਮਤ ਨੂੰ ਦੇਖਦੇ ਹੋਏ ਰਾਜਿੰਦਰ ਗੁਪਤਾ ਦਾ ਜਿੱਤਣਾ ਦਾ ਤੈ ਹੈ। ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਅਸ਼ੋਕ ਮਿੱਤਲ, ਸੰਜੀਵ ਅਰੋੜਾ ਤੇ ਵਿਕਰਮਜੀਤ ਸਾਹਨੀ ਤੋਂ ਬਾਅਦ ਰਾਜ ਸਭਾ ‘ਚ ਜਾਣ ਵਾਲੇ ਇਹ ਚੌਥੇ ਕਾਰੋਬਾਰੀ ਹੋਣਗੇ।
ਪੰਜਾਬ ‘ਚ ਰਾਜਸਭਾ ਚੋਣ ਦੇ ਨਾਮਜ਼ਦਗੀ ਦਾਖਲ ਕਰਨ ਦੀ ਆਖਿਰੀ ਤਰੀਕ 13 ਅਕਤੂਬਰ ਹੈ। 14 ਅਕਤੂਬਰ ਨੂੰ ਜਾਂਚ ਤੋਂ ਬਾਅਦ 16 ਅਕਤੂਬਰ ਤੱਕ ਨਾਮ ਵਾਪਸ ਲਏ ਜਾ ਸਕਣਗੇ। 24 ਅਕਤੂਬਰ ਨੂੰ ਵੋਟਿੰਗ ਹੋਵੇਗੀ ਤੇ ਇਸੇ ਦਿਨ ਸ਼ਾਮ ਨੂੰ ਕਾਊਂਟਿੰਗ ਵੀ ਹੋਵੇਗੀ। ਵਿਰੋਧੀ ਧਿਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਨੇ ਅਜੇ ਤੱਕ ਕੋਈ ਉਮੀਦਵਾਰ ਨਹੀਂ ਉਤਾਰਿਆ ਹੈ ਤੇ ਨਾ ਹੀ ਅਜੇ ਤੱਕ ਚੋਣ ਲੜਨ ਨੂੰ ਲੈ ਕੇ ਕੋਈ ਫੈਸਲਾ ਕੀਤਾ ਹੈ।

ਪੰਜਾਬ ਚ 6 ਰਾਜ ਸਭਾ ਮੈਂਬਰ, ਸਾਰੇ ਆਪ ਦੇ

ਪੰਜਾਬ ਚ ਇਸ ਸਮੇਂ 6 ਰਾਜ ਸਭਾ ਮੈਂਬਰ ਹਨ। ਇਹ ਸਾਰੇ ਹੀ ਆਗੂ ਆਪ ਦੇ ਹਨ। ਇਨ੍ਹਾਂ ਚ ਕਾਰੋਬਾਰੀ ਵਿਕਰਮਜੀਤ ਸਿੰਘ ਸਾਹਨੀ, ਸਮਾਜ ਸੇਵੀ ਸੰਤ ਬਲਬੀਰ ਸੀਚੇਵਾਲ, ਆਪ ਆਗੂ ਰਾਘਵ ਚੱਢਾ ਤੇ ਸੰਦੀਪ ਪਾਠਕ, ਸਾਬਕਾ ਕ੍ਰਿਕਟਰ ਹਰਭਜਨ ਸਿੰਘ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਤੇ ਕਾਰੋਬਾਰੀ ਅਸ਼ੋਕ ਮਿੱਤਲ ਸ਼ਾਮਲ ਹਨ।
ਇਸ ਰਾਜ ਸਭਾ ਜ਼ਿਮਨੀ ਚੋਣ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਿੰਦਰ ਗੁਪਤਾ ਦੀ ਜਿੱਤ ਤੈਅ ਹੈ। ਪੰਜਾਬ ਚ ਇਸ ਸਮੇਂ 117 ਵਿਧਾਨ ਸਭਾ ਸੀਟਾਂ ਚੋਂ 93 ਆਮ ਆਦਮੀ ਪਾਰਟੀ ਕੋਲ ਹਨ। ਉੱਥੇ ਹੀ ਕਾਂਗਰਸ ਤੋਂ 16, ਸ਼੍ਰੋਮਣੀ ਅਕਾਲੀ ਦਲ ਕੋਲ 3, ਭਾਜਪਾ ਕੋਲ 2 ਤੇ ਬਹੁਜਨ ਸਮਾਜ ਪਾਰਟੀ ਕੋਲ 1 ਸੀਟ ਹੈ। ਇਸ ਤੋਂ ਇਲਾਵਾ ਇੱਕ ਸੀਟ ਆਜ਼ਾਦ ਵਿਧਾਇਕ ਕੋਲ ਹੈ। ਤਰਨਤਾਰਨ ਦੀ ਸੀਟ ਇਸ ਸਮੇਂ ਖਾਲੀ ਹੈ।
Previous articleNavjot Sidhu ਨੇ ਕੀਤੀ Priyanka Gandhi ਨਾਲ ਮੁਲਾਕਾਤ, CM Mann ਨੇ ਸਾਧਿਆ ਨਿਸ਼ਾਨਾ
Next articleਹਸਪਤਾਲ ਦੀ ਲਾਪਰਵਾਹੀ? ਘੁੰਮਣ ਦਾ ਸਿਰ ਤੇ ਮੋਢੇ ਪੈ ਗਏ ਕਾਲੇ… ਲੱਗੇ ਇਲਜ਼ਾਮ

LEAVE A REPLY

Please enter your comment!
Please enter your name here