Home Desh Punjab ‘ਚ ਗ੍ਰੀਨ ਦੀਵਾਲੀ, ਜਾਣੋ ਕਿੰਨੇ ਸਮੇਂ ਲਈ ਪਟਾਕੇ ਚਲਾਉਣ ਦੀ ਇਜਾਜ਼ਤ Deshlatest NewsPanjab Punjab ‘ਚ ਗ੍ਰੀਨ ਦੀਵਾਲੀ, ਜਾਣੋ ਕਿੰਨੇ ਸਮੇਂ ਲਈ ਪਟਾਕੇ ਚਲਾਉਣ ਦੀ ਇਜਾਜ਼ਤ By admin - October 20, 2025 51 0 FacebookTwitterPinterestWhatsApp ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ ਤਾਂ ਜੋ ਹੁਕਮਾਂ ਦੀ ਪਾਲਣਾ ਸਖ਼ਤੀ ਨਾਲ ਕਰਵਾਈ ਜਾ ਸਕੇ। ਪੰਜਾਬ ਸਰਕਾਰ ਵੱਲੋਂ ਸੋਮਵਾਰ (ਅੱਜ) ਨੂੰ ਦੀਵਾਲੀ ਦੀ ਰਾਤ 8 ਤੋਂ 10 ਵਜੇ ਤੱਕ ਸਿਰਫ਼ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੌਰਾਨ ਭਾਈਚਾਰਕ ਪੱਧਰ ‘ਤੇ ਪਟਾਕੇ ਚਲਾਉਣ ‘ਤੇ ਜ਼ੋਰ ਦਿੱਤਾ ਗਿਆ ਹੈ। ਸਰਕਾਰ ਨੇ ਇਹ ਅਪੀਲ ਇਸ ਲਈ ਕੀਤੀ ਹੈ ਤਾਂ ਜੋ ਪੂਰੇ ਖੇਤਰ ਦੀ ਹਵਾ ਪ੍ਰਦੂਸ਼ਣ ਨਾਲ ਪ੍ਰਭਾਵਿਤ ਨਾ ਹੋਵੇ। ਪ੍ਰਦੂਸ਼ਣ ਦੇ ਹੋਟ-ਸਪੋਟ ਸ਼ਹਿਰਾਂ ‘ਚ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ। ਵਾਤਾਵਰਣ ਵਿਭਾਗ ਇਸ ਨੂੰ ਲੈ ਕੇ ਹੁਕਮ ਜਾਰੀ ਕਰ ਚੁੱਕਾ ਹੈ। ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ ਤਾਂ ਜੋ ਹੁਕਮਾਂ ਦੀ ਪਾਲਣਾ ਸਖ਼ਤੀ ਨਾਲ ਕਰਵਾਈ ਜਾ ਸਕੇ। ਫਾਇਰ ਬ੍ਰਿਗੇਡ ਡਿਪਾਰਟਮੈਂਟ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ। ਦੀਵਾਲੀ ਤੋਂ ਪਹਿਲਾਂ ਪੰਜਾਬ ਦੀ ਹਵਾ ਦੀ ਗੁਣਵੱਤਾ ਵੀ ਖ਼ਰਾਬ ਹੋਣੀ ਸ਼ੁਰੂ ਹੋ ਗਈ ਹੈ। ਬੀਤੇ ਦਿਨ ਬਠਿੰਡਾ ‘ਚ AQI 281 ਦਰਜ ਕੀਤਾ ਗਿਆ। ਪੰਜਾਬ ‘ਚ ਪਟਾਕਿਆਂ ਦੀ ਲੜੀਆਂ ਦੀ ਵਿਕਰੀ ਤੇ ਇਸਤੇਮਾਲ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਸਿਰਫ਼ ਬਾਰਿਅਮ ਸਾਲਟ ਜਾਂ ਐਂਟੀਮਨੀ, ਲਿਥਿਅਮ, ਆਰਸੇਨਿਕ ਵਰਗੇ ਜ਼ਹਿਰੀਲੇ ਤੱਤਾਂ ਤੋਂ ਮੁਕਤ ਗ੍ਰੀਨ ਪਟਾਕਿਆਂ ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਗੁਰਪੁਰਬ, ਕ੍ਰਿਸਮਿਸ ਤੇ ਨਵੇਂ ਸਾਲ ‘ਤੇ ਵੀ ਪਟਾਕੇ ਚਲਾਉਣ ਦੀ ਇਜਾਜ਼ਤ 5 ਨਵੰਬਰ ਗੁਰਪੁਰਬ ਨੂੰ ਸਵੇਰ 4 ਤੋਂ 5 ਵਜੇ ਤੱਕ ਤੇ ਰਾਤ ਨੂੰ 9 ਤੋ 10 ਵਜੇ ਤੱਕ ਪਟਾਕੇ ਚਲਾਉਣ ਦੀ ਵੀ ਇਜਾਜ਼ਤ ਦਿੱਤੀ ਗਈ ਹੈ। ਕ੍ਰਿਸਮਿਸ ਤੇ 25 ਤੇ 26 ਦਸੰਬਰ ਦੀ ਰਾਤ 11.55 ਤੋਂ ਲੈ ਕੇ 12.30 ਵਜੇ ਤੱਕ ਤੇ ਨਵੇਂ ਸਾਲ ਦੇ ਮੌਕੇ ਤੇ ਰਾਤ 11.55 ਤੋਂ 12.30 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਵਾਤਾਵਰਣ ਵਿਭਾਗ ਦੇ ਸਕੱਤਰ ਵੱਲੋਂ ਪਟਾਕਿਆਂ ਨੂੰ ਲੈ ਕੇ ਵਿਸਥਾਰ ਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਮੁਤਾਬਕ ਸੁਪਰੀਮ ਕੋਰਟ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੇ ਆਦੇਸ਼ਾਂ ਤੇ ਸਖ਼ਤ ਰੋਕਥਾਮ ਦੇ ਨਾਲ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਸੂਬੇ ਚ ਪਟਾਕਿਆਂ ਦੀ ਲੜੀਆਂ ਵੇਚਣ ਦੇ ਇਸਤੇਮਾਲ ਕਰਨ ਦੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਜ਼ਹਿਰੀਲੇ ਪਦਾਰਥਾਂ ਤੋਂ ਮੁਕਤ, ਸਿਰਫ਼ ਗ੍ਰੀਨ ਪਟਾਕਿਆਂ ਨੂੰ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ। ਹੁਕਮਾਂ ਨੂੰ ਨਾ ਮੰਨਣ ਵਾਲਿਆਂ ਖਿਲਾਫ਼ ਵਾਤਾਵਰਣ ਸੁਰੱਖਿਆ ਐਕਟ, 1986 ਦੀ ਧਾਰਾ 15 ਅਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 223 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੂਬੇ ਚ ਪ੍ਰਦੂਸ਼ਨ ਦੇ ਹਾਟਸਪੋਟ 9 ਸ਼ਹਿਰਾਂ ਚ ਸਬੰਧਿਤ ਜ਼ਿਲ੍ਹਿਆਂ ਦੇ ਮਜਿਸਟ੍ਰੇਟ ਅਲੱਗ ਤੋਂ ਹੁਕਮ ਜਾਰੀ ਕਰਦੇ ਹੋਏ ਹੋਰ ਪਾਬੰਦੀਆਂ ਲਗਾ ਸਕਦੇ ਹਨ। ਕੇਂਦਰ ਨੇ ਪ੍ਰਦੇਸ਼ ਦੇ 9 ਸ਼ਹਿਰਾਂ ਨੂੰ ਗੈਰ ਪ੍ਰਾਪਤੀ ਸ਼ਹਿਰਾਂ ਦੀ ਸੂਚੀ ਚ ਸ਼ਾਮਲ ਕੀਤਾ ਹੈ। ਗੈਰ ਪ੍ਰਾਪਤੀ ਉਹ ਸ਼ਹਿਰਾਂ ਨੂੰ ਕਹਿੰਦੇ ਹਨ, ਜੋ 5 ਸਾਲ ਦੀ ਮਿਆਦ ਚ ਲਗਾਤਾਰ ਪੱਧਰ ਪੀਐਮ-10 ਦੇ ਲਈ ਰਾਸ਼ਟਰੀ ਵਾਤਾਵਰਣ ਹਵਾ ਗੁਣਵੱਤਾ ਮਿਆਰ ਨੂੰ ਪੂਰਾ ਨਹੀਂ ਕਰਦੇ ਹਨ। ਇਨ੍ਹਾਂ ਵਿੱਚ ਡੇਰਾਬੱਸੀ, ਗੋਬਿੰਦਗੜ੍ਹ, ਜਲੰਧਰ, ਖੰਨਾ, ਲੁਧਿਆਣਾ, ਨਯਾ ਨੰਗਲ, ਪਠਾਨਕੋਟ, ਪਟਿਆਲਾ ਅਤੇ ਅੰਮ੍ਰਿਤਸਰ ਸ਼ਾਮਲ ਹਨ।