Home Desh MP ਚੰਨੀ ਦਾ ਲੋਕ ਸਭਾ ਸਪੀਕਰ ਨੂੰ ਪੱਤਰ, ਰਵਿਦਾਸ ਜਯੰਤੀ ‘ਤੇ ਰਾਸ਼ਟਰੀ...

MP ਚੰਨੀ ਦਾ ਲੋਕ ਸਭਾ ਸਪੀਕਰ ਨੂੰ ਪੱਤਰ, ਰਵਿਦਾਸ ਜਯੰਤੀ ‘ਤੇ ਰਾਸ਼ਟਰੀ ਛੁੱਟੀ ਦੀ ਕੀਤੀ ਮੰਗ

27
0

ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਕੀਤਾ ਹੈ ਕਿ 1 ਫਰਵਰੀ, 2026 ਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਹੈ।

ਜਲੰਧਰ ਦੇ ਮੌਜੂਦਾ ਲੋਕ ਸਭਾ ਮੈਂਬਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ 1 ਫਰਵਰੀ ਨੂੰ ਰਾਸ਼ਟਰੀ ਛੁੱਟੀ ਐਲਾਨਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਰਾਸ਼ਟਰੀ ਛੁੱਟੀ ਦੇ ਐਲਾਨ ਦੀ ਮੰਗ ਕੀਤੀ ਹੈ। ਇਸ ਸਬੰਧ ‘ਚ ਉਨ੍ਹਾਂ ਨੇ ਲੋਕ ਸਭਾ ਸਪੀਕਰ ਨੂੰ ਇੱਕ ਅਧਿਕਾਰਤ ਪੱਤਰ ਲਿੱਖ ਕੇ ਸੰਸਦ ਦੇ ਕੰਮ-ਕਾਜ ‘ਚ ਬਦਲਾਅ ਕਰਨ ਦੀ ਅਪੀਲ ਕੀਤੀ ਹੈ।
ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਕੀਤਾ ਹੈ ਕਿ 1 ਫਰਵਰੀ, 2026 ਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਹੈ, ਪਰ ਇਸੇ ਦਿਨ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾਣਾ ਹੈ। ਉਨ੍ਹਾਂ ਨੇ ਕਿਹਾ ਕਿ ਬਜਟ ਪੇਸ਼ ਹੋਣ ਕਾਰਨ ਸਾਰੇ ਸੰਸਦ ਮੈਂਬਰ ਪਾਰਲੀਮੈਂਟ ‘ਚ ਮੌਜੂਦ ਰਹਿਣਗੇ। ਅਜਿਹੇ ‘ਚ ਇਸ ਧਾਰਮਿਕ ਦਿਵਸ ‘ਤੇ ਪ੍ਰੋਗਰਾਮਾਂ ਤੇ ਸਮਾਰੋਹਾਂ ‘ਚ ਸਾਂਸਦ ਸ਼ਾਮਲ ਨਹੀਂ ਹੋ ਪਾਉਣਗੇ।
ਐਮਪੀ ਚੰਨੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਦਿਨ ਰਾਸ਼ਟਰੀ ਮਹੱਤਵ ਨੂੰ ਦੇਖਦੇ ਹੋਏ ਸ਼ੈਡਿਊਲ ‘ਚ ਜ਼ਰੂਰੀ ਬਦਲਾਅ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ 1 ਫਰਵਰੀ ਨੂੰ ਛੁੱਟੀ ਦਾ ਐਲਾਨ ਕਰੇ ਤਾਂ ਜੋ ਲੋਕ ਤੇ ਜਨ ਪ੍ਰਤੀਨਿਧੀ ਸ਼ਰਧਾਪੂਰਵਕ ਇਹ ਪ੍ਰਕਾਸ਼ ਪੁਰਬ ਬਣਾ ਚੁੱਕੇ ਹਨ।
Previous articleUGC ਦੇ ਨਵੇਂ ਨਿਯਮ ‘ਤੇ ਸੁਪਰੀਮ ਕੋਰਟ ਨੇ ਲਗਾਈ ਰੋਕ, ਕਿਹਾ – ਭਾਸ਼ਾ ਸਪੱਸ਼ਟ ਨਹੀਂ, ਕੇਂਦਰ ਨੂੰ ਕਮੇਟੀ ਬਣਾਉਣ ਦਾ ਆਦੇਸ਼
Next articleChandigarh ਨਗਰ ਨਿਗਮ ‘ਤੇ ਭਾਜਪਾ ਦਾ ਕਬਜ਼ਾ, ਤਿੰਨੋਂ ਹੀ ਅਹੁਦਿਆਂ ‘ਤੇ ਮਿਲੀ ਜਿੱਤ

LEAVE A REPLY

Please enter your comment!
Please enter your name here