Home latest News ਦੁਲਹਨ ਦੀ ਡੋਲੀ ਘਰ ਆਉਣ ਦੇ ਜਸ਼ਨ ਦੌਰਾਨ ਚਲੀਆਂ ਗੋਲੀਆਂ, ਨੱਚਣ ਤੋਂ... latest NewsPanjab ਦੁਲਹਨ ਦੀ ਡੋਲੀ ਘਰ ਆਉਣ ਦੇ ਜਸ਼ਨ ਦੌਰਾਨ ਚਲੀਆਂ ਗੋਲੀਆਂ, ਨੱਚਣ ਤੋਂ ਰੋਕਣ ‘ਤੇ ਭੜਕੇ ਨੌਜਵਾਨ; DJ ਵਾਲੇ ਦੀ ਮੌਤ By admin - February 2, 2026 40 0 FacebookTwitterPinterestWhatsApp ਲੜਕੇ ਨੱਚਦੇ ਹੋਏ ਲੜਕੀਆਂ ਨਾਲ ਬਦਸਲੂਕੀ ਕਰ ਰਹੇ ਸਨ ਤਾਂ ਇਸ ਦਾ ਪਰਿਵਾਰ ਨੇ ਇਤਰਾਜ਼ ਜਤਾਇਆ। ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਆਹ ਦੇ ਪ੍ਰੋਗਰਾਮ ਦੌਰਾਨ ਕੁੱਝ ਬਦਮਾਸ਼ਾਂ ਨੇ ਗੋਲੀਬਾਰੀ ਕੀਤੀ। ਇਸ ਘਟਨਾ ‘ਚ ਇੱਕ ਡੀਜੀ ਵਾਲੇ ਦੀ ਮੌਤ ਹੋ ਗਈ। ਇਹ ਪੂਰੀ ਘਟਨਾ ਉਸ ਸਮੇਂ ਵਾਪਰੀ ਜਦੋਂ ਲਾੜੀ ਦੀ ਡੋਲੀ ਘਰ ‘ਚ ਆਈ। ਦਰਅਸਲ, ਫਾਜ਼ਿਲਕਾ ਦੇ ਜਲਾਲਾਬਾਦ ਦਾ ਇੱਕ ਪਰਿਵਾਰ ਵਿਆਹ ਦਾ ਜਸ਼ਨ ਮਨਾ ਰਿਹਾ ਸੀ। ਵਿਆਹ ਤੋਂ ਬਾਅਦ ਪਰਿਵਾਰ ਡੋਲੀ ਲੈ ਕੇ ਘਰ ਪਹੁੰਚਿਆ। ਨਵੀਂ ਵਿਆਹੀ ਦੁਲਹਨ ਘਰ ਆਉਣ ‘ਤੇ ਪਰਿਵਾਰਕ ਮੈਂਬਰ ਦੀਆਂ ਲੜਕੀਆਂ ਨੱਚ ਰਹੀਆਂ ਸਨ। ਇਸ ਦੌਰਾਨ ਮੁਹੱਲੇ ਦੇ ਲੜਕੇ ਵੀ ਆ ਕੇ ਨੱਚਣ ਲੱਗ ਪਏ, ਉਹ ਲੜਕੀਆਂ ਤੋਂ ਨੋਟ ਵਾਰ ਕੇ ਸੁੱਟਣ ਲੱਗ ਪਏ। ਜਾਣਕਾਰੀ, ਮੁਤਾਬਕ ਲੜਕਿਆਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਨ੍ਹਾਂ ਨੂੰ ਵੀ ਵਿਆਹ ਦਾ ਸੱਦਾ ਮਿਲਿਆ ਹੋਇਆ ਸੀ। ਇਸ ਦੌਰਾਨ ਜਦੋਂ ਲੜਕੇ ਨੱਚਦੇ ਹੋਏ ਲੜਕੀਆਂ ਨਾਲ ਬਦਸਲੂਕੀ ਕਰ ਰਹੇ ਸਨ ਤਾਂ ਇਸ ਦਾ ਪਰਿਵਾਰ ਨੇ ਇਤਰਾਜ਼ ਜਤਾਇਆ। ਲੜਕਿਆਂ ਨੂੰ ਨੱਚਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗੁੱਸੇ ‘ਚ ਆ ਗਏ। ਇਸ ਤੋਂ ਉਨ੍ਹਾਂ ਨੇ ਆਪਣੇ ਕੁੱਝ ਦੋਸਤਾਂ ਨੂੰ ਬੁਲਾਇਆ। ਉਨ੍ਹਾਂ ਨੇ ਗੱਡੀਆਂ ਦੀ ਤੋੜ-ਫੋੜ ਕੀਤੀ ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ‘ਚ ਇੱਕ ਡੀਜੀ ਵਾਲਿਆਂ ਨਾਲ ਆਏ ਨੌਜਵਾਨ ਦੇ ਗੋਲੀ ਲੱਗ ਗਈ। ਜ਼ਖ਼ਮੀ ਨੌਜਵਾਨ ਨੂੰ ਇਲਾਜ਼ ਦੇ ਲਈ ਜਲਾਲਾਬਾਦ ਸਿਵਲ ਹਸਪਤਾਲ ‘ਚ ਲਿਜਾਇਆ ਗਿਆ। ਹਾਲਤ ਗੰਭੀਰ ਦੇਖਦੇ ਹੋਏ, ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ, ਜਿੱਥੇ ਅੱਜ ਸਵੇਰੇ ਉਸ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ‘ਤੇ, ਪੁਲਿਸ ਮੌਕੇ ‘ਤੇ ਪਹੁੰਚੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਘਟਨਾ ਰਾਤ 10:00 ਵਜੇ ਦੇ ਕਰੀਬ ਵਾਪਰੀ, ਜਿਸ ਤੋਂ ਬਾਅਦ ਬਦਮਾਸ਼ ਫ਼ਰਾਰ ਹੋ ਗਏ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਕਾਤਲਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਪੁਲਿਸ ਸਬੂਤਾਂ ਦੀ ਜਾਂਚ ਕਰ ਰਹੀ ਹੈ ਕਿ ਗੋਲੀ ਕਿਸ ਹਥਿਆਰ ਤੋਂ ਚਲਾਈ ਗਈ। ਪੁਲਿਸ ਪਤਾ ਲਗਾ ਰਹੀ ਹੈ ਕਿ ਇਹ ਹਥਿਆਰ ਲਾਇਸੈਂਸੀ ਸੀ ਜਾਂ ਗੈਰ-ਕਾਨੂੰਨੀ।