Home Desh America ਨਾਲ ਸੌਦਾ ਕਿਸਾਨਾਂ ਨੂੰ ਬਰਬਾਦ ਕਰਨ ਵਾਲਾ… AAP ਆਗੂ ... Deshlatest NewsPanjabRajniti America ਨਾਲ ਸੌਦਾ ਕਿਸਾਨਾਂ ਨੂੰ ਬਰਬਾਦ ਕਰਨ ਵਾਲਾ… AAP ਆਗੂ Kuldeep Dhaliwal ਨੇ ਸਾਧਿਆ ਨਿਸ਼ਾਨਾ By admin - February 5, 2026 8 0 FacebookTwitterPinterestWhatsApp ਪੰਜਾਬ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਹੈ ਕਿ ਸਾਡੀ ਪਾਰਟੀ ਕਿਸਾਨਾਂ ਦੇ ਨਾਲ ਮੋਡੇ ਨਾਲ ਮੋਡਾ ਲਗਾ ਕੇ ਖੜ੍ਹੀ ਰਹੇਗੀ। ਆਮ ਆਦਮੀ ਪਾਰਟੀ ਪੰਜਾਬ ਦੇ ਵਪਾਰਕ ਸੌਦੇ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਪਾਰਟੀ ਨੇ ਇਲਜ਼ਾਮ ਲਗਾਇਆ ਕਿ ਇਹ ਡੀਲ ਭਾਰਤ ਦੇ ਕਿਸਾਨਾਂ ਨੂੰ ਬਰਬਾਦ ਕਰਨ ਅਤੇ ਦੇਸ਼ ਦੀ ਖੇਤੀ ਦੀ ਆਰਥਿਕ ਸ਼ਕਤੀ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ। ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜਦੋਂ ਇਹ ਮੁੱਦਾ ਭਾਰਤ ਦੇ ਭਵਿੱਖ ਅਤੇ 80 ਕਰੋੜ ਤੋਂ ਜ਼ਿਆਦਾ ਲੋਕਾਂ ਦੀ ਰੋਜ਼ੀ-ਰੋਟੀ ਦੇ ਨਾਲ ਜੁੜੀਆ ਹੋਇਆ ਹੈ, ਤਾਂ ਫਿਰ ਇਸ ਦੇ ਵੇਰਵੇ ਸੰਸਦ ਵਿੱਚ ਕਿਉਂ ਸਾਂਝੇ ਨਹੀਂ ਕੀਤੇ ਜਾ ਰਹੇ। ਆਮ ਆਦਮੀ ਪਾਰਟੀ ਨੇ ਸਵਾਲ ਕਰਦਿਆਂ ਹੋਇਆ ਕਿ ਭਾਰਤ ਦੇ ਲੋਕਾਂ ਲਈ ਟਰੰਪ ਕੌਣ ਹਨ? ਉਹ ਮੋਦੀ ਦੇ ਦੋਸਤ ਹੋ ਸਕਦੇ ਹਨ, ਪਰ ਜਦੋਂ ਪ੍ਰਧਾਨ ਮੰਤਰੀ ਚੁੱਪ ਹੋਣ ਤਾਂ ਉਹ ਸੋਸ਼ਲ ਮੀਡੀਆ ‘ਤੇ ਭਾਰਤ ਦੀ ਪਾਲਿਸੀ ਕਿਉਂ ਦੱਸ ਰਹੇ ਹਨ। ਬੰਦ ਦਰਵਾਜ਼ੇ ਦੇ ਪਿੱਛੇ ਕੀ ਡੀਲ ਹੋਈ ਹੈ ਅਤੇ ਇਸ ਨੂੰ ਦੇਸ਼ ਤੋਂ ਕਿਉਂ ਛੁਪਾਇਆ ਜਾ ਰਿਹਾ ਹੈ। ਅਮਰੀਕੀ ਖੇਤੀਬਾੜੀ ਉਤਪਾਦਾਂ ਲਈ ਖੁੱਲ੍ਹਾ ਸੱਦਾ ਕੁਲਦੀਪ ਸਿੰਘ ਧਾਲੀਵਾਲ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸੌਦੇ ਤਹਿਤ, ਭਾਜਪਾ ਜ਼ੀਰੋ ਟੈਕਸ ‘ਤੇ ਅਮਰੀਕੀ ਖੇਤੀਬਾੜੀ ਉਤਪਾਦਾਂ ਦੇ ਲਈ ਭਾਰਤ ਦੇ ਦਰਵਾਜ਼ੇ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ। ਜਿਸ ਨਾਲ ਬਾਜ਼ਾਰ ਵਿੱਚ ਸਸਤੇ ਆਯੋਜਿਤ ਉਤਪਾਦ ਕਿਸਾਨਾਂ ਨੂੰ ਤਬਾਹ ਕਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਇਹ ਵਪਾਰ ਨਹੀਂ ਹੈ, ਇਹ ਆਤਮਸਮਰਪਣ ਹੈ। ਇਹ ਭਾਜਪਾ ਦਾ ਭਾਰਤ ਦੇ ਖੇਤੀਬਾੜੀ ਸੈਕਟਰ ਨੂੰ ਬਰਬਾਦ ਕਰਨ ਦੀ ਯੋਜਨਾ ਹੈ। ਤਾਂਕਿ ਉਨ੍ਹਾਂ ਦੇ ਪੁੰਜੀਵਾਦੀ ਦੋਸਤ ਲਾਭ ਲੈ ਸਕਣ। ਧਾਲੀਵਾਲ ਦੇ ਕੈਮਿਕਲ ਯੁਕਤ ਅਮਰੀਕੀ ਉਤਪਾਦਾਂ ਦੇ ਹੈਲਥ ਅਤੇ ਭੋਜਨ ਸੁਰੱਖਿਆ ਦੇ ਖੇਤਰਿਆ ਬਾਰੇ ਚਿੰਤਾ ਜਤਾਈ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਸੌਦਾ ਭਾਰਤ ਨੂੰ ਰੂਸ ਨਾਲ ਤੇਲ ਖਰੀਦਣ ਤੋਂ ਰੋਕਣ ਅਤੇ ਅਮਰੀਕਾ ਮਹਿੰਗੇ ਆਯਾਤ ਵੱਲ ਜਾਣ ਲਈ ਮਜ਼ਬੂਰ ਕਰ ਸਕਦਾ ਹੈ। ਜਿਸ ਨਾਲ ਮਹਿੰਗਾਈ ਵਿੱਚ ਵਾਧਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੇਲ ਮਹਿੰਗਾ ਹੋਵੇਗਾ, ਤਾਂ ਸਭ ਕੁਝ ਮਹਿੰਗਾ ਹੋ ਜਾਵੇਗਾ। ਇਸ ਸੌਦੇ ਨਾਲ ਹਰ ਘਰ ‘ਤੇ ਅਸਰ ਪਵੇਗਾ। ਪੰਜਾਬ ਭਾਜਪਾ ਲੀਡਰਸ਼ਿਪ ਚੁੱਪ ਕਿਉਂ ਹੈ- AAP ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਬੀਜੇਪੀ ਲੀਡਰਸ਼ਿਪ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਦੇਸ਼ ਦੀ ਰੀਡ ਦੀ ਹੱਡੀ ਖੇਤੀਬਾੜੀ ਨੂੰ ਸਿੱਧਾ ਖਤਰਾ ਪੈਦਾ ਕਰਨ ਵਾਲੇ ਮੁੱਦੇ ਆਪਰਾਧਿਕ ਚੁੱਪੀ ਕਿਉਂ ਸਾਧੀ ਹੋਈ ਹੈ। ਆਮ ਆਦਮੀ ਪਾਰਟੀ ਨੇ ਸਵਾਲ ਕੀਤਾ ਹੈ ਕਿ ਕੀ ਪੰਜਾਬ ਵਿੱਚ ਬੀਜੇਪੀ ਆਗੂਆਂ ਦੀ ਕਿਸਾਨਾਂ ਨੂੰ ਇਹ ਦੱਸਣ ਦੀ ਹਿੰਮਤ ਨਹੀਂ ਹੈ ਕਿ ਜਦੋਂ ਅਮਰੀਕਾ ਕਣਕ, ਮੱਕਾ, ਸੋਆਬੀਨ, ਕਪਾਹ, ਡੇਅਰੀ, ਮੱਛੀ, ਮੀਟ ਅਤੇ ਦੂਜੇ ਪ੍ਰੋਡਕਟਸ ਲਭਗਭਗ ਜ਼ੀਰੋ ਡਿਊਟੀ ‘ਤੇ ਭਾਰਤ ਵਿੱਚ ਆਉਣਗੇ ਅਤੇ ਲੋਕਲ ਮਾਰਕਿਟ ਨੂੰ ਬਰਬਾਦ ਕਰ ਦੇਣਗੇ, ਤਾਂ ਉਹ ਕਿੱਥੇ ਜਾਣਗੇ। ਉਨ੍ਹਾਂ ਨੇ ਪੁੱਛਿਆ ਕਿ ਪੰਜਾਬ ਇੱਕ ਖੇਤੀ ਪ੍ਰਦਾਨ ਸੂਬਾ ਹੈ। ਜੇਕਰ ਇਹ ਸੌਦਾ ਲਾਗੂ ਹੋ ਜਾਂਦਾ ਹੈ ਤਾਂ ਸਾਡੇ ਕਣਕ ਬੈਲਟ, ਸਾਡੇ ਕਪਾਹ ਬੈਲਟ, ਸਾਡੇ ਡੇਅਰੀ ਕਿਸਾਨਾਂ ਅਤੇ ਸਾਡੇ ਆਪਣੇ ਮੱਛੀ ਮਾਰਕਿਟ ਦਾ ਕੀ ਹੋਵੇਗਾ। ਪੰਜਾਬ ਬੀਜੇਪੀ ਆਗੂਆਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕਿਸਾਨ ਕਿੱਥੇ ਜਾਣਗੇ, ਸਾਡੀ ਖੇਤੀਬਾੜੀ ਕਿੱਥੇ ਜਾਵੇਗੀ ਅਤੇ ਕੀ ਪੰਜਾਬ ਦਾ ਭਵਿੱਖ ਬਚੇਗਾ। ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਮੰਗ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਾਰੀਆਂ ਸ਼ਰਤਾਂ ਅਤੇ ਪੂਰੇ ਸਮਝੌਤੇ ਦਾ ਸਦਨ ਵਿੱਚ ਖੁਲਾਸਾ ਕਰਨ।