Home latest News T20 World Cup 2026: ਭਾਰਤ ਵਿਰੁੱਧ ਮੈਚ ਖੇਡਣ ‘ਤੇ Pakistan’ਦਾ ਆਖਰੀ ਫੈਸਲਾ!...

T20 World Cup 2026: ਭਾਰਤ ਵਿਰੁੱਧ ਮੈਚ ਖੇਡਣ ‘ਤੇ Pakistan’ਦਾ ਆਖਰੀ ਫੈਸਲਾ! PM Shahbaz Sharif ਨੇ ਲਾਈ ਮੋਹਰ

4
0

Pakistani ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਟੀਮ ਭਾਰਤ ਵਿਰੁੱਧ ਇਹ ਮੁਕਾਬਲਾ ਨਹੀਂ ਖੇਡ ਸਕਦੀ।

ਟੀ-20 ਵਰਲਡ ਕੱਪ 2026 ਵਿੱਚ ਭਾਰਤ ਅਤੇ Pakistan ਵਿਚਾਲੇ ਹੋਣ ਵਾਲੇ ਹਾਈ-ਵੋਲਟੇਜ ਮੁਕਾਬਲੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਟੀਮ ਭਾਰਤ ਵਿਰੁੱਧ ਇਹ ਮੁਕਾਬਲਾ ਨਹੀਂ ਖੇਡ ਸਕਦੀ।
ਉਨ੍ਹਾਂ ਦਾਅਵਾ ਕੀਤਾ ਕਿ ਇਹ ਫੈਸਲਾ ਕਾਫੀ ਸੋਚ-ਸਮਝ ਕੇ ਲਿਆ ਗਿਆ ਹੈ। ਦੱਸਣਯੋਗ ਹੈ ਕਿ 15 ਫਰਵਰੀ ਨੂੰ ਟੀ-20 ਵਰਲਡ ਕੱਪ 2026 ਦੌਰਾਨ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ‘ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣੀਆਂ ਸਨ, ਪਰ ਮੌਜੂਦਾ ਹਾਲਾਤਾਂ ਕਾਰਨ ਇਸ ਮੈਚ ਦੇ ਹੋਣ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

ਕੀ ਕਿਹਾ Pakistan ਦੇ PM Shahbaz Sharif ਨੇ?

Pakistan ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਭਾਰਤ ਨਾਲ ਮੈਚ ਨਾ ਖੇਡਣ ਦਾ ਫੈਸਲਾ ਡੂੰਘੀ ਵਿਚਾਰ-ਚਰਚਾ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਖੇਡ ਦੇ ਮੈਦਾਨ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸ਼ਰੀਫ਼ ਨੇ ਅੱਗੇ ਕਿਹਾ ਕਿ ਪਾਕਿਸਤਾਨ ਇਸ ਸਮੇਂ ਬੰਗਲਾਦੇਸ਼ ਦੇ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਦਾ ਇਹ ਫੈਸਲਾ ਬਿਲਕੁਲ ਸਹੀ ਹੈ।

PCB ਨੇ ਹਾਲੇ ਤੱਕ ਧਾਰੀ ਹੋਈ ਹੈ ਚੁੱਪ

ਹਾਲਾਂਕਿ, ਇਸ ਪੂਰੇ ਮਾਮਲੇ ‘ਤੇ ਪਾਕਿਸਤਾਨ ਕ੍ਰਿਕਟ ਬੋਰਡ (PCB) ਦੀ ਚੁੱਪ ਹਾਲੇ ਵੀ ਬਰਕਰਾਰ ਹੈ। ਅਧਿਕਾਰਤ ਤੌਰ ‘ਤੇ ਅਜੇ ਤੱਕ ਕੋਈ ਅਜਿਹੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਜਿਸ ਤੋਂ ਇਹ ਪਤਾ ਲੱਗ ਸਕੇ ਕਿ PCB ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੂੰ ਭਾਰਤ ਨਾਲ ਮੈਚ ਦੇ ਬਾਈਕਾਟ ਬਾਰੇ ਕੋਈ ਲਿਖਤੀ ਜਾਣਕਾਰੀ ਦਿੱਤੀ ਹੋਵੇ। ਇਸ ਮੁੱਦੇ ‘ਤੇ ICC ਦਾ ਸਟੈਂਡ ਵੀ ਉਦੋਂ ਹੀ ਸਾਹਮਣੇ ਆਵੇਗਾ ਜਦੋਂ ਉਸ ਨੂੰ PCB ਵੱਲੋਂ ਅਧਿਕਾਰਤ ਤੌਰ ‘ਤੇ ਸੂਚਿਤ ਕੀਤਾ ਜਾਵੇਗਾ। ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਭਾਰਤ-ਪਾਕਿਸਤਾਨ ਮੈਚ ਟੀ-20 ਵਰਲਡ ਕੱਪ ਦੇ ਸ਼ਡਿਊਲ ਵਿੱਚ ਬਣਿਆ ਰਹੇਗਾ।

ਕਦੋਂ ਉੱਠਿਆ ਸੀ ਇਹ ਵਿਵਾਦ?

ਟੀ-20 ਵਰਲਡ ਕੱਪ 2026 ਵਿੱਚ ਭਾਰਤ-Pakisthan ਮੈਚ ਨਾ ਹੋਣ ਦੀ ਖ਼ਬਰ ਪਹਿਲੀ ਵਾਰ ਉਸ ਦਿਨ ਸਾਹਮਣੇ ਆਈ ਸੀ, ਜਿਸ ਦਿਨ ਅੰਡਰ-19 ਵਰਲਡ ਕੱਪ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ। ਉਸ ਸਮੇਂ ਪਾਕਿਸਤਾਨ ਸਰਕਾਰ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਐਕਸ’ (ਪਹਿਲਾਂ ਟਵਿੱਟਰ) ਰਾਹੀਂ ਕਿਹਾ ਸੀ ਕਿ ਉਹ ਟੀ-20 ਵਰਲਡ ਕੱਪ 2026 ਵਿੱਚ ਹਿੱਸਾ ਤਾਂ ਲਵੇਗਾ, ਪਰ 15 ਫਰਵਰੀ ਨੂੰ ਭਾਰਤ ਵਿਰੁੱਧ ਹੋਣ ਵਾਲੇ ਮੈਚ ਵਿੱਚ ਨਹੀਂ ਖੇਡੇਗਾ।

Bangladesh ਨਾਲ ਜੁੜਿਆ ਹੈ ਮਾਮਲਾ

ਭਾਰਤ ਦੇ ਖ਼ਿਲਾਫ਼ ਟੀ-20 ਵਰਲਡ ਕੱਪ ਵਿੱਚ ਨਾ ਖੇਡਣ ਦਾ ਫੈਸਲਾ ਪਾਕਿਸਤਾਨ ਨੇ Bangladesh ਨੂੰ ਟੂਰਨਾਮੈਂਟ ਤੋਂ ਹਟਾਏ ਜਾਣ ਤੋਂ ਬਾਅਦ ਲਿਆ ਹੈ। ਦਰਅਸਲ, ਬੰਗਲਾਦੇਸ਼ ਨੇ ਭਾਰਤ ਵਿੱਚ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਟੂਰਨਾਮੈਂਟ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ICC ਨੇ ਬੰਗਲਾਦੇਸ਼ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਸੀ। ਇਸੇ ਘਟਨਾਕ੍ਰਮ ਦੇ ਵਿਰੋਧ ਵਜੋਂ ਹੁਣ ਪਾਕਿਸਤਾਨ ਨੇ ਭਾਰਤ ਵਿਰੁੱਧ ਮੈਚ ਨਾ ਖੇਡਣ ਦਾ ਰਾਗ ਅਲਾਪਿਆ ਹੈ।
Previous articlePunjab ‘ਚ ਵਕੀਲਾਂ ਦੀ ਤਿੰਨ ਦਿਨਾਂ ਹੜਤਾਲ ਸ਼ੁਰੂ: ਫਤਿਹਗੜ੍ਹ ਸਾਹਿਬ ‘ਚ ਅਦਾਲਤੀ ਕੰਮਕਾਜ ਪੂਰੀ ਤਰ੍ਹਾਂ ਠੱਪ
Next articleBollywood News: FIR ਤੋਂ ਬਾਅਦ Netflix ਨੇ ਹਟਾਇਆ ‘Ghooskhor Pandat’ ਦਾ ਟੀਜ਼ਰ; ਨੀਰਜ ਪਾਂਡੇ ਬੋਲੇ, “ਫਿਲਮ ਪੂਰੀ ਤਰ੍ਹਾਂ ਕਾਲਪਨਿਕ”

LEAVE A REPLY

Please enter your comment!
Please enter your name here