Home Desh Chini Kubaheri ਦੇ ਪੋਸਟਮਾਰਟਮ ਤੋਂ ਪਰਿਵਾਰ ਦਾ ਇਨਕਾਰ, ਪ੍ਰਸ਼ਾਸਕGulab Chand Kataria ਨੇ...

Chini Kubaheri ਦੇ ਪੋਸਟਮਾਰਟਮ ਤੋਂ ਪਰਿਵਾਰ ਦਾ ਇਨਕਾਰ, ਪ੍ਰਸ਼ਾਸਕGulab Chand Kataria ਨੇ ਮਾਮਲੇ ‘ਚ ਲਿਆ ਨੋਟਿਸ

19
0

ਇਸ ਮਾਮਲੇ ‘ਚ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਨੋਟਿਸ ਲਿਆ ਹੈ।

ਚੰਡੀਗੜ੍ਹ ਦੇ ਸੈਕਟਰ-9 ‘ਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਚਰਨਪ੍ਰੀਤ ਸਿੰਘ ਉਰਫ਼ ਚੀਨੀ ਕੁਬਾਹੇੜੀ ਦੇ ਪਰਿਵਾਰ ਨੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਦਿੱਤਾ ਹੈ। ਮ੍ਰਿਤਕ ਚੀਨੀ ਕੁਬਾਹੇੜੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤੇ ਮੁਲਜ਼ਮਾਂ ਨੂੰ ਕਾਬੂ ਨਹੀਂ ਕਰ ਲੈਂਦਾ, ਓਦੋਂ ਤੱਕ ਉਹ ਪੋਸਟਮਾਰਟਮ ਨਹੀਂ ਕਰਵਾਉਣਗੇ।
ਦੂਜੇ ਪਾਸੇ, ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ ‘ਚ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਨੋਟਿਸ ਲਿਆ ਹੈ। ਉਨ੍ਹਾਂ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਇਸ ਦੇ ਨਾਲ ਹੀ ਗੁਲਾਬ ਚੰਦ ਕਟਾਰੀਆ ਨੇ ਹੁਣ ਤੱਕ ਕੀਤੀ ਗਈ ਕਾਰਵਾਈ ਦੀ ਰਿਪੋਰਟ ਵੀ ਮੰਗੀ ਹੈ।

ਬੀਤੇ ਦਿਨ ਹੋਇਆ ਸੀ ਕਤਲ

ਦੱਸ ਦੇਈਏ ਕਿ ਬੀਤੇ ਦਿਨ ਦੁਪਹਿਰ ਦੇ ਸਮੇਂ ਸੈਕਟਰ 9, ਚੰਡੀਗੜ੍ਹ ਦੀ ਇੱਕ ਜਿੰਮ ਬਾਹਰ ਕਾਰੋਬਾਰੀ ਚਰਨਪ੍ਰੀਤ ਸਿੰਘ ਉਰਫ਼ ਚੀਨੀ ਕੁਬਾਹੇੜੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਚੀਨੀ ਕੁਬਾਹੇੜੀ ਜਿੰਮ ‘ਚ ਕਸਰਤ ਕਰ ਚੁੱਕਾ ਸੀ ਤੇ ਕਾਰ ‘ਚ ਸਵਾਰ ਹੋ ਕੇ ਜਾਣ ਹੀ ਵਾਲਾ ਸੀ। ਇਸ ਦੌਰਾਨ ਦੋ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਤਾਬਤੋੜ ਫਾਇਰਿੰਗ ਕੀਤੀ।
ਦੋਵੇਂ ਹਮਲਾਵਾਰ ਇੱਕ ਬਾਈਕ ‘ਤੇ ਸਵਾਰ ਹੋ ਕੇ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਚੀਨੀ ਕੁਬਾਹੇੜੀ ‘ਤੇ 8 ਤੋਂ 12 ਰਾਊਂਡ ਫਾਇਰਿੰਗ ਕੀਤੀ। ਹਮਲਾਵਰਾਂ ਨੇ ਉਸ ਨੂੰ ਗੱਡੀ ‘ਚੋਂ ਬਾਹਰ ਭੱਜਣ ਦਾ ਮੌਕਾ ਨਹੀਂ ਦਿੱਤਾ ਤੇ ਉਸ ਦੇ ਲਗਾਤਾਰ ਕਈ ਗੋਲੀਆਂ ਮਾਰੀਆਂ। ਚੀਨੀ ਕੁਬਾਹੇੜੀ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਮੌਤ ਹੋ ਚੁੱਕੀ ਸੀ।
ਇਹ ਪੂਰੀ ਘਟਨਾ ਸੀਸੀਟੀਵੀ ‘ਚ ਵੀ ਕੈਦ ਹੋ ਗਈ। ਹਮਲਾਵਰਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਦੋਵੇਂ ਹਮਲਾਵਰਾਂ ਨੇ ਹੈਲਮੈਟ ਲਗਾਏ ਹੋਏ ਸਨ। ਉਨ੍ਹਾਂ ਦੀ ਇੱਕ ਬਾਈਕ ‘ਤੇ ਸਵਾਰ ਹੋਏ ਦੀ ਵੀ ਫੋਟੋ ਸਾਹਮਣੇ ਆਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ, ਪਰ ਪਰਿਵਾਰ ਪੁਲਿਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਤਲਾਂ ਨੂੰ ਕਾਬੂ ਨਹੀਂ ਕੀਤਾ ਜਾਂਦਾ, ਉਹ ਪੋਸਟਮਾਰਟਮ ਨਹੀਂ ਕਰਵਾਉਣਗੇ।
Previous articleਮੁੱਖ ਮੰਤਰੀ Mann 21 ਮਾਰਚ ਨੂੰ ਕਰਨਗੇ Moga ਦਾ ਦੌਰਾ, ਵਿਕਾਸ ਕਾਰਜਾਂ ਦਾ ਰੱਖਣਗੇ ਨੀਂਹ ਪੱਥਰ
Next articlePunjab ‘ਚ ਵਿਆਹ ਵਾਲੇ ਘਰ ਨੂੰ 6 ਸਿਲੰਡਰ ਦੇਵੇਗੀ ਸਰਕਾਰ, 4 ਦਿਨ ਪਹਿਲਾਂ ਬੂਕਿੰਗ ਲਾਜ਼ਮੀ

LEAVE A REPLY

Please enter your comment!
Please enter your name here