Home Desh Chandigarh‘ਚ ਚੱਲ ਰਹੇ ਬੰਬ, ਪੰਜਾਬ ‘ਚ ਕਿੱਥੋਂ ਲਿਆਣਗੇ ਸ਼ਾਂਤੀ? ਭਾਜਪਾ ‘ਤੇ ਵਰ੍ਹੇ... Deshlatest NewsPanjabRajniti Chandigarh‘ਚ ਚੱਲ ਰਹੇ ਬੰਬ, ਪੰਜਾਬ ‘ਚ ਕਿੱਥੋਂ ਲਿਆਣਗੇ ਸ਼ਾਂਤੀ? ਭਾਜਪਾ ‘ਤੇ ਵਰ੍ਹੇ ਚੰਨੀ By admin - April 3, 2026 7 0 FacebookTwitterPinterestWhatsApp ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਜਲੰਧਰ ‘ਚ ਆਪਣੇ ਨਵੇਂ ਨਿਵਾਸ ਦਾ ਉਦਘਾਟਨ ਕੀਤਾ ਹੈ। ਬੀਤੀ ਦਿਨੀਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ 37’ਚ ਭਾਜਪਾ ਦਫ਼ਤਰ ‘ਤੇ ਗ੍ਰਨੇਡ ਹਮਲਾ ਹੋਇਆ ਸੀ। ਖਾਲਿਸਤਾਨੀ ਅੱਤਵਾਦੀ ਸੁਖਜਿੰਦਰ ਸਿੰਘ ਬੱਬਰ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਤੇ ਇਸ ਸੰਬੰਧੀ ਇੱਕ ਪੋਸਟ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ, ਚੰਡੀਗੜ੍ਹ ਭਾਜਪਾ ਦਫ਼ਤਰ ‘ਤੇ ਹੋਏ ਧਮਾਕੇ ਨੇ ਪੰਜਾਬ ਦੇ ਰਾਜਨੀਤਿਕ ਮਾਹੌਲ ਨੂੰ ਕਾਫ਼ੀ ਗਰਮਾ ਦਿੱਤਾ ਹੈ। ਪੰਜਾਬ ਦੇ ਜਲੰਧਰ ‘ਚ, ਭਾਜਪਾ ਆਗੂਆਂ ਤੇ ਵਰਕਰਾਂ ਨੇ ਸੂਬੇ ਦੀ ‘ਆਪ’ ਸਰਕਾਰ ਵਿਰੁੱਧ ਸ਼ਹਿਰ ਦੀਆਂ ਸੜਕਾਂ ‘ਤੇ ਵਿਰੋਧ ਪ੍ਰਦਰਸ਼ਨ ਕੀਤੇ। ਇਸ ਦੇ ਉਲਟ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਮੌਜੂਦਾ ਕਾਂਗਰਸ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਭਾਜਪਾ ਬਾਰੇ ਸਵਾਲ ਖੜ੍ਹੇ ਕੀਤੇ ਹਨ ਤੇ ਪਾਰਟੀ ਵਿਰੁੱਧ ਗੰਭੀਰ ਇਲਜ਼ਾਮ ਲਗਾਏ ਹਨ। ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਜਲੰਧਰ ‘ਚ ਆਪਣੇ ਨਵੇਂ ਨਿਵਾਸ ਦਾ ਉਦਘਾਟਨ ਕੀਤਾ ਹੈ। ਕਾਂਗਰਸੀ ਵਰਕਰ, ਵਿਧਾਇਕ ਅਤੇ ਸਮਰਥਕ ਉਨ੍ਹਾਂ ਨੂੰ ਮਿਲਣ ਤੇ ਵਧਾਈ ਦੇਣ ਲਈ ਇਕੱਠੇ ਹੋ ਰਹੇ ਸਨ। ਇਸ ਦੌਰਾਨ, ਚੰਡੀਗੜ੍ਹ ਭਾਜਪਾ ਦਫਤਰ ਦੇ ਬਾਹਰ ਹੋਏ ਧਮਾਕੇ ਬਾਰੇ ਮੀਡੀਆ ਨਾਲ ਗੱਲ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਚੰਡੀਗੜ੍ਹ ਭਾਜਪਾ ਦੇ ਸ਼ਾਸਨ ਅਧੀਨ ਹੈ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਿੱਧੇ ਨਿਯੰਤਰਣ ‘ਚ ਆਉਂਦਾ ਹੈ। ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਜਪਾ ਕਹਿੰਦੀ ਹੈ ਕਿ ਸਾਡੀ ਪਾਰਟੀ ਨੂੰ ਪੰਜਾਬ ‘ਚ ਲੈ ਕੇ ਆਓ, ਪੰਜਾਬ ‘ਚ ਸ਼ਾਂਤੀ ਹੋ ਜਾਵੇਗੀ। ਚੰਡੀਗੜ੍ਹ ‘ਚ ਕੋਈ ਸ਼ਾਂਤੀ ਨਹੀਂ ਹੈ, ਉੱਥੇ ਬੰਬ ਚੱਲ ਰਹੇ ਹਨ। ਮੈਂ ਭਾਜਪਾ ਤੋਂ ਪੁੱਛਣਾ ਚਾਹੁੰਦਾ ਹਾਂ, ਕੀ ਭਾਜਪਾ ਪੰਜਾਬ ‘ਚ ਵੀ ਅਸ਼ਾਂਤੀ ਲਿਆਉਣਾ ਚਾਹੁੰਦੀ ਹੈ? ਜਾਂ ਫਿਰ ਹਿੰਸਾ ਦੀਆਂ ਅਜਿਹੀਆਂ ਕਾਰਵਾਈਆਂ ਨੂੰ ਰੋਕਣ ‘ਚ ਅਸਮਰੱਥ ਹਨ? ਜੇਕਰ ਉਨ੍ਹਾਂ ਕੋਲ ਇਨ੍ਹਾਂ ਚੀਜ਼ਾਂ ਨੂੰ ਰੋਕਣ ਦੀ ਸਮਰੱਥਾ ਹੈ, ਤਾਂ ਉਹ ਚੰਡੀਗੜ੍ਹ ‘ਚ ਅਜਿਹਾ ਕਰਨ ‘ਚ ਕਿਉਂ ਅਸਫਲ ਹੋ ਰਹੇ ਹਨ? ਜੇਕਰ ਨਹੀਂ ਰੋਕ ਰਹੇ ਤਾਂ ਕੀ ਉਹ ਖ਼ੁਦ ਕਰਵਾ ਰਹੇ ਹਨ, ਕੀ ਏਜੰਸੀਆਂ ਖ਼ੁਦ ਇਹ ਘਟਨਾਵਾ ਕਰਵਾ ਰਹੀਆਂ ਹਨ? ਚੰਨੀ ਨੇ ਅੱਗੇ ਕਿਹਾ ਕਿ ਇਹ ਮੇਰਾ ਇਲਜ਼ਾਮ ਵੀ ਹੈ ਤੇ ਮੈਂ ਉਨ੍ਹਾਂ ਤੋਂ ਜਵਾਬ ਮੰਗਦਾ ਹਾਂ। ਕੀ ਭਾਜਪਾ ਪੰਜਾਬ ‘ਚ ਸ਼ਾਂਤੀ ਬਣਾਈ ਰੱਖਣ ‘ਚ ਅਸਫਲ ਹੋ ਰਹੀ ਹੈ? ਉਨ੍ਹਾਂ ਨੇ ਕਿਹਾ ਕਿ ਬਾਰਡਰ ਦੇ 50 ਕਿਲੋਮੀਟਰ ਤੱਕ ਫੌਜ ਬੈਠੀ ਹੈ, ਪਹਿਲਾਂ ਹੀ ਦਾਇਰਾ 5 ਕਿਲੋਮੀਟਰ ਹੁੰਦਾ ਸੀ, ਪਰ 2021 ਤੱਕ 50 ਕਿਲੋਮੀਟਰ ਦਾਇਰਾ ਕਰ ਲਿਆ, ਜਿਸ ‘ਚ ਅੱਧਾ ਪੰਜਾਬ ਆ ਜਾਂਦਾ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਪੰਜਾਬ ‘ਚ ਇੰਨੀ ਹਿੰਸਾ ਕਿਉਂ ਹੈ ਤੇ ਲਾਅ-ਆਰਡਰ ਦੀ ਦਿੱਕਤ ਕਿਉਂ ਹੋ ਰਹੀ ਹੈ।